Punjabi kavita



                    1 ਕਵਿਤਾ

ਮਣੀਕ ਸੁਪਨਿਆਂ ਦੀ ਬ੍ਰਹਿਮੰਡੀ ਪ੍ਰਵਾਜ਼

Sometimes words matter a lot in life. I'm sure that life can also lived with the power of words. These words mean a lot in my life  I'm sharing a poem with you which is very close to my heart.

ਮਣੀਕ ਸੁਪਨਿਆਂ ਦੀ ਬ੍ਰਹਿਮੰਡੀ ਪ੍ਰਵaaj



ਅੱਧੀ ਰਾਤੋਂ ਕਿਸੇ ਬਾਗ ਦੀ ਛੰਨ ਵਿੱਚ ਜਗਦਾ ਦੀਪ ਹੈਂ ਤੂੰ,
ਜੋ ਰੋਹੀ-ਬੀਆਬਾਨ ਵਿੱਚ ਧੜਕਦੀ ਜ਼ਿੰਦਗੀ ਦਾ ਸੰਕੇਤ ਹੈ!
ਜੋ ਰੋਹੀ-ਬੀਆਬਾਨ ਵਿੱਚ ਧੜਕਦੀ ਜ਼ਿੰਦਗੀ ਦਾ ਸੰਕੇਤ ਹੈ!
ਅੰਮ੍ਰਿਤ ਵੇਲ਼ੇ ਕਣਕ ਦੇ ਪੱਤੇ ਉਪਰ ਪਈ ਤਰੇਲ਼ ਦੇ ਤੁਪਕੇ ਵਰਗੀ ਹੈਂ ਤੂੰ,
ਜੋ ਡਲਕ ਰਹੀ ਹੈ ਮੇਰੇ ਮਨ-ਮਸਤਕ ਵਿੱਚ!
ਮੁਹੱਬਤ ਠਰਕ ਭੋਰਨ ਦਾ ਜ਼ਰੀਆ ਨਹੀਂਮੁਹੱਬਤ ਇੱਕ ਸਾਧਨਾ ਹੈ!
ਕਿਸੇ ਦਾ ਹੱਥ ਫ਼ੜ ਲੈਣਾ ਹੀ ਮੁਹੱਬਤ ਨਹੀਂ,
ਕਿਸੇ ਦੀ ਰੂਹ ਮੱਲ ਲੈਣੀ ਹੀ ਸਾਧਨਾ ਦੀ ਤ੍ਰਿਪਤੀ ਅਤੇ ਮੰਜ਼ਿਲ ਹੈ!
ਤੇਰੀ ਮੁਹੱਬਤ ਵਿੱਚ ਪਹਾੜਾਂ ਤੋਂ ਵਗਦੇ ਝਰਨੇ ਵਰਗੀ ਤਾਜ਼ਗੀ,
ਮਾਰੂਥਲ ਵਿੱਚ ਵਗਦੀ ਨਦੀ ਵਰਗੀ ਸੀਤਲਤਾ,
ਦਰਿਆਵਾਂ ਦੇ ਵਹਿਣ ਜਿਹਾ ਸਹਿਜ,
ਵਗਦੇ ਪਾਣੀਆਂ ਦੀ 'ਕਲ-ਕਲਵਰਗਾ ਨਾਦਅਨਹਦ ਵਿਸਮਾਦ,
ਫ਼ਕੀਰਾਂ ਜਿਹੀ ਮਸਤੀ ਅਤੇ ਬਹਾਰਾਂ ਦਾ ਆਗਾਜ਼!
ਤੇਰੀ ਮੁਹੱਬਤ ਵਿੱਚ ਪਹੁ ਫ਼ੁਟਾਲੇ ਵਰਗੀ ਲਾਲੀ,
ਮਾਂ ਧਰਤੀ ਜਿਹੀ ਅਪਣੱਤਅੰਮ੍ਰਿਤ ਵੇਲ਼ੇ ਦਾ ਮੰਤਰ-ਮੁਘਧ ਆਨੰਦ,
ਚਿੜੀਆਂ ਦੀ ਚਹਿਕ ਜਿਹਾ ਸੰਗੀਤ,
ਕੋਇਲ ਦੀ ਕੂਕ ਜਿਹੀ ਮਧੁਰ ਧੁਨਬਸੰਤ ਰੁੱਤ ਵਰਗੀ ਬਹਾਰ,
ਘੁਲ੍ਹਾੜੀ 'ਤੇ ਪੱਕਦੇ ਗੁੜ ਜਿਹੀ ਮਹਿਕਅੱਸੂ ਮਹੀਨੇ ਦੇ ਸੂਰਜ ਜਿਹਾ ਨਿੱਘ,
ਝੀਲ ਦੇ ਨਿੱਤਰੇ ਜਲ ਜਿਹੀ ਨਿਰਮਲਤਾਅੰਬਰ ਜਿਹੀ ਵਿਸ਼ਾਲਤਾ,
ਤੇਰੀ ਪ੍ਰੀਤਕੁਦਰਤ ਜਿਹੀ ਰਮਣੀਕਸ਼ਹਿਦ ਜਿਹੀ ਮਾਖਿਓਂ ਮਿੱਠੀ,
ਖੇਤਾਂ ਦੀ ਪੌਣ ਜਿਹੀ ਸੁਖਦਾਈਧੁੱਪ ਜਿਹੀ ਕੋਸੀਅਦੁਤੀ ਨਸ਼ੇ ਜਿਹੀ ਖ਼ੁਮਾਰੀ
....
ਤੇ ਮੈਂ ਇਸ ਪ੍ਰੀਤ ਤੋਂ ਬਲਿਹਾਰੇ....!!
ਤੇਰੀ ਇਸ ਪ੍ਰੀਤ ਨੇ ਮੇਰਾ ਤਖ਼ਤ ਹਜ਼ਾਰੇ...... 
ਤੇਰੀ ਇਸ ਪ੍ਰੀਤ ਨੇ ਮੇਰਾ ਤਖ਼ਤ ਹਜ਼ਾਰੇ ਵੱਲ ਜਾਂਦਾ ਰਾਹ,
ਮੱਕੇ ਵੱਲ ਨੂੰ ਮੋੜ ਦਿੱਤਾ!
ਦੁਨੀਆਂ ਭਰ ਦੇ ਇਸ਼ਕ ਵਣਜਾਰਿਆਂ ਦਾ ਨਾਮ ਲੈ ਕੇ,
ਸਿੱਜਦਾ ਕਰਦਾ ਹਾਂ ਅੱਜ ਤੈਨੂੰ ਅਤੇ ਤੇਰੀ ਮੁਹੱਬਤ ਨੂੰ!
ਤੇਰੀ ਪਾਕ-ਪਵਿੱਤਰ ਮੁਹੱਬਤ ਨੇ, ਮੈਨੂੰ ਉਦਾਸ ਹੋਣਾ ਭੁਲਾ ਦਿੱਤਾ ਸੀ!
ਭਾਵੁਕ ਜ਼ਰੂਰ ਹੋ ਜਾਂਦਾ ਸਾਂ, ਤੇਰੀ ਅਨਮੋਲ ਮੁਹੱਬਤ ਨੂੰ ਹਿੱਕ ਨਾਲ਼ ਘੁੱਟ!!
ਤੂੰ ਮੇਰੀ ਇਬਾਦਤ, ਤੂੰ ਮੇਰੀ ਅਸੀਸ, ਤੂੰ ਮੇਰਾ ਵਰਦਾਨ
ਤੂੰ ਮੇਰੀ ਸਾਧਨਾ, ਤੂੰ ਮੇਰਾ ਚਿੰਤਨ ਅਤੇ ਤੂੰ ਹੀ ਮੇਰੇ ਜਿਉਣ ਦਾ ਮਕਸਦ!!
ਮੁੱਦਤ ਹੋ ਗਈ ਸੀ ਅੱਖ ਭਰੀ ਨੂੰ,
ਪਰ, ਜਦ ਤੂੰ ਤੁਰੀ, ਵਿਯੋਗ ਦੇ ਅਹਿਸਾਸ ਨਾਲ਼,
ਹਿਰਦਾ ਕੰਬਿਆ, ਅੱਖ ਨਮ ਹੋਈ, ਹੰਝੂ ਕਿਰਿਆ

ਅੰਮ੍ਰਿਤ ਵੇਲ਼ੇ ਕਣਕ ਦੇ ਪੱਤੇ ਉਪਰ ਪਈ ਤਰੇਲ਼ ਦੇ ਤੁਪਕੇ ਵਰਗੀ ਹੈਂ ਤੂੰ,
ਜੋ ਡਲਕ ਰਹੀ ਹੈ ਮੇਰੇ ਮਨ-ਮਸਤਕ ਵਿੱਚ!
ਮੁਹੱਬਤ ਠਰਕ ਭੋਰਨ ਦਾ ਜ਼ਰੀਆ ਨਹੀਂਮੁਹੱਬਤ ਇੱਕ ਸਾਧਨਾ ਹੈ!
ਕਿਸੇ ਦਾ ਹੱਥ ਫ਼ੜ ਲੈਣਾ ਹੀ ਮੁਹੱਬਤ ਨਹੀਂ,
ਕਿਸੇ ਦੀ ਰੂਹ ਮੱਲ ਲੈਣੀ ਹੀ ਸਾਧਨਾ ਦੀ ਤ੍ਰਿਪਤੀ ਅਤੇ ਮੰਜ਼ਿਲ ਹੈ!
ਤੇਰੀ ਮੁਹੱਬਤ ਵਿੱਚ ਪਹਾੜਾਂ ਤੋਂ ਵਗਦੇ ਝਰਨੇ ਵਰਗੀ ਤਾਜ਼ਗੀ,
ਮਾਰੂਥਲ ਵਿੱਚ ਵਗਦੀ ਨਦੀ ਵਰਗੀ ਸੀਤਲਤਾ,
ਦਰਿਆਵਾਂ ਦੇ ਵਹਿਣ ਜਿਹਾ ਸਹਿਜ,
ਵਗਦੇ ਪਾਣੀਆਂ ਦੀ 'ਕਲ-ਕਲਵਰਗਾ ਨਾਦਅਨਹਦ ਵਿਸਮਾਦ,
ਫ਼ਕੀਰਾਂ ਜਿਹੀ ਮਸਤੀ ਅਤੇ ਬਹਾਰਾਂ ਦਾ ਆਗਾਜ਼!
ਤੇਰੀ ਮੁਹੱਬਤ ਵਿੱਚ ਪਹੁ ਫ਼ੁਟਾਲੇ ਵਰਗੀ ਲਾਲੀ,
ਮਾਂ ਧਰਤੀ ਜਿਹੀ ਅਪਣੱਤਅੰਮ੍ਰਿਤ ਵੇਲ਼ੇ ਦਾ ਮੰਤਰ-ਮੁਘਧ ਆਨੰਦ,
ਚਿੜੀਆਂ ਦੀ ਚਹਿਕ ਜਿਹਾ ਸੰਗੀਤ,
ਕੋਇਲ ਦੀ ਕੂਕ ਜਿਹੀ ਮਧੁਰ ਧੁਨਬਸੰਤ ਰੁੱਤ ਵਰਗੀ ਬਹਾਰ,
ਘੁਲ੍ਹਾੜੀ 'ਤੇ ਪੱਕਦੇ ਗੁੜ ਜਿਹੀ ਮਹਿਕਅੱਸੂ ਮਹੀਨੇ ਦੇ ਸੂਰਜ ਜਿਹਾ ਨਿੱਘ,
ਝੀਲ ਦੇ ਨਿੱਤਰੇ ਜਲ ਜਿਹੀ ਨਿਰਮਲਤਾਅੰਬਰ ਜਿਹੀ ਵਿਸ਼ਾਲਤਾ,
ਤੇਰੀ ਪ੍ਰੀਤਕੁਦਰਤ ਜਿਹੀ ਰਮਣੀਕਸ਼ਹਿਦ ਜਿਹੀ ਮਾਖਿਓਂ ਮਿੱਠੀ,
ਖੇਤਾਂ ਦੀ ਪੌਣ ਜਿਹੀ ਸੁਖਦਾਈਧੁੱਪ ਜਿਹੀ ਕੋਸੀਅਦੁਤੀ ਨਸ਼ੇ ਜਿਹੀ ਖ਼ੁਮਾਰੀ
....
ਤੇ ਮੈਂ ਇਸ ਪ੍ਰੀਤ ਤੋਂ ਬਲਿਹਾਰੇ....!!
ਤੇਰੀ ਇਸ ਪ੍ਰੀਤ ਨੇ ਮੇਰਾ ਤਖ਼ਤ ਹਜ਼ਾਰੇ...... 
ਤੇਰੀ ਇਸ ਪ੍ਰੀਤ ਨੇ ਮੇਰਾ ਤਖ਼ਤ ਹਜ਼ਾਰੇ ਵੱਲ ਜਾਂਦਾ ਰਾਹ,
ਮੱਕੇ ਵੱਲ ਨੂੰ ਮੋੜ ਦਿੱਤਾ!
ਦੁਨੀਆਂ ਭਰ ਦੇ ਇਸ਼ਕ ਵਣਜਾਰਿਆਂ ਦਾ ਨਾਮ ਲੈ ਕੇ,
ਸਿੱਜਦਾ ਕਰਦਾ ਹਾਂ ਅੱਜ ਤੈਨੂੰ ਅਤੇ ਤੇਰੀ ਮੁਹੱਬਤ ਨੂੰ!
ਤੇਰੀ ਪਾਕ-ਪਵਿੱਤਰ ਮੁਹੱਬਤ ਨੇ, ਮੈਨੂੰ ਉਦਾਸ ਹੋਣਾ ਭੁਲਾ ਦਿੱਤਾ ਸੀ!
ਭਾਵੁਕ ਜ਼ਰੂਰ ਹੋ ਜਾਂਦਾ ਸਾਂ, ਤੇਰੀ ਅਨਮੋਲ ਮੁਹੱਬਤ ਨੂੰ ਹਿੱਕ ਨਾਲ਼ ਘੁੱਟ!!
ਤੂੰ ਮੇਰੀ ਇਬਾਦਤ, ਤੂੰ ਮੇਰੀ ਅਸੀਸ, ਤੂੰ ਮੇਰਾ ਵਰਦਾਨ
ਤੂੰ ਮੇਰੀ ਸਾਧਨਾ, ਤੂੰ ਮੇਰਾ ਚਿੰਤਨ ਅਤੇ ਤੂੰ ਹੀ ਮੇਰੇ ਜਿਉਣ ਦਾ ਮਕਸਦ!!
ਮੁੱਦਤ ਹੋ ਗਈ ਸੀ ਅੱਖ ਭਰੀ ਨੂੰ,
ਪਰ, ਜਦ ਤੂੰ ਤੁਰੀ, ਵਿਯੋਗ ਦੇ ਅਹਿਸਾਸ ਨਾਲ਼,
ਹਿਰਦਾ ਕੰਬਿਆ, ਅੱਖ ਨਮ ਹੋਈ, ਹੰਝੂ ਕਿਰਿਆ।।

*******************
                        2  ਕਵਿਤਾ
                   ਬਸਤੇ ਵਿਚਲੇ ਸੁਫ਼ਨੇ
My nazm "BSTE VICHLE SUFANEH"  has published in various newspapers.

