Movies

Film SEEBO
                                
                                           Punjabi short film 2017 SEEBO.. story was written by
                                                                      Ajit Satnam kaur


                                               






                                                                 

                                                   

                                                    








                                          




Film  SEEBO  has written by me.
Ajit Satnam Kaur. 







ਔਰਤ ਦੀ ਤ੍ਰਾਸਦੀ ਅਤੇ ਧਰਮ ਦੇ ਅਖੌਤੀ ਠੇਕੇਦਾਰਾਂ ਉਪਰ ਕਰਾਰੀ ਚੋਟ ਕਰਦੀ ਹੈ ਫ਼ਿਲਮ "ਸੀਬੋ"

ਜਿਵੇਂ ਸਿਆਣੇ ਆਖਦੇ ਹਨ ਕਿ ਪਿੰਡ ਦੇ ਭਾਗਾਂ ਦਾ ਪਤਾ ਪਿੰਡ ਦੇ ਗਹੀਰਿਆਂ ਤੋਂ ਹੀ ਲੱਗ ਜਾਂਦਾ ਹੈ, ਉਸੀ ਤਰ੍ਹਾਂ ਮੈਂ "ਸੀਬੋ" ਫ਼ਿਲਮ ਦਾ ਟੀਜ਼ਰ ਅਤੇ ਫ਼ਿਰ ਟਰੇਲਰ ਦੇਖ ਕੇ ਹੀ ਅਨੁਮਾਨ ਲਾ ਲਿਆ ਸੀ ਕਿ ਇਹ ਫ਼ਿਲਮ ਜ਼ਰੂਰ ਕਿਸੇ ਨਵੇਂ ਵਿਸ਼ੇ ਦੀ ਗੱਲ ਕਰੇਗੀ ਅਤੇ ਫ਼ਿਲਮ ਇੰਡਸਟਰੀ ਵਿਚ ਇੱਕ ਨਵੀਂ ਚਰਚਾ ਛੇੜੇਗੀ। ਅਜ਼ਾਦੀ ਦੀ ਜੋਤ ਹਮੇਸ਼ਾਂ ਹੱਥ ਉਪਰ ਰੋਟੀ ਰੱਖ ਕੇ ਖਾਣ ਅਤੇ ਮੁਸ਼ੱਕਤ ਕਰਨ ਵਾਲਿਆਂ ਨੇ ਆਪਣਾ ਖ਼ੂਨ ਪਾ ਕੇ ਬਲਦੀ ਰੱਖੀ ਹੈ, ਨਾ ਕਿ ਆਲੀਸ਼ਾਨ ਜ਼ਿੰਦਗੀ ਜਿਉਣ ਵਾਲਿਆਂ ਨੇ, ਚਾਹੇ ਉਹ ਅਜ਼ਾਦੀ ਕਿਸੇ ਦੇਸ਼ ਦੀ ਹੋਵੇ, ਕਿਸੇ ਕੌਮ ਦੀ ਵੱਕਾਰ ਬਹਾਲੀ ਦੀ, ਅਤੇ ਜਾਂ ਔਰਤ ਦੇ ਹੱਕ-ਹਕੂਕਾਂ ਦੀ ਹੋਵੇ! ਬਿਨਾਂ ਸ਼ੱਕ "ਸੀਬੋ" ਫ਼ਿਲਮ ਨੇ ਫ਼ਿਲਮ ਖੇਤਰ ਵਿਚ ਨਵੀਆਂ ਅਤੇ ਬਚਿੱਤਰ ਪੈੜਾਂ ਪਾਈਆਂ ਹਨ, ਨਵੇਂ ਅਤੇ ਨਰੋਏ ਵਿਸ਼ੇ ਦੀ ਗੱਲ ਕਰਦਿਆਂ ਇਨਸਾਨ ਦੀ ਕਦਰ ਅਤੇ ਇਨਸਾਨੀਅਤ ਦੀ ਕੀਮਤ ਪਹਿਚਾਨਣ ਦਾ ਇੱਕ ਨਿੱਗਰ ਸੁਨੇਹਾਂ ਦਿੱਤਾ ਹੈ। 