ਬਸਤੇ ਵਿਚਲੇ ਸੁਫ਼ਨੇ

ਬਸਤੇ ਮੇਰੇ ਵਿੱਚ
ਕਿਤਾਬਾਂ ਰੱਖਦਿਆਂ
ਮੇਰੀ ਅਨਪੜ੍ਹ ਮਾਂ,
ਫ਼ਰੋਲ਼ ਕੇ ਵਰਕੇ,
ਵੇਖਦੀ ਸੀ ਉਨ੍ਹਾਂ ਕਿਤਾਬਾਂ ਵਿੱਚ,
ਆਪਣੇ ਸੁਫ਼ਨੇ
ਪੁੱਤ ਦੇ "ਵੱਡਾ ਬੰਦਾ" ਬਣਨ ਦੇ।
ਰੱਖ ਦਿੰਦੀ ਸੀ ਸਾਂਭ,
ਕਿਤਾਬਾਂ ਨਾਲ ਹੀ
ਆਪਣੇ ਸੁਫ਼ਨਿਆਂ ਨੂੰ
ਮੇਰੇ ਬਸਤੇ ਵਿੱਚ।
ਜਦ ਵੀ ਸਕੂਲ ਤੁਰਨ ਲੱਗਿਆਂ
ਬਾਪੂ ਅੱਗੇ ਤਲ਼ੀ ਅੱਡੀ,
ਪੈਸਿਆਂ ਦੇ ਭਾਰ ਤੋਂ
ਖਾਲੀ ਹੋਈ ਜੇਬ ਨੂੰ ਟੋਂਹਦੇ ਹੋਏ
ਕੁਝ ਟੁੱਟੇ ਪੈਸੇ,
ਮੇਰੀ ਤਲ਼ੀ 'ਤੇ ਰੱਖਦੇ ਹੋਏ
ਬਾਪੂ ਵੇਖਣ ਲੱਗ ਪੈਂਦਾ
ਮੇਰੇ ਹੱਥ ਵਿਚ,
ਅਮੀਰੀ ਦੀ ਰੇਖਾ ਨੂੰ।
ਪਰ ਮੈਂ ਸਤਰੰਗੀ ਦੁਨੀਆਂ ਵਿਚ
ਵਿਚਰ ਰਿਹਾ ਸਾਂ।
ਮੂੰਹ ਲੱਗਿਆ ਨਸ਼ਾ
ਦੋਸਤਾਂ ਦੀ ਮਹਿਫ਼ਲ ਵਿੱਚ ਬੇਪਰਵਾਹ
ਚਿੱਟੇ ਧੂੰਏਂ ਦੇ ਛੱਲੇ
ਉਡਾਣ ਬੈਠਦਾ
ਉਸ ਧੂੰਏਂ ਵਿਚ ਹੀ ਉਡਾ ਦਿੰਦਾ
ਮਾਂ ਦੇ ਸੁਫ਼ਨੇ ਦਾ "ਵੱਡਾ ਬੰਦਾ"
ਅਤੇ ਪਿਓ ਦੇ ਅਰਮਾਨਾਂ ਦਾ
"ਅਮੀਰ ਬੰਦਾ"
*****
ਅੱਜ ਆਪਣੀ ਪਤਨੀ ਨੂੰ
ਵੇਖਿਆ ਆਪਣੇ ਪੁੱਤ ਦਾ
ਬਸਤਾ ਰੱਖਦੇ ਹੋਏ,
...ਤੇ ਟੋਹਣ ਲੱਗ ਪਿਆ
ਆਪਣੀ ਜੇਬ ਵਿੱਚੋਂ
ਆਪਣੇ ਹੀ ਅਤੀਤ ਨੂੰ...
ਗਿਆ ਵਕਤ ਕਿਉਂ ਨਹੀਂ
ਮੁੜ ਆਉਂਦਾ
ਪਛਤਾਵਾ ਕਰਨ ਨੂੰ??

ਅਜੀਤ ਸਤਨਾਮ ਕੌਰ
2016

***************************

                3 ਕਵਿਤਾ

               ਤੇਰੇ ਬੋਲ......

His sweet words are mixed in life for ever.

ਤੇਰੇ ਬੋਲ.....
ਤੁਰਦਿਆਂ,
ਤੇਰੇ ਨਾਲ ਤੁਰਦਿਆਂ
ਰਸਤੇ ਬੁਲਾਉਣ
ਲੱਗ ਪੈਂਦੇ ਹਨ
ਤੇ ਮੰਜ਼ਲਾਂ ਉਡੀਕਣ...........

ਵਜੂਦ
ਇੱਕ ਦਿਨ
ਖੜ੍ਹੇ ਪਾਣੀ ਨੇ
ਵਗਦੇ ਪਾਣੀ ਨੂੰ ਪੁੱਛਿਆ,
ਤੂੰ ਕਦੇ ਖੜ੍ਹਾ ਹੋ ਕੇ
ਵੇਖਿਆ ਹੈੈ ??
ਮੈਂ ਵਗਦਾ ਪਾਣੀ ਹਾਂ
ਖੜ੍ਹੇ ਹੋਣਾ
ਮੇਰੇ ਵਜੂਦ
ਵਿੱਚ ਹੈ ਹੀ ਨਹੀ.....

2016

ਸੁਣ ਨੀ ਜਿੰਦੜੀ ਮੇਰੀਏ, ਨਾ ਜਾਵੀਂ ਅੱਕ ਤੇ ਥੱਕ ਨੀ,
ਨਾ ਝਾਕੀਂ ਦੂਜਿਆਂ ਵੱਲ ਨੂੰ, ਤੂੰ ਖੁਦ 'ਤੇ ਕਰੀਂ ਨਾ ਸ਼ੱਕ ਨੀ...

2016 

ਤੂੰ ਮਿਲਿਆ ਹੋਰ ਕੀ ਮੰਗਣਾ ਵੇ?
ਤੂੰ ਕਿਸੇ ਕਬੂਲ ਦੁਆ ਵਰਗਾ...
ਅੰਮਿਰਤ ਵੇਲੇ ਦੇ ਬੋਲ ਜਿਹਾ
ਤੀਰਥ ਨੂੰ ਜਾਂਦੇ ਰਾਹ ਵਰਗਾ


2017

ਬੋਲ ਮੇਰੇ ਨੇ ਗੂੰਗੇ ਹੋ ਗਏ
ਤੇਰੇ ਬਾਝੋਂ ਸੱਜਣਾ...
ਰੂਹ ਮੇਰੀ ਹੋਈ ਸੁੰਨ ਮਸਾਣੀ,
ਦਿਲ ਮੇਰਾ ਨੀ ਲੱਗਣਾ...

2017

ਪਲ-ਪਲ ਹਾਉਕੇ ਭਰਦਾ,
ਯਾਦ ਤੇਰੀ ਹਿੱਕ ਨਾਲ ਲਾਉਂਦਾ...
ਯਾਦ ਕਰਦੀ ਹੋਊ ‘ਉਹ’ ਵੀ,
ਦਿਲ ਨੂੰ ਰਹਾਂ ਸਮਝਾਉਂਦਾ

2018 

ਸਰਘੀ ਵਰਗਾ ਸੱਜਣ ਮੇਰਾ,
ਕੋਸੀ ਧੁੱਪ ਜਿਹਾ ਨਿੱਘਾ...
ਰਾਤ ਜਦੋਂ ਵੀ ਸੁਪਨੇ ਦਿਸਿਆ,
ਰੂਹ ਨੇ ਪਾਇਆ ਗਿੱਧਾ...

2018

ਵੇ ਸੱਜਣਾ ਮੇਰੇ ਹੰਝੂਆਂ ਦੀ
ਗਈ ਸਾਰੀ ਆਦਤ ਤੇਰੇ ‘ਤੇ..
ਨਾ ਤੂੰ ਹੀ ਰੋਕਿਆਂ ਰੁਕਦਾ ਸੈਂ,
ਤੇ ਨਾ ਇਹ ਹੀ ਰੋਕਿਆਂ ਰੁਕਦੇ ਨੇ..

2018

ਅਲਵਿਦਾ ਸ਼੍ਰੀ ਦੇਵੀ
ਨਹੀਂ!
ਮੈਂ ਤੇਰੇ ਨਾਲ "ਸੀ" ਨਹੀਂ ਲਾਉਣਾ। ਪਤਾ ਤੂੰ ਮੌਤ ਵਾਲਾ ਸਟੇਸ਼ਨ ਪਾਰ ਕਰ ਲਿਆ।
ਪਤਾ ਹੈ
ਕਿ ਤੂੰ ਹੁਣ ਕਦੇ
ਸਰੀਰ ਨਾਲ ਨਹੀਂ ਦਿਖਣਾ
ਪਰ ਦੇਖਣ ਸੁਣਨ ਦੇ ਹੋਰ ਵੀ ਢੰਗ ਨੇ।
ਤੇਰੀ ਹੋਂਦ ਨਹੀਂ ਮਰਨ ਦੇਣੀ।
ਸੋ,
ਤੇਰੇ ਨਾਲ, "ਸੀ"! ਨਹੀਂ ਲਾਉਣਾ।

2019

ਚੱਲ ਆ ਚੱਲੀਏ!
ਉਸ ਕਬਰ ਉੱਤੇ!!
ਸ਼ਰਧਾ ਦੇ ਫੁੱਲ ਚੜਾਉਣ ਲਈ ..!!
ਿਜੱਥੇ ਸਾਡੇ
ਸੁਪਨੇ ‘ਤੇ ਅਰਮਾਨ ਸਨ.. ਕੁਝ ਦਫ਼ਨ ਹੋਏ...!!


2019

ਸਰਘੀ ਵਰਗਾ ਸੱਜਣ ਮੇਰਾ,
ਕੋਸੀ ਧੁੱਪ ਜਿਹਾ ਨਿੱਘਾ...
ਰਾਤ ਜਦੋਂ ਵੀ ਸੁਪਨੇ ਦਿਸਿਆ,
ਰੂਹ ਨੇ ਪਾਇਆ ਗਿੱਧਾ...

2019

ਵੇ ਸੱਜਣਾ ਮੇਰੇ ਹੰਝੂਆਂ ਦੀ
ਗਈ ਸਾਰੀ ਆਦਤ ਤੇਰੇ ‘ਤੇ..
ਨਾ ਤੂੰ ਹੀ ਰੋਕਿਆਂ ਰੁਕਦਾ ਸੈਂ,
ਤੇ ਨਾ ਇਹ ਹੀ ਰੋਕਿਆਂ ਰੁਕਦੇ ਨੇ..

2019

ਸਰਘੀ ਵਰਗਾ ਸੱਜਣ ਮੇਰਾ,
ਕੋਸੀ ਧੁੱਪ ਜਿਹਾ ਨਿੱਘਾ...
ਰਾਤ ਜਦੋਂ ਵੀ ਸੁਪਨੇ ਦਿਸਿਆ,
ਰੂਹ ਨੇ ਪਾਇਆ ਗਿੱਧਾ...

2019

 ਵੇ ਸੱਜਣਾ ਮੇਰੇ ਹੰਝੂਆਂ ਦੀ
ਗਈ ਸਾਰੀ ਆਦਤ ਤੇਰੇ ‘ਤੇ..
ਨਾ ਤੂੰ ਹੀ ਰੋਕਿਆਂ ਰੁਕਦਾ ਸੈਂ,
ਤੇ ਨਾ ਇਹ ਹੀ ਰੋਕਿਆਂ ਰੁਕਦੇ ਨੇ..

2019

 ਸੁਣ ਨੀ ਜਿੰਦੜੀ ਮੇਰੀਏ, ਨਾ ਜਾਵੀਂ ਅੱਕ ਤੇ ਥੱਕ ਨੀ,
ਨਾ ਝਾਕੀਂ ਦੂਜਿਆਂ ਵੱਲ ਨੂੰ, ਤੂੰ ਖੁਦ 'ਤੇ ਕਰੀਂ ਨਾ ਸ਼ੱਕ ਨੀ...

2019 

ਤੂੰ ਮਿਲਿਆ ਹੋਰ ਕੀ ਮੰਗਣਾ ਵੇ?
ਤੂੰ ਕਿਸੇ ਕਬੂਲ ਦੁਆ ਵਰਗਾ...
ਅੰਮਿਰਤ ਵੇਲੇ ਦੇ ਬੋਲ ਜਿਹਾ
ਤੀਰਥ ਨੂੰ ਜਾਂਦੇ ਰਾਹ ਵਰਗਾ...

2019 

ਸੁਣ ਨੀ ਜਿੰਦੜੀ ਮੇਰੀਏ, ਨਾ ਜਾਵੀਂ ਅੱਕ ਤੇ ਥੱਕ ਨੀ,
ਨਾ ਝਾਕੀਂ ਦੂਜਿਆਂ ਵੱਲ ਨੂੰ, ਤੂੰ ਖੁਦ 'ਤੇ ਕਰੀਂ ਨਾ ਸ਼ੱਕ ਨੀ...

2019

ਤੂੰ ਮਿਲਿਆ ਹੋਰ ਕੀ ਮੰਗਣਾ ਵੇ?
ਤੂੰ ਕਿਸੇ ਕਬੂਲ ਦੁਆ ਵਰਗਾ...
ਅੰਮਿਰਤ ਵੇਲੇ ਦੇ ਬੋਲ ਜਿਹਾ
ਤੀਰਥ ਨੂੰ ਜਾਂਦੇ ਰਾਹ ਵਰਗਾ...
 

ਸਾਡੇ ਸਾਹਾ ਨੂੰ ਨੀ ਚੈਨ
ਨਾ ਜੀਦਂ ਨੂੰ ਸਾਹਾਰਾ
ਤੂੰ ਹੀ ਮੇਰਾ ਜੀਊਣਾ
ਤੇਰੇ ਬਿਨਾਂ ਨਹੀਂ ਗੁਜਾਰਾ


ਮੇਰੈ ਵਿਚ ਸਮਾਇਆ ਹੈ ਤੂੰ
ਵੇਖ ਅਪਣੇ ਆਪ ਦਾ ਅਕਸ
ਤੇਨੂੰ ਹਰ।।

30 ਅਕਤੂਬਰ 2016
**********************
                     4 ਕਵਿਤਾ
                   ਮੇਰੇ ਸਾਈਂ ਦੇ ਨਾਂ

ਇੱਕ ਹੋਰ ਸਾਲ ਤੇਰੀ ਨਿੱਘੀ
ਪਨਾਂਹ ਵਿੱਚ

ਜਦ ਤੂੰ ਜ਼ਿੰਦਗ਼ੀ ਮੇਰੀ ਵਿੱਚ ਆਇਆ
ਜਿਵੇਂ ਪਿਆਰ ਮੇਰੀ ਰੂਹ ਨੂੰ ਮਿਲਿਆ
ਚਾਨਣੀ ਨੂੰ ਚੰਨ
ਰੌਸ਼ਨੀ ਨੂੰ ਸੂਰਜ
ਬੂੰਦਾਂ ਨੂੰ ਬਾਰਿਸ਼
ਲਹਿਰ ਨੂੰ ਸਾਗਰ
ਤਾਰੇ ਨੂੰ ਅੰਬਰ
ਕਿੰਨੀਆਂ ਹੀ ਸਦੀਆਂ ਤੋਂ
ਜਿਵੇਂ ਮੈਂ ਸੀ ਬੰਜਰ,
ਸੱਕੀ ਵੇਲ ਨਹੀਂ ਹਾਂ ਮੈਂ ਹੁਣ
ਤੂੰ ਕਰ ਦਿੱਤਾ ਹੈ ਜਲ-ਥਲ......।

ਤੂੰ ਗਹਿਰਾ ਸਾਗਰ ਜਿਹਾ
ਜਿੰਨੀ ਤੇਰੇ ‘ਚ ਡੁੱਬੀ,
ਨਦੀ ਵਾਂਗ ਓਨੀ ਹੀ ਤੇਰੇ ‘ਚ ਸਮਾਉਂਦੀ ਗਈ
ਨਹੀਂ ਨਾਪ ਸਕੀ ਤੇਰੇ ਅਥਾਹ ਤਲ ਨੂੰ
ਪਰ, ਆਹ ਤੇਰੀ ਮੁਹੱਬਤ ਹੀ ਹੈ ਕਿ.......
ਆਪਣੀਆਂ ਨਿਰਛਲ ਲਹਿਰਾਂ ਵਿੱਚ ਤੂੰ ਮੈਨੂੰ ਸਮੇਟ ਲੈਂਦਾ ਹੈਂ
ਸਾਗਰ ਦੇ ਤਲ ਦੇ ਸਾਰੇ ਮੋਤੀ
ਮੇਰੇ ਤੋਂ ਵਾਰ ਦਿੰਦਾ ਹੈਂ

ਤੂੰ ਆਕਾਸ਼ ਜਿਹਾ ਉਚਾ
ਮੇਰੀ ਇੰਨੀ ਉਡਾਣ ਨਹੀਂ
ਕਿ ਛੂਹ ਸਕਾਂ ਤੇਰੇ ਸਿਖ਼ਰ ਨੂੰ
ਤੇਰੀ ਉਚਾਈ ਅੱਗੇ ਬੌਣੀ ਜਹੀ ਪਾਉਂਦੀ ਹਾਂ ਖ਼ੁਦ ਨੂੰ
ਪਰ ਆਹ ਤੇਰੀ ਮੁਹੱਬਤ ਹੀ ਹੈ ਕਿ.......
ਕਲ਼ਾਵੇ ਵਿੱਚ ਭਰ ਕੇ
ਚੁੱਕ ਲੈਂਦਾ ਹੈਂ ਮੈਨੂੰ ਆਪਣੀ ਉਚਾਈ ਤੱਕ।

ਤੂੰ ਹੈਂ ਮੇਰੇ ਚਾਰੋਂ ਪਾਸੇ
ਵਗਦੀ ਹਵਾ ਦੇ ਬੁੱਲੇ ਜਿਹਾ
ਤਪਦੀ ਧੁੱਪ ਵਿੱਚ ਦਿੰਦਾ ਹੈਂ ਸੀਤ ਸੁੱਖ ਦਾ
ਕਿਸੇ ਜਦ ਮੇਰੇ ‘ਤੇ ਜ਼ਹਿਰ ਉਗਲਿਆ,
ਤੂੰ ਹਨ੍ਹੇਰੀ ਬਣ ਤਬਾਹ ਕਰ ਦਿੰਦਾ ਹੈਂ ਉਨ੍ਹਾਂ ਨਫ਼ਰਤਾਂ ਨੂੰ
ਪਰ ਆਹ ਤੇਰੀ ਮੁਹੱਬਤ ਹੀ ਹੈ ਕਿ.......
ਮੈਂ ਤੇ ਹਾਂ ਸੁੱਕੇ ਜਹੇ ਪੱਤੇ ਵਰਗੀ
ਆਪਣੇ ਤੇਜ਼ ਹਵਾ ਦੇ ਵੇਗ ਨਾਲ
ਉਡਾ ਲੈ ਜਾਂਦਾ ਹੈਂ ਮੈਨੂੰ
ਉਚੇ ਅੰਬਰਾਂ ਤਿੱਕ

ਸਹਿੰਦੇ ਹੋਏ ਕੁੜੱਤਣ ਦੁਨੀਆ ਦੀ,
ਮੈਂ ਆਪ ਵੀ ‘ਜ਼ਹਿਰ’ ਹੋ ਗਈ,
ਰੁੱਸੀਆਂ ਸਨ ਖੁਸ਼ੀਆਂ
ਜ਼ਿੰਦਗ਼ੀ ਸੀ ਜਿਵੇਂ ਕਹਿਰ ਹੋ ਗਈ,
ਪਰ ਆਹ ਤੇਰੀ ਮੁਹੱਬਤ ਹੀ ਹੈ ਕਿ.......
ਤੂੰ ਸ਼ਿਵ ਬਣ ਕੇ ਆਪਣੇ ਬੁੱਲ੍ਹਾਂ ਨਾਲ ਲਾ ਡੀਕ ਗਿਆ ਮੈਨੂੰ
ਅਤੇ ਆਪਣੇ ਨੀਲ ਕੰਠ ‘ਤੇ ਸਜਾ ਲਿਆ ਸਦਾ ਲਈ
ਮੈਂ ਸ਼ਇਦ ਜੰਮੀ ਹੀ ਸੀ ਸਿਰਫ਼ ਤੇਰੇ ਪਿਆਰ ਲਈ
ਸਦੀਵੀ ਸਮਾਅ ਗਈ ਵਿੱਚ ਤੇਰੇ,
ਸ਼ਿਵ ਦਾ 'ਅਕਸ’ ਬਣਕੇ...
ਤੂੰ ਬੱਦਲ਼ ਵਾਂਗ ਵਰਸੇਂ,
ਤੇ ਮੈਂ ਧਰਤੀ ਵਾਂਗ ਗ੍ਰਹਿਣ ਕਰਾਂ
ਸ਼ਾਲਾ ਇਹੀ ਕਿਸਮਤ ਮੇਰੀ ਹੋ ਜਾਵੇ...।।

ਅਜੀਤ ਸਤਨਾਮ ਕੌਰ
30 ਅਕਤੂਬਰ 2019
*******************************

                       5 ਕਵਿਤਾ

ਭਾਵੇਂ  ਦੁੱਖ ਦੇਵੇਂ, ਭਾਵੇਂ ਸੁਖ ਦੇਵੇਂ
ਤੇਰੀ ਹਰ ਦਾਤ ਮੈਨੂੰ ਮਨਜੂਰ ਸਾਹਿਬਾ
ਲੇਖਾ ਕਰਕੇ ਆਇਆ ਮੈਂ ਜੱਗ ‘ਤੇ
ਤੇਰੀ ਸੋਹਣੀ ਕਾਇਨਾਤ,
ਮੈਨੂੰ ਮਨਜੂਰ ਸਾਹਿਬਾ

ਫ਼ਸ ਕਰਮ ਕਾਂਡ ਵਿੱਚ, ਤੂੰ ਕਿਸ ਨੂੰ ਖੋਜਦਾ ਹੈਂ?
ਤੀਰਥ ਨਹਾਉਣ ਦੇ ਲਈ ਕਿੱਧਰ ਦੌੜਦਾ ਹੈਂ?
ਉਹ ਵਸਦਾ ਤੇਰੇ ਅੰਦਰ
ਚਾਰੇ ਪਾਸੇ ਤੂੰ ਹੀ ਤੂੰ, ਹਰਨੂਰ ਸਾਹਿਬਾ
ਤੇਰੀ ਹਰ ਦਾਤ ਮੈਨੂੰ ..........

ਝੋਲੀਆਂ ਵਿੱਚ ਪਾਉਂਦਾ ਹੈਂ, ਖੁਸ਼ੀ ਦੀ ਦਾਤ ਤੂੰ
ਬਿਠਾਇਆ ਗੋਦ ਵਿੱਚ, ਨਾ ਵੇਖਿਆ ਮੇਰੀ ਜ਼ਾਤ ਨੂੰ
ਪ੍ਰੇਮ, ਮੁਹੱਬਤ, ਪਿਆਰ ਨਾਲ ਤੂੰ ਭਰਪੂਰ ਸਾਹਿਬਾ
ਤੇਰੀ ਹਰ ਦਾਤ ਮੈਨੂੰ........

ਹਰ ਕੋਈ, ਪੁੱਛੇ ਤੇਰਾ ਵਾਸਾ
ਨਹੀਂ ਤੂੰ ਕਿਸੇ ਨੂੰ ਵੀ ਦਿਸਦਾ
ਤੂੰ ਤੇ ਹਰ ਜ਼ਰ੍ਹੇ-ਜ਼ਰ੍ਹੇ ਵਿੱਚ ਹੈਂ ਵਸਦਾ
ਨਹੀਂ ਹੈ, ਕੋਈ ਪਰਦਾ, ਤੂੰ ਹਾਜਰਾ ਹਜ਼ੂਰ ਹੈ ਸਾਹਿਬਾ
ਤੇਰੀ ਹਰ ਦਾਤ ਮੈਨੂੰ.........

ਭੁੱਲ ਜਾਂਦੇ ਨੇ ਲੈ ਕੇ ਸੁਖ ਸਾਰੇ
ਹਰ ਪਲ ਰੋਣ, ਸ਼ਕਾਇਤਾਂ ਮਾਰੇ
ਤੂੰ ਕਿਉਂ ਨਹੀਂ ਇਹ ਦਿੱਤਾ?
ਤੂੰ ਕਿਉਂ ਇੰਜ ਕੀਤਾ??
ਤੇਰੀ ਹਰ ਦਾਤ ਮੈਨੂੰ.........

ਅੱਜ ਭਵ-ਸਾਗਰ ਵਿੱਚ ਡੋਲਦੀ ਮੇਰੀ ਨੈਂਅ ਹੈ
ਪੱਤਝੜ ਦੇ ਰੁੱਖ ਵਾਂਗ, ਨਾਂ ਕੋਈ ਮੇਰੀ ਛਾਂ ਹੈ
'ਅਸਕ' ਮੇਰੇ ਹੀ ਕਰਮਾਂ, ਕੋਈ ਕਸੂਰ ਹੈ ਸਾਹਿਬਾ
ਤੇਰੀ ਹਰ ਦਾਤ ਮੈਨੂੰ ਮਨਜੂਰ ਹੈ ਸਾਹਿਬਾ....।।

ਅਜੀਤ ਸਤਨਾਮ ਕੌਰ
2019
**********************
                    6 ਕਵਿਤਾ
         ਲਾ ਇੱਕ ਵਾਰ ਅਰਦਾਸ ਨੀ ਜਿੰਦੇ

ਲਾ ਇੱਕ ਵਾਰ ਅਰਦਾਸ ਨੀ ਜਿੰਦੇ
ਸਜਿਆ ਹੋਇਆ ਉਸ ਦਾ ਦਰਬਾਰ ਨੀ ਜਿੰਦੇ
ਕਿਉਂ ਭਟਕਦੀ ਮੜ੍ਹੀ-ਮਸਾਣੀਆਂ ‘ਤੇ
ਇੱਕ ਵਾਰ ਲਾ ਏਥੇ ਫ਼ਰਿਆਦ ਨੀ ਜਿੰਦੇ
ਸਜਿਆ ਹੋਇਆ.........

ਛੱਡ ਦੇਵਣਗੇ ਪੰਜੇ ਚੋਰ ਤੈਨੂੰ
ਆਣਾ ਪੈਣਾ ਨਹੀਂ ਜੱਗ ‘ਤੇ ਤੈਨੂੰ,
ਬਾਰਮ-ਬਾਰ ਨਹੀਂ ਜਿੰਦੇ
ਲਾ ਇੱਕ ਵਾਰ ਅਰਦਾਸ ਨੀ ਜਿੰਦੇ.......

ਅਰਸ਼ ਦਾ ਅੰਮ੍ਰਿਤ ਵਰਸਦਾ ਇੱਥੇ
ਕਾਹਦੀ ਲੱਗੀ ਫੇਰ ਤੈਨੂੰ ਪਿਆਸ ਨੀ ਜਿੰਦੇ
ਲਾ ਇੱਕ ਵਾਰ ਅਰਦਾਸ ਨੀ ਜਿੰਦੇ........

ਲੱਖਾਂ ਤਰ ਗਏ ਲੱਖਾਂ ਨਿੱਤ ਆਉਣੇ
ਤੂੰ ਵੀ ਲਾ ਦੇ ਆਪਣੀ ਦਰਖ਼ਾਸਤ ਨੀ ਜਿੰਦੇ
ਸਜਿਆ ਉਸ ਦਾ ਦਰਬਾਰ ਨੀ ਜਿੰਦੇ.......

ਭੁੱਲੀ ਬੈਠੀ ਹੈਂ ਸੰਸਾਰ ‘ਚ ਡੇਰਾ ਲਾ ਕੇ
ਉਠ ਚਲ, ਚੱਲੀਏ
ਇਹ ਨਹੀਂ ਤੇਰਾ ਘਰ-ਬਾਰ ਨੀ ਜਿੰਦੇ
ਲਾ ਇੱਕ ਵਾਰ ਅਰਦਾਸ ਨੀ ਜਿੰਦੇ
ਬਾਜਾਂ ਵਾਲੇ ਦਾ ਸਜਿਆ ਦਰਬਾਰ ਨੀ ਜਿੰਦੇ..! ।।

ਅਜੀਤ ਸਤਨਾਮ ਕੌਰ
2013
**********************

                     7 ਕਵਿਤਾ
ਭੇਜਿਆ ਹੈ, ਲੇਖੇ-ਜੋਖੇ ਦੀ ਦੇ ਕੇ ਕਿਤਾਬ



ਭੇਜਿਆ ਹੈ, ਲੇਖੇ-ਜੋਖੇ ਦੀ ਦੇ ਕੇ ਕਿਤਾਬ ਤੈਨੂੰ
ਪਰ ਚਹਿਕਦਾ ਫ਼ਿਰਦਾ ਹੈਂ, ਆਕੇ ਜਹਾਨ ‘ਤੇ
ਭੁੱਲਿਆ ਫਿਰਦਾ, ਆ ਕੇ ਇਸ ਜਹਾਨ ‘ਤੇ
ਭੇਜਿਆ ਹੈ, ਲੇਖੇ-ਜੋਖੇ ਦੀ, ਦੇ ਕੇ ਕਿਤਾਬ ਤੈਨੂੰ

ਪੰਜੇ ਚੋਰਾਂ ਦਾ, ਮੋਹਤਾਜ ਹੈਂ ਤੂੰ
ਕਦੇ ਨਵਾਬ, ਕਦੇ ਸਰਤਾਜ ਹੈਂ ਤੂੰ
ਠੱਗ ਲੈਂਦੇ ਨੇ, ਝੂਠੇ ਦੇ ਕੇ ਖਿਤਾਬ ਤੈਨੂੰ
ਭੇਜਿਆ ਹੈ ਲੇਖੇ......

ਹਰ ਰਿਸ਼ਤੇ, ਹਰ ਸ਼ੈਅ ਦਾ, ਰੱਖਦਾ ਸੀ, ਜੋੜ-ਤੋੜ ਤੂੰ
ਬੜਾ ਸਿੱਧਾ, ਰਸਤਾ ਸੀ, ਭੇਜਿਆ ਤੈਨੂੰ
ਆਪਣੀ ਮੱਤ, ਨਾਲ ਲਿਆ ਹੈ ਮੋੜ ਤੂੰ
ਦੇਣਾ ਪੈਣਾ ਹੈ, ਇਸ ਦਾ ਵੀ ਹਿਸਾਬ ਤੈਨੂੰ
ਭੇਜਿਆ ਹੈ ਲੇਖੇ......... ...

ਮੁੱਕਿਆ ਜਦੋਂ ਤੇਰਾ ਸਫ਼ਰ, ਤੇ ਜਾਣਗੇ ਤੇਰੇ ਪਰਚੇ
ਮੇਰੇ ਦਿੱਤੇ ਅਨਮੋਲ ਸਾਹ, ਤੂੰ ਹੈਂ ਕਿ ਕਿੱਥੇ ਖ਼ਰਚੇ
ਇਸ ਸਵਾਲ ਦਾ ਪਿਆਰੇ,
ਫੇਰ ਆਉਣਾ ਨਾ ਕੋਈ ਜਵਾਬ ਤੈਨੂੰ
ਭੇਜਿਆ ਹੈ ਲੇਖੇ-ਜੋਖੇ ਦੀ
ਦੇ ਕੇ ਕਿਤਾਬ ਤੈਨੂੰ...!!

ਅਜੀਤ ਸਤਨਾਮ ਕੌਰ
 2013
**********************

               8 ਕਵਿਤਾ

ਗੋਦ ਤੇਰੀ ਵਿੱਚ ਪਲ਼ ਵੱਡੀ ਹੋਈ
ਤੇਰਾ ਘਰ ਮੇਰੇ ਖੇਡਣ ਦੀ ਥਾਂ ਨੀ ਮਾਏਂ
ਬੀਤਿਆ ਬਚਪਨ, ਹੋਈ ਪਰਾਈ
ਹੁਣ ਮੈਂ ਵੀ ਬਣ ਗਈ ਮਾਂ ਨੀ ਮਾਏਂ

ਕਰਨ ਇਬਾਦਤ ਖੁਦਾ ਦੀ ਸਾਰੇ
ਪੀਰ-ਪੈਗੰਬਰ ਤੂੰ ਜੰਮੇ ਨਿਆਰੇ
ਉਸ ਦੇ ਘਰ ਤੇਰੀ ਉਚੀ ਥਾਂ ਮਾਏਂ
ਦੁੱਧ ਦਾ ਕਰਜ਼ ਮੈਂ ਲਾਹ ਨੀ ਸਕਦੀ
ਤੇਰੇ ਕਰਕੇ ਵੇਖੀ ਮੈਂ ਦੁਨੀਆਂ
ਮੇਰੇ ਸਾਹਾਂ ‘ਤੇ ਹੈ ਤੇਰਾ ਅਹਿਸਾਨ ਨੀ ਮਾਏਂ
ਹੁਣ ਮੈਂ ਵੀ ਬਣ ਗਈ ਮਾਂ ਨੀ ਮਾਏ

ਸੇਕ ਲੱਗਿਆ ਅੱਜ ਮੇਰੀ ਵੀ ਜਿੰਦ ਨੂੰ ਆਪਣੇ ਉਤੇ ਲੈ ਕੇ ਲੂਹ ਨੂੰ
ਕਿੰਜ ਦਿੱਤੀ ਹੋਣੀਂ ਮੈਨੂੰ ਤੂੰ ਠੰਡੀ ਛਾਂ ਨੀ ਮਾਏ
ਕਦੇ ਮੈਂ ਤੈਨੂੰ ਸਤਾਇਆ ਹੋਣਾ
ਕਦੇ ਰੁੱਸ ਤੈਨੂੰ ਰੁਵਾਇਆ ਹੋਣਾ
ਲਾ ਗਲ਼ ਨਾਲ ਮੈਨੂੰ, ਸ਼ਮ੍ਹਾਂ ਦਾ ਦਿੱਤਾ ਤੂੰ ਦਾਨ ਨੀ ਮਾਏ
ਹੁਣ ਮੈਂ ਵੀ ਬਣ ਗਈ ਮਾਂ ਨੀ ਮਾਏ

ਨਿੱਤ ਘੜ੍ਹੇ ਉਹ ਨਵੀਆਂ ਰੂਹਾਂ
ਪਰ ਜਨਮ ਕਿਵੇਂ ਮੈਂ ਦੇਵਾਂ
ਕਿਵੇਂ ਚੱਲੇ ਦੁਨੀਆਂ ਤੇਰੇ ਬਾਝੋਂ
ਰੱਬ ਵੀ ਬੜਾ ਹੈਰਾਨ ਨੀ ਮਾਏ
ਮੰਦਰ ਮਸਜ਼ਿਦ ਕਿਉਂ ਲੱਭੇ ਮੈਨੂੰ
ਮਾਂ ਵਿੱਚ ਹੀ ਦਿਸ ਜਾਣਾ ਤੈਨੂੰ
ਰੱਬ ਤੋਂ ਉਚਾ ਮਾਂ ਦਾ ਹੈ ਸਥਾਨ ਨੀ ਮਾਏ
ਹੁਣ ਮੈਂ ਵੀ ਬਣ ਗਈ ਮਾਂ ਨੀ ਮਾਏ
ਗੋਦ ਵਿੱਚ ਪਲ਼ ਵੱਡੀ ਹੋਈ
ਤੇਰਾ ਘਰ ਮੇਰੇ ਖੇਡਣ ਦੀ ਥਾਂ ਨੀ ਮਾਏ...।।

ਅਜੀਤ ਸਤਨਾਮ ਕੌਰ
2015
***********************

                    9 ਕਵਿਤਾ
         
ਮੰਨ ਲੈ ਜਿੰਦੇ ਮੇਰੀਏ
ਹੁਣ ਮੰਨ ਲੈ ਜਿੰਦੇ ਮੇਰੀਏ
ਕੁਝ ਬਕਾਇਆ ਸੀ, ਤੇਰਾ ਉਸ ਦਾ
ਜੋ ਤੂੰ ਇਸ ਜੱਗ ‘ਤੇ ਆਣਾ ਸੀ
ਮੰਨ ਲੈ ਰੱਬ ਹੀ ਭਾਣਾ ਸੀ

ਨਾ ਰੋ ਇਸ ਜੁਆਕ ਨੂੰ
ਨਾ ਰੋ ਉਸ ਜਵਾਨ ਨੂੰ
ਇੰਨਾ ਹੀ ਉਸ ਦਾ ਚੋਗਾ ਸੀ
ਇੰਨਾ ਹੀ ਉਸ ਨੇ ਖਾਣਾ ਸੀ
ਬੱਸ ਮੰਨ ਲੈ ਰੱਬ ਭਾਣਾ ਸੀ

ਬਹੁਤ ਜਤਾਇਆ ਪਿਆਰ ਉਸ ਨੂੰ
ਕਦੇ ਨਾ ਕੀਤਾ ਇਨਕਾਰ ਉਸ ਨੂੰ
ਤੂੰ ਰੋਕ ਕਿਵੇਂ ਸਕਦਾ ਸੀ ਉਸ ਨੂੰ
ਮੁੱਕਿਆ ਲੇਖਾ ਖਤਮ ਕਹਾਣੀ
ਉਸ ਨੇ ਤੇ ਅੱਜ ਜਾਣਾ ਸੀ
ਮੰਨ ਲੈ ਰੱਬ ਦਾ ਭਾਣਾ ਸੀ

ਕਿਉਂ ਜੱਫਾ ਪਾਇਆ ਧਨ ਨੂੰ?
ਕਿਉਂ ਭਟਕਾਉਂਦਾ ਆਪਣੇ ਮਨ ਨੂੰ??
ਸੁੱਟ ਲਾਹ ਦੇਣਾ ਤੂੰ ਵੀ ਇੱਕ ਦਿਨ
ਆਹ ਤਨ ਤਾਂ ਇੱਕ ਬਾਣਾ ਸੀ
ਮੰਨ ਲੈ ਰੱਬ ਦਾ ਭਾਣਾ ਸੀ....।।

ਅਜੀਤ ਸਤਨਾਮ ਕੌਰ
2013
**********************

                   10 ਕਵਿਤਾ
ਅੱਜ ਬਣ ਗਿਆ ਮੇਰੀ ਜਾਂ ਪਿਆਰਿਆ

ਪਹਿਲਾਂ ਤੇ ਤੂੰ ਮੇਰਾ ਸਿੱਖ ਸੀ
ਛਕ ਅੰਮ੍ਰਿਤ
ਬਣ ਗਿਆ ਮੇਰੀ ਜਾਂ’ ਪਿਆਰਿਆ
ਇਹ ਕੜਾ ਨਹੀਂ ਬਾਂਹ ਤੇਰੀ ਵਿੱਚ
ਇਹ ਖ਼ਾਲਸੇ ਦੀ ਹੈ ਕੜੀ
ਅੱਜ ਫੜ ਲਈ
ਮੈਂ ਤੇਰੀ ਬਾਂਹ ਪਿਆਰਿਆ
ਪਹਿਲਾਂ ਤੇ ਤੂੰ ਮੇਰਾ ਸਿੱਖ ਸੀ
ਹੁਣ ਬਣ ਗਿਆ ਮੇਰੀ ਜਾਂ’ ਪਿਆਰਿਆ.......