ਇੰਗਲੈਂਡ ਵਸਦੀ ਅਜੀਤ ਸਤਨਾਮ ਕੌਰ ਨੇ ਆਪਣੀ ਪਲੇਠੀ ਕਹਾਣੀ ਵਿਚ ਹੀ ਇਨਸਾਨੀਅਤ ਦੀਆਂ ਕਦਰਾਂ-ਕੀਮਤਾਂ ਦੀ ਅਜਿਹੀ ਅਨੋਖੀ ਬਾਤ ਪਾਈ, ਕਿ ਇਹ ਕਹਾਣੀ ਸੰਸਾਰ ਪ੍ਰਸਿੱਧ ਨਾਵਲਕਾਰ ਅਤੇ ਫ਼ਿਲਮ ਮੇਕਰ ਸ਼ਿਵਚਰਨ ਜੱਗੀ ਕੁੱਸਾ ਦੇ ਦਿਲ ਨੂੰ ਭਾਅ ਗਈ ਅਤੇ ਉਪਰੋਕਤ ਫ਼ਿਲਮ ਬਣਨ ਦਾ ਮੁੱਢ ਬੱਝ ਗਿਆ। "ਸੀਬੋ" ਫ਼ਿਲਮ ਦੀ ਕਹਾਣੀ ਬੇਵੱਸ ਅਨਾਥ ਕੁੜੀ ਦੀ ਤ੍ਰਾਸਦੀ ਦੁਆਲੇ ਘੁੰਮਦੀ ਹੈ, ਜਿੱਥੇ ਇਨਸਾਨੀਅਤ ਨਮੋਸ਼ੀ ਦਾ ਹਾਉਕਾ ਲੈ, ਸ਼ਰਮਸਾਰ ਹੋ ਕੇ ਨੀਂਵੀਂ ਪਾ ਜਾਂਦੀ ਹੈ। 
ਜਿਵੇਂ ਸਿਆਣਾ ਬਜ਼ੁਰਗ ਸਾਰੇ ਲਾਣੇਂ-ਬਾਣੇਂ ਨੂੰ ਮੋਤੀਆਂ ਵਾਂਗ ਪਰੋਅ ਕੇ ਮਾਲਾ ਵਾਂਗ ਇੱਕ-ਜੁੱਟ ਰੱਖਦਾ ਹੈ, ਬਿਲਕੁਲ ਓਸੇ ਤਰ੍ਹਾਂ ਫ਼ਿਲਮ ਡਾਇਰੈਕਟਰ ਲਵਲੀ ਸ਼ਰਮਾਂ ਧੂੜਕੋਟ ਨੇ ਇਸ ਕਹਾਣੀ ਨੂੰ ਆਪਣੀ ਕਲਾ ਅਨੁਸਾਰ ਫ਼ਿਲਮਾਇਆ, ਪੂਰੀ ਯੂਨਿਟ ਦੀ ਮਿਹਨਤ ਰੰਗ ਲਿਆਈ ਅਤੇ ਫ਼ਿਲਮ ਬਣ ਕੇ ਤਿਆਰ ਹੋ ਗਈ। ਨਾ ਤਾਂ ਇਸ ਫ਼ਿਲਮ ਵਿਚ ਕੋਈ ਤੱਤ-ਭੜੱਤੀ ਹੈ ਅਤੇ ਨਾ ਹੀ ਕੋਈ ਫ਼ਾਲਤੂ ਵਿਸ਼ਾ ਘਸੋੜਿਆ ਗਿਆ ਹੈ, ਸਾਰੀ ਫ਼ਿਲਮ ਵਿਚ ਪੂਰਨ ਤੌਰ 'ਤੇ ਸਹਿਜ ਵਰਤਿਆ ਗਿਆ ਹੈ। ਫ਼ਿਲਮ ਦਾ ਪੂਰਾ ਮਾਹੌਲ, ਪੇਂਡੂ ਮਾਹੌਲ ਦਿਖਾਇਆ ਗਿਆ ਹੈ। ਇਸ ਫ਼ਿਲਮ ਦਾ ਮੁੱਖ ਪ੍ਰੋਡਿਊਸਰ ਜੱਗੀ ਕੁੱਸਾ ਜੀ ਦਾ ਜਿਗਰੀ ਦੋਸਤ ਬਲਰਾਜ ਬਰਾੜ ਕੈਨੇਡਾ ਅਤੇ ਸਹਾਇਕ ਪ੍ਰੋਡਿਊਸਰ ਅਮਨਦੀਪ ਰਾਠੌਰ ਹੈ। ਸੀਬੋ ਇੱਕ ਅਨਾਥ ਕੁੜੀ ਦੀ ਕਹਾਣੀ ਹੈ, ਜੋ ਆਪਣੀ ਰੋਜ਼ੀ-ਰੋਟੀ ਰੋਜ਼ਾਨਾ ਖਿਡਾਉਣੇ ਵੇਚ ਕੇ ਤੋਰਦੀ ਹੈ। ਇੱਕ ਦਿਨ ਇੱਕ ਅਮੀਰ ਫ਼ਾਰਮਾਸਿਸਟ ਰਾਮ ਦੀ ਨਜ਼ਰ ਉਸ ਸੋਹਣੀ-ਸੁਣੱਖੀ, ਪਰ ਭੋਲੀ-ਭਾਲੀ ਸੀਬੋ ਉਪਰ ਪੈਂਦੀ ਹੈ, ਅਤੇ ਉਹ ਉਸ ਅੱਗੇ ਸ਼ਾਦੀ ਦਾ ਪ੍ਰਸਤਾਵ ਰੱਖਦਾ ਹੈ। ਝੁੱਗੀਆਂ 'ਚ ਦਿਨ ਕਟੀ ਕਰਨ ਵਾਲੀ ਗਰੀਬ ਸੀਬੋ ਉਸ ਦੀ ਅਮੀਰੀ ਵੱਲ ਦੇਖ ਕੇ ਝਿਜਕ ਦਿਖਾਉਂਦੀ, ਨਾਂਹ-ਨੁੱਕਰ ਕਰਦੀ ਹੈ, ਪਰ ਰਾਮ ਖਹਿੜ੍ਹੇ ਪੈ ਜਾਂਦਾ ਹੈ ਅਤੇ ਸਮਾਂ ਪਾ ਕੇ ਉਹਨਾਂ ਦੀ ਸ਼ਾਦੀ ਹੋ ਜਾਂਦੀ ਹੈ। ਸੀਬੋ ਹਿੰਦੂ ਰੀਤੀ-ਰਿਵਾਜ਼ਾਂ ਅਨੁਸਾਰ ਰਾਮ ਨਾਲ ਵਿਆਹ ਕਰਵਾ ਕੇ ਖ਼ੁਸ਼ਹਾਲ ਵਸਣ ਲੱਗਦੀ ਹੈ। ਪਰ ਇਹ ਖ਼ੁਸ਼ੀ ਉਸ ਦੇ ਪੱਲੇ ਬਹੁਤਾ ਚਿਰ ਨਹੀਂ ਰਹਿੰਦੀ। ਉਸ ਦੇ ਮਾੜੇ ਕਰਮਾਂ ਨੂੰ ਉਸ ਦਾ ਪਤੀ ਸੜਕ ਹਾਦਸੇ ਵਿਚ ਉਸ ਨੂੰ ਸਦੀਵੀ ਵਿਛੋੜਾ ਦੇ ਜਾਂਦਾ ਹੈ, ਉਸ ਦੀਆਂ ਰਿਸ਼ਤੇਦਾਰ ਔਰਤਾਂ ਸੀਬੋ ਦਾ ਹਾਰ-ਸ਼ਿੰਗਾਰ ਅਤੇ ਗਹਿਣਾ-ਗੱਟਾ ਉਤਾਰ, ਚਿੱਟੀ ਚਾਦਰ ਉਸ ਉਪਰ ਪਾ ਦਿੰਦੀਆਂ ਹਨ। ਸਵਿੱਤਰੀ ਵਰਗੀਆਂ ਜਰਵਾਣੀਆਂ ਔਰਤਾਂ ਅਖੌਤੀ ਰੀਤੀ-ਰਿਵਾਜ਼ਾਂ ਦੀ ਆੜ ਵਿਚ ਉਸ ਉਪਰ ਸਿੱਧੇ ਜਾਂ ਅਸਿੱਧੇ ਤੌਰ 'ਤੇ ਅਣਮਾਨੁੱਖੀ ਤਸ਼ੱਦਦ ਕਰਦੀਆਂ ਹਨ, ਅਤੇ ਸੀਬੋ ਲਈ ਇਹ ਅਸਹਿ ਹੋ ਜਾਂਦਾ ਹੈ ਅਤੇ ਉਹ ਮੌਕਾ ਪਾ ਕੇ ਰਾਤ ਨੂੰ ਘਰੋਂ ਭੱਜ ਜਾਂਦੀ ਹੈ। ਹੁਣ ਸਮਾਜ ਵਿਚ ਵਿਚਰਨਾ ਸੀਬੋ ਲਈ ਇੱਕ ਵੰਗਾਰ ਬਣ ਜਾਂਦਾ ਹੈ ਅਤੇ ਰਹਿੰਦੀ ਜ਼ਿੰਦਗੀ ਬਸਰ ਕਰਨ ਵਾਸਤੇ, ਮਜਬੂਰੀ-ਵੱਸ ਉਸ ਨੂੰ ਵੱਖੋ-ਵੱਖ ਧਰਮ ਦੇ ਮਰਦਾਂ ਨਾਲ ਦੋ ਹੋਰ ਵਿਆਹ ਕਰਵਾਉਣੇ ਪੈਂਦੇ ਹਨ ਅਤੇ ਹਰ ਜਗਾਹ ਉਸ ਨੂੰ ਸਬੰਧਿਤ ਧਰਮ ਅਤੇ ਰੀਤੀ ਰਵਾਇਤਾਂ ਮੁਤਾਬਿਕ ਰਹਿਣ ਸਹਿਣ ਦੀ ਹਦਾਇਤ ਠੋਸੀ ਜਾਂਦੀ ਹੈ। ਅਖੀਰ ਸੀਬੋ ਨਾਲ ਕੀ ਭਾਣਾ ਵਾਪਰਦਾ ਹੈ? ਇਹ ਪੂਰੀ ਫ਼ਿਲਮ ਦੇਖ ਕੇ ਹੀ ਪਤਾ ਚੱਲਦਾ ਹੈ। ਸੀਬੋ ਦੇ ਮੁੱਖ ਕਿਰਦਾਰ ਵਿਚ ਚਰਚਤਿ ਅਦਾਕਾਰਾ ਵਿਸ਼ੂ ਖੇਤੀਆ ਨੇ ਆਪਣਾ ਕਿਰਦਾਰ ਬਾਖ਼ੂਬੀ ਨਿਭਾਇਆ ਹੈ। ਡਾਕਟਰ ਮਨਪ੍ਰੀਤ ਸਿੱਧੂ, ਹਰਪਾਲ ਧੂੜਕੋਟ, ਸੁਖਦੇਵ ਲੱਧੜ, ਜੀਵਨਜੋਤ ਕੰਡਾ, ਸਰਬਜੀਤ ਘੋਲੀਆ, ਪ੍ਰਦੀਪ ਕੌਰ ਨਕੋਦਰ, ਮੈਡਮ ਕੁਲਵੰਤ ਖੁਰਮੀ, ਬੂਟਾ ਬਰਾੜ ਅਤੇ ਚਰਨਜੀਤ ਸੰਧੂ ਨੇ ਆਪਣੇ-ਆਪਣੇ ਕਿਰਦਾਰਾਂ ਨਾਲ ਭਰਪੂਰ ਇਨਸਾਫ਼ ਕੀਤਾ ਹੈ। ਫ਼ਿਲਮ ਵੱਖੋ-ਵੱਖ ਚੈਨਲਾਂ 'ਤੇ ਚੱਲਣ ਉਪਰੰਤ "ਸੀਬੋ" ਹੁਣ ਯੂ-ਟਿਊਬ ਉਪਰ ਉਪਲੱਭਦ ਹੈ। ਬੱਲੇ ਬੱਲੇ ਟਿਊਨ, ਪ੍ਰੋਡਿਊਸਰ ਬਲਰਾਜ ਬਰਾੜ ਕੈਨੇਡਾ, ਅਮਨਦੀਪ ਰਾਠੌਰ, ਐੱਮ ਐੱਮ ਫ਼ਿਲਮਜ਼, ਕਹਾਣੀ ਦੀ ਮੂਲ ਲੇਖਿਕਾ ਅਜੀਤ ਸਤਨਾਮ ਕੌਰ, ਸੰਵਾਦ ਅਤੇ ਪੱਟ-ਕਥਾ ਲੇਖਕ ਸ਼ਿਵਚਰਨ ਜੱਗੀ ਕੁੱਸਾ ਨੂੰ ਇਸ ਵਿਲੱਖਣ ਫ਼ਿਲਮ ਲਈ ਸ਼ੁਭ ਕਾਮਨਾਵਾਂ ਅਤੇ ਹਾਰਦਿਕ ਮੁਬਾਰਕ!   

-ਗਿੱਲ ਮਨਵੀਰ ਸਿੰਘ (ਸਵੀਡਨ







Film SEEBO the story of a woman who had to make compromises again and again to live. Why do women have to change in society their identity.



Please click this link to watch the full movie SEEBO.
or
Please type  on YouTube
Punjabi short movie SEEBO 2017 by M M FILMS.

Thank you for supporting.





*******************************************************


                                            Punjabi Film 'KUDDATAN'

                                           Story has written by AJIT SATNAM KAUR.
                                                      2019
           

                                                        
                                                                                         



                                                                       Teaser of the movie




                                                                    
                                                               



                                                                                                                                                                                             





                  

                            BEAUTIFUL SONG OF FILM 'KUDDATAN'

                                      " RAB DI KASAM, SOHNA BADAA LAGDA"


                                                                    



 


Comments

Popular Posts

Image