ਉਡੀਕਦਾ ਰਿਹਾ ਮੈਂ ਤੈਨੂੰ
ਕਦੇ ਤੇ ਮੁੱਲ ਪਾਏਂਗਾ
ਮੇਰੇ ਸਰਬੰਸ ਦਾਨ ਦਾ
ਛੱਡ ਮਨਮਤੀਆਂ
ਕਦੇ ਤੇ, ਗੁਰਮਤਿ ਲਈ ਕਰੇਂਗਾ ਹਾਂ ਪਿਆਰਿਆ
ਪਹਿਲਾਂ ਤੇ ਤੂੰ ..........

ਸਿੱਖੀ ਦੀ ਨੀਂਹ ਧਰੀ ਏ
ਕੁਰਬਾਨੀਆਂ ‘ਤੇ
ਸਿਦਕ ਦਾ ਨਾਂ ਹੈ ਸਿੱਖੀ
ਪਵੇ ਲੋੜ ਧਰਮ ਨੂੰ
ਜੇ ਤੇਰੇ ਸਿਰ ਦੀ
ਆਪਣੇ ਮੂੰਹੋਂ ਨਾ ਕਰੀਂ
ਕਦੇ ਨਾਂਹ ਪਿਆਰਿਆ
ਪਹਿਲਾਂ ਤੇ ਤੂੰ ...........

ਭੁੱਲ ਨਾ ਜਾਵੀਂ ਸਿਰਫ਼ ਸਾਹਾਂ
ਤਿੱਕ ਹੈ ਸਫ਼ਰ ਤੇਰਾ
ਆਣਾ ਤੇਰਾ ਰੂਹ ਨੇ
ਆਖ਼ਿਰ ਹੋਂਦ ਵਿੱਚ ਮੇਰੀ
ਇਸ ਦੁਨੀਆ ‘ਤੇ ਤੂੰ ਹੈ
ਇੱਕ ਮਹਿਮਾਂ ਪਿਆਰਿਆ
ਪਹਿਲਾਂ ਤੇ ਤੂੰ ...........

ਪੰਜੇ ਚੋਰਾਂ ਤੋਂ ਬਚਾ ਕੇ
ਰੱਖੀਂ ਲੜ ਆਪਣਾ
ਜਹਾਨ ‘ਤੇ ਬਣ ਜਾਏਂਗਾ ਸੰਤ ਸਿਪਾਹੀ
ਦਰਗਾਹ ਵਿੱਚ ਵੀ ਹੋ ਜਾਏਂਗਾ
ਪ੍ਰਵਾਂ’ ਪਿਆਰਿਆ
ਪਹਿਲਾਂ ਹੀ ਤੇ ਤੂੰ..........

ਮਜ਼ਲੂਮਾਂ, ਮਜਬੂਰਾਂ ਵਿੱਚ ਵਸਦਾ ਹਾਂ ਮੈਂ
ਕਦੇ ਨਾ ਖੋਹੀਂ ਹੱਕ ਕਿਸੇ ਦਾ
ਸਿਰ ਰੱਖੀਂ ਆਪਣਾ
ਮੰਨ ਸਦਾ ਰੱਖੀ ਠਾਂਹ ਪਿਆਰਿਆ
ਪਹਿਲਾਂ ਤੇ ਤੂੰ ...........

ਕਰੀਂ ਸਤਿਕਾਰ ਤੇ ਪਿਆਰ ਮਾਈ-ਬਾਪ ਦਾ
ਜਦੇ ਸੱਜਿਆ ਤੂੰ ਖਾਲਸਾ
ਗੁਰੂ ਗੋਬਿੰਦ ਸਿੰਘ ਹੈ
ਪਿਤਾ ਤੇਰਾ
ਮਾਤਾ ਸਾਹਿਬ ਕੌਰ ਤੇਰੀ ਮਾਂ ਪਿਆਰਿਆ
ਪਹਿਲਾਂ ਤੇ ਤੂੰ ............

ਜੰਮ-ਜੰਮ ਜਾਵੀਂ ਤੇ
ਨਿਵ-ਨਿਵ ਟੇਕੀ ਮੱਥਾ
ਓਸ ਧਰਤੀ ਨੂੰ
ਜਿੱਥੇ ਜੰਮਿਆਂ ਖ਼ਾਲਸਾ
ਆਨੰਦਪੁਰ ਸਾਹਿਬ ਹੈ
ਉਹ ਥਾਂ ਪਿਆਰਿਆ
ਪਹਿਲਾਂ ਤੇ ਤੂੰ.............

ਚਾਰੇ ਪੁੱਤਰ ਵਾਰੇ, ਵਾਰੀ ਮਾਂ ਤੇ ਬਾਪ ਵਾਰਿਆ
ਖ਼ਾਲਸੇ ‘ਤੇ ਹੋ ਗਿਆ,
ਕੁਰਬਾਨ ਮੈਂ
ਸਰਬੰਸ ਦਾਨੀ ਅੱਜ ਪੁਕਾਰੇ
ਮੈਨੂੰ ਜਹਾਂ’ ਪਿਆਰਿਆ
ਪਹਿਲਾਂ ਤੇ ਤੂੰ..............

ਅਕਾਲ ਪੁਰਖ ਦਾ ਭਾਣਾ
ਮੰਨੀ ਮਨ ਕਰਕੇ
ਪੜ੍ਹ ਬਾਣੀ, ਵਾਹਿਗੁਰੂ-ਵਾਹਿਗੁਰੂ
ਜਪ ਆਪਣੀ ਜ਼ੁਬਾਂ’ ਪਿਆਰਿਆ
ਪਹਿਲਾਂ ਤੇ ਤੂੰ.............

ਖ਼ਾਲਸੇ ਵਿੱਚ ਵੀ ਮੈਂ ਸਦਾ ਵੇਖਿਆ ਆਪਣਾ ਰੂਪ
ਬਾਣੀ ਬਾਣੇ ਦਾ ਕਰ ਸਤਿਕਾਰ
ਫਿਰ ਭਵ ਸਾਗਰ ਤੋਂ
ਪਾਰ ਲਾ ਦੇਣੀ
ਮੈਂ ਤੇਰੀ ਨਾਂਵ ਪਿਆਰਿਆ
ਪਹਿਲਾਂ ਤੇ ਤੂੰ ਹੁਣ ਬਣ ਗਿਆ ਮੇਰੀ ਜਾਂ ਪਿਆਰਿਆ
ਆਹ ਕੜਾ ਨਹੀਂ ਬਾਂਹ ਤੇਰੀ ਵਿੱਚ
ਅੱਜ ਫੜ ਲਈ ਤੇਰੀ ਬਾਂਹ ਪਿਆਰਿਆ....।।

ਅਜੀਤ ਸਤਨਾਮ ਕੌਰ
2013
********************

                  11 ਕਵਿਤਾ
 
ਕਰਮ ਜੇ ਕੀਤਾ ਉਸ ਨੇ ਮੇਰੇ ‘ਤੇ
ਫੇਰਾ ਮੇਰੇ ਘਰ ਪਾਉਣਾ
ਸਹੀਓ ਨੀ ਖੁੱਲ੍ਹਾ ਸੱਦਾ ਤੁਹਾਨੂੰ
ਤੁਸੀਂ ਵੀ ਉਸ ਨਾਲ ਆਉਣਾ

ਨੌ ਸਾਲਾਂ ਤੋਂ ਕੀਤਾ ਮੈਂ ਇੰਤਜ਼ਾਰ ਉਸ ਦਾ
ਉਸ ਬਿਨ ਨਾ ਮੈਨੂੰ ਕੋਈ ਪੁੱਛਦਾ
ਉਹ ਨਾ ਤੇ ਮੈਂ ਵੀ ਰੁੱਸ ਗਈ
ਤਰਸ ਕਰ ਉਸ ਨੇ ਮੈਨੂੰ ਆਣ ਮਨਾਉਣਾ
ਸਹੀਓ ਨੀ .......

ਮੈਂ ਅੱਜ ਨੱਚਣਾ ਮੰਨ ਪਿਆ ਨੱਚੇ
ਤੁਹਾਨੂੰ ਸਹੀਓ ਨਚਾਣਾ
ਰੀਝਾਂ ਪੂਰੀਆਂ ਹੋਈਆਂ ਦਿਲ ਦੀਆਂ
ਅੱਜ ਧਰਤੀ ਪੈਰ ਨਾ ਲਾਉਣਾ
ਸਹੀਓ ਨੀ.........

ਬਣਾਵਾਂ ਹਲਵਾ ਖੀਰ ਤੇ ਪੂੜੇ
ਰੱਬ ਨੂੰ ਹੱਥੀਂ ਆਪ ਖਿਲਾਉਣਾ
ਕਦੇ ਮੈਂ ਸੋਚਿਆ, ਬੈਠਾਂ ਪੱਗ ਫੜ
ਕੁਝ ਨੀ ਅੱਜ ਪਕਾਉਣਾ
ਸਹੀਓ ਨੀ .......

ਮਹਿਕ ਉਠਣਾ ਸਮਾਂ ਸਵਾ ਦੋ ਦਿਨ ਤੇ ਰਾਤ
ਕਰਦਾ ਸੰਗਤ ਨੂੰ ਉਹ ਬਹੁਤ ਪਿਆਰ
ਬਿਠਾ ਆਪਣੀ ਨਿੱਘੀ ਗੋਦ ‘ਚ ਗੁਰਬਾਣੀ ਦਾ ਪਾਠ ਸੁਣਾਉਣਾ
ਸਹੀਓ ਨੀ.........

ਮੇਰਾ ਹਰ ਰਿਸ਼ਤਾ ਹੈ ਉਸ ਨਾਲ
ਸੁਣਦਾ ਮੇਰੇ ਦਿਲ ਦੀ ਹਰ ਗੱਲ
ਮੈਂ ਰੱਬ ਨੂੰ ਮਿੱਤਰ ਬਣਾਉਣਾ
ਸਹੀਓ ਨੀ ........।।

ਅਜੀਤ ਸਤਨਾਮ ਕੌਰ
2013
**********************

                12

 ਇਹ ਤੇਰੇ ਸੁਆਗਤ ਦੀਆਂ ਘੜ੍ਹੀਆਂ
ਮੈਂ ਸੱਦਾ ਦੇ ਕੇ ਬੁਲਾਈਆਂ ਅੜਿਆ
ਮੈਂ ਘਰ ਸਜਾਉਣ ਲਈ ਲਾਈਆਂ ਲੜੀਆਂ
ਮੈਂ ਸੱਦਾ ਦੇ ਕੇ ਬੁਲਾਈਆਂ ਅੜਿਆ

ਰੰਗੋਲ਼ੀ ਬਣਾਵਾਂ, ਦੀਵੇ ਲਾਵਾਂ
ਸੁਝਦਾ ਕੁਝ ਨੀ ਕਿਵੇਂ ਸਜਾਵਾਂ
ਤੇਰੇ ਰਾਹਾਂ ‘ਚ ਸੰਗਤਾਂ ਖੜ੍ਹੀਆਂ
ਇਹ ਤੇਰੇ ਸੁਆਗਤ ਦੀਆਂ ਘੜ੍ਹੀਆਂ...

ਮਾਤ-ਪਿਤਾ ਬਣ ਦਿਤਾ ਬਹੁਤ ਪਿਆਰ
ਕਿੰਜ ਕਰਾਂ ਸ਼ੁਕਰਾਨਾ,
ਝੋਲ਼ੀ ਪਾਇਆ ਲਾਲ ਸੌਗਾਤ
ਨੱਚ-ਨੱਚ ਮੈਂ ਮਨਾਵਾਂ ਲੋਹੜੀਆਂ
ਇਹ ਤੇਰੇ ਸੁਆਗਤ ਦੀਆਂ ਘੜ੍ਹੀਆਂ...

ਮੈਂ ਵੀਰਾਂ ਦੀ ਭੈਣ ਪਿਆਰੀ
ਮਾਂ-ਪਿਓ ਦੀ ਬੇਟੀ ਸਾਂ
ਕਿਸੇ ਦੇ ਮੈਂ ਮਹਿਲਾਂ ਬੈਠੀ
ਅੱਜ ਬਣੀ ਇੱਕ ਲਾਲ ਦੀ ਮਾਂ
ਲਾਲ ਨੂੰ ਵੇਖਾਂ, ਖਿੜ-ਖਿੜ ਹੱਸਾਂ
ਪੁਸ਼ਾਕਾਂ ਪੁਆਵਾਂ ਮੋਤੀਆਂ ਜੜੀਆਂ
ਇਹ ਤੇਰੇ ਸੁਆਗਤ ਦੀਆਂ ਘੜ੍ਹੀਆਂ...

ਸਖੀਓ ਮੇਰੀ ਹੈ ਅਰਜੋਈ
ਦੇਣਾ ਆ ਕੇ ਲਾਲ ਨੂੰ ਪਿਆਰ
ਸੰਗਤਾਂ ਵਿੱਚ ਮੈਂ ਸਾਹਿਬ ਵੇਖਾਂ
ਸੰਗਤਾਂ ਬੁਲਾਵਾਂ ਬਾਰੰ-ਵਾਰ
ਤੱਕਣ ਲਾਲ ਨੂੰ ਅਰਸ਼ਾਂ ਤੋਂ ਪਰੀਆਂ
ਇਹ ਤੇਰੇ ਸੁਆਗਤ ਦੀਆਂ ਘੜ੍ਹੀਆਂ...

ਮੈਂ ਘਰ ਸਜਾਉਣ ਲਈ ਲਾਈਆਂ ਲੜੀਆਂ...

2014
***********************
       
                    13
     ਮਿਟਾਈ ਉਸਨੇ ਭੁੱਖ ਹਵਸ ਦੀ

ਮਿਟਾਈ ਉਸ ਨੇ ਆਪਣੀ ਭੁੱਖ  ਹਵਸ ਦੀ
ਪਰ ਕਿਉਂ ਫੇਰ?
ਦਰ ਬੰਦ ਹੋ ਗਏ ਮੇਰੇ ਲਈ??
ਅਪਣਾਇਆ ਫੇਰ ਮੈਨੂੰ
ਕਿਸੇ ਨੇ ਨਹੀਂ,
ਜੁਰਮ ਕੀਤਾ ਓਸ ਨੇ ਫੇਰ ਮੇਰਾ ਦੋਸ਼ ਕਿਉਂ ਹੈ?

ਹਰ ਰਿਸ਼ਤਾ ਸਿਰਫ ਅੱਖਰਾਂ ਵਿੱਚ ਹੀ ਸਫ਼ੈਦਪੋਅ ਕਿਉਂ ਹੈ?
ਜ਼ੁਰਮ ਕੀਤਾ ਓਸ ਨੇ ਫੇਰ ਮੇਰਾ ਦੋਸ਼ ਕਿਉਂ ਹੈ?

ਰਿਸ਼ਤੇ ਟੁੱਟ ਗਏ ਮੇਰਿਆਂ ਦੇ ਮੇਰੇ ਲਈ
ਆਜ਼ਾਦ ਓਹ ਅਗਲੇ ਸ਼ਿਕਾਰ ਲਈ
ਮੇਰੇ ਲਈ ਤੇਰੇ ਮਨ ਵਿੱਚ ਰੰਜਿਸ਼ ਕਿਉਂ ਹੈ?
ਜੁਰਮ ਕੀਤਾ ਓਸ ਨੇ ਫੇਰ ਮੇਰਾ ਦੋਸ਼ ਕਿਉਂ ਹੈ?

ਕੀ ਓਸ ਦੇ ਘਰ ਔਰਤ ਨਾਮ ਦਾ ਕੋਈ ਰਿਸ਼ਤਾ ਨਹੀਂ?
ਵਾਪਰ ਸਕਦਾ ਉਨ੍ਹਾਂ ਨਾਲ ਹੈਵਾਨੀਅਤ ਕੋਈ?
ਓਹ ਤਾਕ਼ਤ ਦੇ ਨਸ਼ੇ ਵਿੱਚ
ਇੰਨਾ ਮਦਹੋਸ਼ ਕਿਉਂ ਹੈ?
ਜੁਰਮ ਕਿੱਤਾ ਓਸ ਨੇ ਫ਼ੇਰ ਮੇਰਾ ਦੋਸ਼ ਕਿਉਂ ਹੈ?

ਕਿਸ ਡਰ ‘ਚ ਹੈ ਸਮਾਜ ਸਾਰਾ
ਬੇਖ਼ੌਫ਼ ਓਹ ਲਲਕਾਰਦਾ ਏ
ਸੂਈ ਖ਼ੌਫ਼ ਦੀ ਨਾਲ ਸੀਤੀ ਹੈ ਜ਼ੁਬਾਨ ਮੇਰੀ
ਫੇਰ ਵੀ ਮੇਰੇ ‘ਤੇ ਹੀ ਰੋਸ਼ ਕਿਉਂ ਹੈ?
ਜੁਰਮ ਕੀਤਾ ਓਸ ਨੇ ਫੇਰ ਮੇਰਾ ਦੋਸ਼ ਕਿਉਂ ਹੈ?

ਮੇਰੇ ਕੋਲ ਨਹੀਂ ਕੁਝ ਕਹਿਣ ਦੇ ਲਈ
ਚੀਖ਼ਾਂ ਮਾਰਦੀ ਮੇਰੀ ਜ਼ਮੀਰ
ਚੀਥੜੇ-ਚੀਥੜੇ ਹੋਇਆ ਮੇਰਾ ਸਰੀਰ
ਕਿੱਥੇ ਜਾਵਾਂ? ਕਿਸ ਨੂੰ ਕਰਾਂ ਪੁਕਾਰ?
ਸੁਣ ਕੇ ਮੇਰੀ ਦਾਸਤਾਂ, ਨਾਂ ਭਰੀ ਕਿਸੇ ਹੁੰਗਾਰ?
ਕਾਨੂੰਨ ਇੰਨਾ ਬੇਹੋਸ਼ ਕਿਉਂ ਹੈ?
ਜੁਰਮ ਕੀਤਾ ਓਸ ਨੇ, ਫੇਰ ਮੇਰਾ ਦੋਸ਼ ਕਿਉਂ ਹੈ??

ਅਜੀਤ ਸਤਨਾਮ ਕੌਰ
2014
**********************

                        14
               ਚਿੜੀ ਅਤੇ ਬਾਜ਼
ਮਸਤ ਹਵਾਵਾਂ ਦੇ ਹਵਾਲੇ ਕਰ ਆਪਣੇ ਆਪ ਨੂੰ
ਉਡਣਾ ਚਾਹੁੰਦੀ ਸੀ
ਮੈਂ ਖ਼ੰਭ ਖਿਲਾਰ ਕੇ
ਵੇਖਣਾ ਚਾਹੁੰਦੀ ਸੀ ਮੈਂ
ਅਸਮਾਨ ਨੂੰ
ਇੰਦਰ ਧਨੁੱਸ਼ ਦੇ ਰੰਗ ਸਜਾ ਕੇ
ਪਰ....ਪਰ
ਸੀਤਲ ਹਵਾ ਤੋਂ ਪਹਿਲਾ ਹੀ
ਹਨ੍ਹੇਰੀ ਆ ਗਈ
ਤਿੱਖੀ ਨਿਗਾਹ ਇੱਕ ਬਾਜ ਦੀ
ਉਸ ਚਿੜੀ
ਨੂੰ ਖਾ ਗਈ
ਚਿੜੀ ਦੀ ਅਰਜੋਈ ਦਾ
ਓਸ ਨੇ ਨਾ ਕੋਈ ਉੱਤਰ ਦਿੱਤਾ
ਹੈਵਾਨੀਅਤ ਦੀ ਚੁੰਝ ਨਾਲ
ਚਿੜੀ ਦੇ ਖੰਭਾਂ ਨੂੰ ਕੁਤਰ ਦਿੱਤਾ
. .......ਹੁਣ
ਹੁਣ ਮੈਂ ਸਹਿਮ ਗਈ ਹਾਂ
ਮੈਂ ਡਰ ਗਈ ਹਾਂ
ਜਿਉਂਦੇ ਜੀਅ ਮੈਂ ਮਰ ਗਈ ਹਾਂ
ਹੁਣ ਮੈਂ ਆਲ੍ਹਣੇ ਤੋਂ
ਕਦੇ ਬਾਹਰ ਨਹੀਂ ਆਉਂਦੀ
ਕਿਉਂਕਿ
ਹੁਣ ਕਦੇ ਸੀਤਲ ਹਵਾ ਨਹੀਂ ਗਾਉਂਦੀ
ਨਾ ਹੁਣ ਕਦੇ ਹੁੰਦਾ ਚਾਨਣਾ ਹੈ
ਨਾ ਮੌਸਮ ਦੀ ਗਰਮੀ ਸਰਦੀ ਹੈ
ਸਿਰਫ਼ ਫੈਲਿਆ ਹਨ੍ਹੇਰਾ ਹੈ
ਹੋਰ ਹਨ੍ਹੇਰ ਗਰਦੀ ਹੈ
ਨਾ ਰਹੇ ਸੁਰ
ਨਾ ਵਜਦੇ ਹੁਣ ਸਾਜ਼ ਨੇ
ਚਿੜੀਆਂ ਲੁਕ ਗਈਆਂ
ਆਲ੍ਹਣਿਆਂ
ਬਾਹਰ ਉਡਦੇ ਹੁਣ ਬਾਜ ਨੇ
ਬਾਜ ਹੀ ਬਾਜ ਨੇ...

2014
***********************

                   15
       
ਔਰਤ ਦਾ ਵਜੂਦ

ਇੱਕ ਆਵਾਜ਼ ਗੂੰਜਦੀ ਰਹੀ
ਕੰਨਾਂ ਵਿੱਚ ਉਮਰ ਭਰ

ਤੂੰ ਮਿਟ ਗਈ
ਤੇਰਾ ਰਿਹਾ ਸਵਾਲ ਅਧੂਰਾ
ਜ਼ਮਾਨੇ ਬਦਲਦੇ ਰਹੇ
ਸਦੀਆਂ ਫਲਦੀਆਂ ਰਹੀਆਂ
ਠਹਿਰੇ ਹੋਏ ਪਾਣੀ ਵਾਂਗ
ਥੰਮਿਆਂ ਰਿਹਾ ਤੇਰਾ ਵਜੂਦ ਸਦਰ ਭਰ
ਇੱਕ ਆਵਾਜ਼ ਗੂੰਜਦੀ ਰਹੀ ਉਮਰ ਭਰ

ਅੱਜ ਆਪਣੇ ਹੀ
ਟੁਕੜੇ ਖਿਲਾਰ ਕੇ ਬੈਠੀ ਸੀ
ਸਭਨਾ ਨੂੰ ਪਰੋਇਆ ਮਾਲਾ ਵਾਂਗ
ਨਹੀਂ ਸੋਚਿਆ ਕੌਣ ਤੋੜਦਾ ਰਿਹਾ ਤੈਨੂੰ ਉਮਰ ਭਰ

ਢਲ ਗਈ ਸ਼ਾਮ
ਸਜਦੀ ਰਹੀ ਕਿਸ ਦੇ ਲਈ
ਔਸੀਆਂ ਕੱਟੀਆਂ
ਰਾਹਾਂ ਤੱਕੀਆਂ
ਓਸ ਨੇ ਸਦਾ ਲਾਹਿਆ
ਤੇਰਾ ਚੀਰ
ਤੱਕਿਆ ਨਹੀਂ ਤੈਨੂੰ ਨਜ਼ਰ ਭਰ
ਤੂੰ ਮਿਟ ਗਈ ਤੇਰਾ ਸਵਾਲ ਰਿਹਾ ਅਧੂਰਾ ਉਮਰ ਭਰ

ਬਦੋ-ਬਦੀ ਚਲਦੇ ਨੇ ਤੇਰੇ ਕਦਮ
ਬੱਧਵਾਸ ਹਵਾ ਤੇ ਤਿੜਕੀ ਜਮੀਨ ‘ਤੇ
ਕਿਸ ਨੂੰ ਮੁੜ-ਮੁੜ ਤੱਕਦੀ ਹੈਂ
ਤੂੰ 'ਅਕਸ'
ਤੇਰਾ ‘ਕੱਲਿਆਂ ਸਫ਼ਰ
ਨਹੀਂ ਰਲਣਾ ਤੇਰੇ ਨਾਲ ਕਿਸੇ ਇਸ ਡਗਰ
ਠਹਿਰੇ ਹੋਏ ਪਾਣੀ ਵਾਂਗ ਥੰਮਿਆਂ ਰਿਹਾ ਤੇਰਾ ਵਜੂਦ
ਉਮਰ ਭਰ...

ਅਜੀਤ ਸਤਨਾਮ ਕੌਰ
 2014
***********************

                     16
              ਧੀ ਦੀ ਵਿਦਾਈ
ਨਿਭਾਈ ਰਾਜੇ ਰਾਣਿਆਂ ਨੇ
ਅੱਜ ਮੈਂ ਵੀ ਨਿਭਾਣੀ,
ਦੁਨੀਆਦਾਰੀ ਨੀ ਧੀਏ
ਵੇਖੀਆਂ ਨਿੱਤ ਧੀਆਂ
ਚੜ੍ਹਦੀਆਂ ਡੋਲੀ
ਅੱਜ ਮੇਰੇ ਘਰ ਵੀ
ਆਈ ਵਾਰੀ ਨੀ ਧੀਏ...

ਰੋਕਿਆਂ ਨਾ ਰੁਕਣ ਹੰਝੂ ਮਾਂ ਦੇ
ਜਿੱਤ ਕੇ ਦੁਨੀਆਂ ਸਾਰੀ
ਮੈਂ ਇਹ ਬਾਜ਼ੀ ਹਾਰੀ ਨੀ ਧੀਏ....

ਤੇਰੀਆਂ ਯਾਦਾਂ, ਤੇਰੇ ਹਾਸੇ, ਤੇਰੇ ਖਿਡੌਣੇ
ਆਪਣੇ ਬਚਪਨ ਦੀ ਏਥੇ ਛੱਡ ਜਾਈਂ ਪਿਟਾਰੀ ਨੀ ਧੀਏ....

ਰਾਜ ਕਰੇਂ ਤੂੰ ਸਹੁਰੇ ਘਰ
ਪਰ ਸਦਾ ਹੀ ਰਹੇਂਗੀ
ਮੇਰੀ ਦੁਲਾਰੀ ਨੀ ਧੀਏ....

ਰੱਜ-ਰੱਜ ਮਾਣੇ ਖੁਸ਼ੀਆਂ
ਮੇਰੀ ਦੁਆ ਹੈ, ਓਥੇ ਵੀ ਬਣੇ
ਸਭ ਦੀ ਪਿਆਰੀ ਨੀ ਧੀਏ....

ਆਪਣੇ ਜਿਗਰ ਦੇ ਟੋਟੇ ਨੂੰ ਕਰਨਾ ਵਿਦਾਅ
ਨਿਭਾਣੀ ਆਹ ਰਸਮ
ਬਡ਼ੀ ਭਾਰੀ ਨੀ ਧੀਏ...

ਹੱਥ ਜੋੜ ਦਿੱਤਾ ਪੱਲਾ ਉਸ ਨੂੰ
ਅੱਜ ਤੋਂ ਆਹ ਅਮਾਨਤ ਤਿਹਾਰੀ ਨੀ ਧੀਏ....

ਅਜੀਤ ਸਤਨਾਮ ਕੌਰ
 2014
**********************

                  17
            ਕਾਗਜ਼ ਦੇ ਫੁੱਲ

ਪੱਤਝੜ ਦੀਆਂ ਰੁੱਤਾਂ ਵਿੱਚ
ਝੂਟਾਂ ਮੈਂ ਪੀਂਘਾਂ ਪਿਆਰ ਦੀਆਂ
ਮੈਨੂੰ ਵੀ ਰੀਝ ਆਈ
ਵੇਖ ਬਹਾਰਾਂ ਸੰਸਾਰ ਦੀਆਂ
ਅੱਜ ਮੈਂ ਵੀ ਮਨ ਬਹਿਲਾ ਰਹੀ ਸੀ
ਮੇਰਾ ਵੀ ਬਾਗ ਮਹਿਕੇ
ਮੈਂ ਕਾਗਜ਼ ਦੇ ਫੁੱਲ ਲਗਾ ਰਹੀ ਸੀ

ਹੋਈ ਬੰਜਰ ਜਮੀਨ ਤੋਂ
ਮੈਂ ਮਿੱਟੀ ਹਟਾ ਰਹੀ ਸੀ
ਮੇਰਾ ਵੀ ਬਾਗ ਮਹਿਕੇ
ਮੈਂ ਕਾਗਜ਼ ਦੇ ਫੁੱਲ ਲਗਾ ਰਹੀ ਸੀ...

ਕੜਕਦੀ ਧੁੱਪ
ਨਾ ਮੀਂਹ ਦਾ ਨਿਸ਼ਾਨ ਕੋਈ
ਪ੍ਰੇਮ ਮੀਂਹ ਵਰਸਾਉਣ ਲਈ
ਮੈਂ ਬਗਾਰੇ ਉਡਾ ਰਹੀ ਸੀ
ਮੇਰਾ ਵੀ ਬਾਗ.......

ਫੁੱਲ ਸੀ ਕਾਗਜ਼ ਦੇ
ਤੇ ਖੁਸ਼ਬੋਈ ਤੋਂ ਵੀ ਵਾਂਝੇ
ਖੌਰੇ ਕਿਸ ਵਹਿਮ ਵਿੱਚ
ਮੈਂ ਭੌਰਾ ਬੁਲਾ ਰਹੀ ਸੀ
ਮੇਰਾ ਵੀ ਬਾਗ.......

ਨਾ ਕੋਈ ਸੁਰ,
ਤੇ ਨਾ ਸਜਿਆ ਕੋਈ ਸਾਜ਼ ਹੈ
ਕੋਈ ਨਹੀਂ ਸਮਝਿਆ
ਮੈਂ ਕਿਹੜਾ ਗੀਤ ਗਾ ਰਹੀ ਸੀ
ਮੇਰਾ ਵੀ ਬਾਗ.......

ਨਾ ਓਹ ਆਇਆ
ਨਾ ਆਏਗਾ ਕਦੀ
ਮੈਂ ਕਮਲੀ ਹੋ
ਹਰ ਰੋਜ਼ ਸੇਜ ਸਜਾ ਰਹੀ ਸੀ
ਮੇਰਾ ਵੀ ਬਾਗ.......

ਜਦੋਂ ਸੋਚ ਆਈ ਮਨ ਵਿੱਚ
ਓਹ ਖਿੜਿਆ ਸਵੇਰਾ ਸੀ
ਫੁੱਲ ਵੇਖਦਿਆਂ ਠਿੱਲ੍ਹ ਆਇਆ
ਸ਼ਾਮ ਦਾ ਹਨ੍ਹੇਰਾ ਸੀ
ਮੈਂ ਆਪਣੀ ਕੋਸ਼ਿਸ਼ ‘ਤੇ
ਪਛਤਾ ਰਹੀ ਸੀ
ਮੇਰਾ ਵੀ ਬਾਗ ਮਹਿਕੇ
ਮੈਂ ਕਾਗਜ਼ ਦੇ ਫੁੱਲ
ਲਗਾ ਰਹੀ ਸੀ...

ਅਜੀਤ ਸਤਨਾਮ ਕੌਰ
2014
*********************

                    18

ਕਿੰਨੀ ਤਰ੍ਹਾਂ ਦੇ ਹੁੰਦੇ ਨੇ ਰਿਸ਼ਤੇ
ਉਂਗਲੀਆਂ ਦੇ ਪੋਟਿਆਂ ‘ਤੇ ਗਿਣਨਾ ਚਾਹ ਰਹੀ ਸਾਂ
ਸਾਰੀ ਉਮਰ ਜਤਾਇਆ ਹੱਕ ਜਿੰਨ੍ਹਾਂ ਨੇ
ਉਨ੍ਹਾਂ ਦੇ ਪਿਆਰ ਨੂੰ ਮਿਣਨਾ
ਚਾਹ ਰਹੀ ਸਾਂ

ਦੁਨੀਆ ‘ਚ ਜਨਮ ਲੈ ਕੇ
ਪੁੱਟਦੀਆਂ ਹੀ ਅੱਖ
ਤੈਨੂੰ ਮਿਲ ਜਾਂਦੇ ਨੇ ਤਮਾਮ ਰਿਸ਼ਤੇ

ਜਦ ਉਚਿਆਂ ਨਾਲ ਆ ਬੈਠੇ
ਉਹ ਵਧਾ ਦੇਂਦੇ ਨੇ ਤੇਰੀ ਸ਼ਾਨ ਰਿਸ਼ਤੇ

ਜੋ ਕਰਕੇ ਤੇਰਾ, ਸਾਰੀ ਉਮਰ ਨਹੀਂ ਭੁੱਲਦੇ
ਹੁੰਦੇ ਨੇ ਉਹ ਸਿਰਫ਼ ਅਹਿਸਾਨ ਦੇ ਰਿਸ਼ਤੇ

ਤੇਰੀ ਗਲਤੀਆਂ ਨੂੰ ਸ਼ਰੇ-ਬਜ਼ਾਰ ਕਹਿੰਦੇ
ਉਹ ਹੁੰਦੇ ਨੇ ਤਮਾਸ਼ਬੀਨ ਜੇ ਰਿਸ਼ਤੇ

ਹੱਥ ਹੋਏ ਸ਼ਰਾਬ ‘ਤੇ ਸੱਜੇ ਸ਼ਬਾਬ
ਇਹ ਮੈਖ਼ਾਨੇ ‘ਚ ਵਿਕਦੇ ਨੇ ਬਦਨਾਮ ਜੇ ਰਿਸ਼ਤੇ

ਚਾਰ ਕਦਮ ਵੀ ਤੇਰੇ ਨਾਲ ਨਾ ਚੱਲੇ
ਏਸੇ ਹੁੰਦੇ ਨੇ ਉਹ ਮਹਿਮਾਨ ਜਹੇ ਰਿਸ਼ਤੇ

ਤੇਰੇ ਔਖੇ ਵੇਲੇ ਜਿੰਨ੍ਹਾਂ ਕਰ ਲਈ ਕੰਡ
ਇਸ ਨੂੰ ਕਹੀਏ ਬੇਜਾਨ ਜਹੇ ਰਿਸ਼ਤੇ

ਜਦੋਂ ਕੱਢ ਲਏ ਗੰਡਾਸੇ, ਕਰ ਲਈ ਕੰਧ
ਵੰਡੀਆ ‘ਚ ਮਿਲਦੇ ਲਹੂ-ਲੁਹਾਣ ਜਹੇ ਰਿਸ਼ਤੇ

ਹੱਦਾਂ ਬੰਨ੍ਹ ਦਿੱਤੀਆਂ ਤੇਰੇ ਲਈ
ਉਹ ਹੱਕ ਦੇ ਨਹੀਂ ਹੁੰਦੇ ਫ਼ੁਰਮਾਨ ਜਿਹੇ ਰਿਸ਼ਤੇ

ਡਿੱਗਣ ਤੋਂ ਪਹਿਲਾਂ ਫੜ ਲਿਆ ਤੇਰਾ ਹੱਥ
ਉਮਰਾਂ ਨਾਲ ਹੰਢੇ ਉਹ ਸੂਝਵਾਨ  ਜਿਹੇ ਰਿਸ਼ਤੇ

ਚੰਦ ਘੜੀਆਂ ਜੋ ਬੈਠ ਕੁਝ ਦੂਰ ਚਲਦੇ
ਸਫ਼ਰ ਵਿੱਚ ਬਣ ਜਾਂਦੇ ਇਹ ਅਣਜਾਣ ਜਿਹੇ ਰਿਸ਼ਤੇ

ਜੋ ਰੋਇਆ ਮੇਰੇ ਨਾਲ ਮੇਰੇ ਦਰਦ ‘ਚ
ਕੀ ਨਾਮ ਦਿਆਂ?
ਕੁਝ ਹੁੰਦੇ ਨੇ ਬੇਨਾਮ ਜਹੇ ਰਿਸ਼ਤੇ

ਇਹ ਖੱਟੇ ਨੇ, ਮਿੱਠੇ ਨੇ, ਕੌੜੇ ਨੇ ਕਸੈਲ਼ੇ ਨੇ
ਜਿਉਂਦੇ ਜੀ ਨਾ ਜਾਣ ਭੁਲਾਣ ਰਿਸ਼ਤੇ

ਮਤਲਬੀ ਤੇ ਬੇਮਤਲਬ ਜਹੇ
ਘੇਰਦੇ ਰਹੇ ਮੈਨੂੰ ਉਮਰ ਸਾਰੀ
ਇਹ ਨਾਮੀ, ਬੇਨਾਮ ਤੇ ਤਮਾਮ ਰਿਸ਼ਤੇ
ਇਹ ਤਮਾਮ ਰਿਸ਼ਤੇ...
ਇਹ ਤਮਾਮ ਰਿਸ਼ਤੇ ...

ਅਜੀਤ ਸਤਨਾਮ ਕੌਰ
2014
******************

                   19

ਜਿੰਦ ਵੀ ਮੇਰੀ, ਤੇ ਸਾਹ ਵੀ ਮੇਰੇ ਹਨ
ਕਿਉਂ ਮਜਬੂਰ ਰਹੀ ਮੈਂ?

ਤੇਰੀਆਂ ਹੀ ਸ਼ਰਤਾਂ ‘ਤੇ ਜਿਉਣ ਦੇ ਲਈ?
ਪਿਆਸ ਵੀ ਮੇਰੀ ਹੈ, ਤੇ ਪਾਣੀ ਵੀ ਮੇਰਾ ਹੈ
ਕਿਉਂ ਮਚਲਦੀ ਰਹੀ ਮੈਂ
ਤੇਰੇ ਹੀ ਹੱਥੀਂ ਪਿਉਣ ਦੇ ਲਈ?

ਇਹ ਦਿੱਤੇ ਹੋਏ ਸੀ ਤੇਰੇ ਦਰਦ
ਕਿਉਂ ਇੰਤਜ਼ਾਰ ਕਰਦੀ ਰਹੀ ਮੈਂ
ਤੇਰੀ ਹੀ ਸੂਈ ਨਾਲ ਇਨ੍ਹਾਂ ਨੂੰ ਸਿਉਣ ਦੇ ਲਈ

ਜਿੰਦ ਵੀ ਮੇਰੀ ਹੈ, ਤੇ ਸਾਹ ਵੀ ਮੇਰੇ ਹਨ...

ਅਜੀਤ ਸਤਨਾਮ ਕੌਰ
2014
*********************

                20
ਰਿਸ਼ਤੇ ਘਰਾਂ ਵਾਂਗ ਹੁੰਦੇ ਨੇ

ਕਦੇ ਨਵੀਂ ਉਸਾਰੀ ਕਰਦੇ ਹਾਂ
ਕਦੇ ਪੱਕੀਆਂ ਨੀਹਾਂ ਧਰਦੇ ਹਾਂ
ਬਾਰਿਸ਼ ਵਿੱਚ ਚੋਂਦੀਆਂ ਛੱਤਾਂ ਦੀ
ਹਰ ਰੋਜ਼ ਮੁਰੰਮਤ ਕਰਦੇ ਹਾਂ
ਬੋਦੇ ਹੋਏ ਛਤੀਰਾਂ ਥਾਈਂ
ਨਵੇਂ ਬਾਲੇ-ਬਾਲੀਆਂ ਧਰਦੇ ਹਾਂ
ਜੱਗ ਨੂੰ ਖੁਸ਼ਹਾਲ ਵਿਖਾਉਣ ਲਈ
ਸਾਲੋ ਸਾਲ ਅਸਾਹ
ਰੰਗ ਕਰਦੇ ਹਾਂ
ਵਿਹੜੇ ਵਿੱਚ ਪਏ ਟੋਇਆਂ ਨੂੰ
ਮਿੱਟੀ ਪਾ ਕੇ ਭਰਦੇ ਹਾਂ
ਕਦੇ ਨਵੀਂ ਉਸਾਰੀ ਕਰਦੇ ਹਾਂ
ਕਸੇ ਪੱਕੀਆਂ ਨੀਹਾਂ ਧਰਦੇ ਹਾਂ
ਖੜ੍ਹੀ ਰਹੇ
ਮੇਰੇ ਰਿਸ਼ਤੇ ਦੀ ਇਮਾਰਤ
ਸਾਰੀ ਉਮਰ ਇਹ ਕੋਸ਼ਿਸ਼ ਕਰਦੇ ਹਾਂ...

ਅਜੀਤ ਸਤਨਾਮ ਕੌਰ
2014
**********************

                     21

ਨਜ਼ਰ ਜਿਸ ਨੂੰ ਤਰਸਦੀ ਏ
ਓਹੀ ਚਿਹਰਾ ਨਹੀਂ ਮਿਲਦਾ
ਉਂਜ ਤੇ ਮਿਲਦੇ ਨੇ ਹਜ਼ਾਰਾਂ
ਕੋਈ ਤੇਰੇ ਜਿਹਾ ਨਹੀਂ ਮਿਲਦਾ

ਵੇਖ ਸੂਰਤ ਸੰਵਰਦੇ ਨੇ ਜਹਾਂ ਵਾਲੇ
ਮੈਨੂੰ ਕਿਉਂ ਆਈਨਾ ਨਹੀਂ ਮਿਲਦਾ

ਜਾਪਦੇ ਸਭ ਹੰਢਾਉਂਦੇ ਦੁੱਖ ਆਪਣਾ
ਬਾਝੋਂ ਤੇਰੇ ਕੋਈ ਹੱਸਦਾ ਨਹੀਂ ਮਿਲਦਾ

ਮੁਮਕਿਨ ਨਹੀਂ ਲਵਾਂ ਆਗੋਸ਼ ‘ਚ ਤੈਨੂੰ
ਬਦਕਿਸਮਤ ਇੰਜ ਦਾ ਕੋਈ ਸੁਫ਼ਨਾ ਨਹੀਂ ਮਿਲਦਾ

ਬੇਸ਼ਕ ਸਜ਼ ਕੇ ਰੋਜ਼ ਖੜ੍ਹੀ ਹੁੰਦੀ ਹਾਂ ਓਸ ਦੇ ਰਾਹ ਵਿੱਚ
ਬੁਲਾਵਾਂ ਕਿਉਂ ਜੇ ਉਹ ਖ਼ੁਦ
ਨਹੀਂ ਮਿਲਦਾ

ਕਿਸ ਨੂੰ ਵੇਖਾਂ, ਚਾਹਾਂ ਜਾਂ ਆਪਣਾ ਸਮਝ ਲਾ ਮੈਂ
ਜਹਾਂ ਦੀ ਭੀੜ ਵਿੱਚ ਮੈਨੂੰ ਕੋਈ ਆਪਣਾ ਨਹੀਂ ਮਿਲਦਾ....

ਅਜੀਤ ਸਤਨਾਮ ਕੌਰ
2014
**********************

                    22

ਮਾਂ ਸੋਚ ਲਈਂ ਮੇਰਾ ਜਨਮ ਹੋਣ ਤੋਂ ਪਹਿਲਾਂ
ਸਾਰੀ ਉਮਰੇ ਫੇਰ ਖੂਨ ਦੇ ਹੰਝੂ
ਰੋਣ ਤੋਂ ਪਹਿਲਾਂ

ਮੇਰੇ ਜੰਮਸਿਆਂ ਹੀ ਸ਼ੁਰੂ ਹੋ ਜਾਣਾ
ਤੇਰੀਆਂ ਔਕੜਾਂ ਦਾ ਸਫ਼ਰ
ਮੇਰੇ ਜੰਮਦਿਆਂ ਹੀ
ਘੱਟ ਜਾਣੀ ਤੇਰੀ ਕਦਰ
ਮੈਨੂੰ ਪਤਾ ਹੈ, ਫੇਰ ਵੀ
ਹਿੱਕ ਨਾਲ ਲਾ ਤੂੰ ਮੈਨੂੰ
ਪਾਲ ਹੀ ਲਵੇਂਗੀ
ਹੋਰ ਇਸ ਦੀ ਕੀਮਤ ਤੂੰ
ਸਾਲੋ-ਸਾਲ ਦਵੇਂਗੀ
ਮੈਲੀ ਹੋਈ ਇਸ
ਦੁਨੀਆ ਦੀ ਗੰਗਾ ‘ਚ
ਮੈਨੂੰ ਤੂੰ ਨਹਾਉਣ ਤੋਂ ਪਹਿਲਾਂ
ਮਾਂ ਸੋਚ ਲਈਂ
ਮੇਰਾ ਜਨਮ ਹੋਣ ਤੋਂ ਪਹਿਲਾਂ

ਤੈਨੂੰ ਹਰ ਘੜੀ
ਮੇਰੀ ਫ਼ਿਕਰ ਤੇ ਸੋਚ ਰਹੇਗੀ
ਹਰ ਊਚ-ਨੀਚ ਦਾ
ਦੁਨੀਆ ਤੈਨੂੰ ਦੋਸ਼ ਦਵੇਗੀ
ਤੇਰਾ ਹੀ ਅਕਸ ਹਾਂ ਮੈਂ
ਮੇਰੇ ਨਾਲ ਖਲੋਣ ਤੋਂ ਪਹਿਲਾਂ
ਮਾਂ ਸੋਚ ਲਈਂ
ਮੇਰਾ ਜਨਮ ਹੋਣ ਤੋਂ ਪਹਿਲਾਂ

ਜੇ ਮੈਂ ਚੜ੍ਹ ਗਈ
ਕਿਸੀ ਦਾਨਵ ਦੇ ਹੱਥੀਂ
ਤਾਂ ਜ਼ਾਲਮਾਂ ਨੂੰ ਵੇਚ
ਦਿੱਤੀ ਜਾਵਾਂਗੀ
ਬਾਜ਼ਾਰ ਵਿੱਚ ਖੌਰੇ ਕਿਵੇਂ
ਪੇਸ਼ ਕੀਤੀ ਜਾਵਾਂਗੀ?
ਬੇਸ਼ਰਮੀ ਦੇ ਗਹਿਣੇ ਨਾਲ ਸਜਾਇਆ ਜਾਏਗਾ
ਤੋੜਿਆ ਜਾਏਗਾ ਮੇਰਾ ਜਿਸਮ
ਜਦੋ ਕੋਠੇ ‘ਤੇ ਬਿਠਾਇਆ ਜਾਏਗਾ
ਪਾਕ ਜਹੇ ਦਾਮਨ ‘ਤੇ
ਦਰਿੰਦਗੀ ਦਾ ਦਾਗ ਲਗਾਉਣ ਤੋਂ ਪਹਿਲਾਂ
ਮਾਂ ਸੋਚ ਲਈਂ
ਮੇਰਾ ਜਨਮ ਲੈਣ ਤੋਂ ਪਹਿਲਾਂ

ਸ਼ਿਕਾਰੀ ਨੇ ਹਰ ਪਾਸੇ
ਇਸ ਸੱਚ ਤੋਂ ਕੌਣ ਕਰੇ ਇਨਕਾਰ
ਕਦ ਹੋ ਜਾਣਾ ਕਿਸੇ
ਭੇੜ੍ਹੀਏ ਦੀ ਭੁੱਖ ਦਾ ਸ਼ਿਕਾਰ
ਮਰਨੀ ਇਨਸਾਨੀਅਤ
ਕਰਨਾ ਹੈਵਾਨੀਅਤ ਨੇ ਬਲਾਤਕਾਰ
ਰੁਲੀ ਹੋਈ ਇੱਜਤ ਨਾਲ
ਨਾ ਮਿਲਣਾ ਸਮਾਜ ‘ਚ ਮੁੜ ਸਤਿਕਾਰ
ਬੇਗੁਨਾਹ ਹੋ ਕੇ ਵੀ
ਗੁਨਾਹਗਾਰ ਕਹਾਉਣ ਤੋਂ ਪਹਿਲਾਂ
ਮਾਂ ਸੋਚ ਲਈਂ
ਮੇਰਾ ਜਨਮ ਹੋਣ ਤੋਂ ਪਹਿਲਾਂ

ਤੇਰੀ ਛਾਵੇਂ ਮੈਂ ਦਹਿਲੀਜ਼ ਲੰਘ ਚੱਲੀ
ਪਿਓ ਨੇ ਲਾਹੁੰਣਾ ਆਪਣਾ ਭਾਰ
ਤੋਰਨਾ ਪਿਆਰ ਦੀ ਗਲੀ
ਸਹੁਰੇ ਘਰ ਜਦੋਂ ਮੈਂ
ਕੁੱਟੀ, ਰੋਈ ਤੇ ਸਤਾਈ ਜਾਵਾਂਗੀ
ਕਿਵੇਂ ਬਚਾਏਂਗੀ ਜਦੋਂ
ਦਾਜ ਦੀ ਬਲੀ ਚੜ੍ਹਾਈ ਜਾਵਾਂਗੀ
ਮੇਰੇ ਵਿਆਹ ਦੇ ਸੁਹਾਗ ਗੀਤ ਗਾਉਣ ਤੋਂ ਪਹਿਲਾਂ
ਮਾਂ ਸੋਚ ਲਈਂ
ਮੇਰਾ ਜਨਮ ਹੋਣ ਤੋਂ ਪਹਿਲਾਂ

ਪਤਾ ਨਹੀਂ ਮੇਰੇ ਨਾਲ
ਵਾਪਰਨਾ ਓਦੋਂ ਕੀ?
ਬਦਕਿਸਮਤੀ ਨਾਲ ਜੇ
ਮੇਰੇ ਘਰ ਜੰਮ ਗਈ ਧੀ
ਸਦੀਆਂ ਚੱਲੀ ਆਹ ਦਾਸਤਾਂ ਪੁਰਾਣੀ ਏ
ਜੋ ਅੱਜ ਤੇਰੀ, ਉਹੀ ਕੱਲ੍ਹ ਮੇਰੀ ਕਹਾਣੀ ਏ
ਬਣ ਚੱਟਾਨ ਰੋਕ ਲਈਂ
ਕੋਈ ਤੂਫ਼ਾਨ ਆਉਣ ਤੋਂ ਪਹਿਲਾਂ
ਮਾਂ ਸੋਚ ਲਈਂ
ਮੇਰਾ ਜਨਮ ਹੋਣ ਤੋਂ ਪਹਿਲਾਂ

ਚਲਾਉਣ ਲਈ ਸੰਸਾਰ,⁷
ਕੁਦਰਤ ਨੇ ਔਰਤ ਮਰਦ ਦਾ ਬਣਾਇਆ ਜੋੜ ਹੈ
ਧੀਆਂ ਮਾਰ ਦਿੰਦੇ ਕੁੱਖੀਂ, ਆਂਕੜਿਆਂ ‘ਚ ਹੋ ਰਹੀ ਥੋੜ ਹੈ
ਪੁੱਤ ਦਾ ਵਸਾਉਣ ਲਈ ਘਰ
ਇਕ ਨੂੰਹ ਦੀ ਲੋੜ ਹੈ
ਲਿਖਿਆ ਸਵਿਧਾਨ ਦਾ
ਐਕਟ ਬੜਾ ਬੇਜੋਡ਼ ਹੈ
ਚਾਰੋਂ ਪਾਸੇ ਵੇਖ ਲੈ,
ਅੱਖਾਂ ਮੀਟ ਕੇ ਸੌਣ ਤੋਂ ਪਹਿਲਾਂ
ਮਾਂ ਸੋਚ ਲਈਂ
ਮੇਰਾ ਜਨਮ ਹੋਣ ਤੋਂ ਪਹਿਲਾਂ

ਸਿਰਫ ਕਾਗਜ਼ ‘ਤੇ ਬਣਾ ਕਨੂੰਨ
ਜੋ ਸਿਰਫ਼ ਦਾਹਵਾ ਕਰਦੇ ਨੇ
ਮਾਂ ਪੁੱਛ ਲਈ ਕਿ
ਸਾਰੀ ਉਮਰ ਮੇਰੀ ਰੱਖਿਆ ਦਾ ਵਾਅਦਾ ਕਰਦੇ ਨੇ
ਮੋਏ ਹੋਏ ਕਾਨੂੰਨ ਦੀ ਮੋਹਰ
ਲਗਾਉਣ ਤੋਂ ਪਹਿਲਾਂ
ਮਾਂ ਸੋਚ ਲਈ
ਮੇਰਾ ਜਨਮ ਹੋਣ ਤੋਂ ਪਹਿਲਾਂ
ਸਾਰੀ ਉਮਰੇ ਖੂਨ ਦੇ ਹੰਝੂ
ਰੋਣ ਤੋਂ ਪਹਿਲਾਂ...

ਅਜੀਤ ਸਤਨਾਮ ਕੌਰ
2014
***********************

                  23

ਤੇਰੇ ਦੁੱਖ-ਸੁਖ ਦਾ ਸਾਰਾ ਹਿਸਾਬ ਲਿਖਾਂਗੀ
ਏ ਜ਼ਿੰਦਗ਼ੀ ਮੈਂ ਤੇਰੀ
ਕਿਤਾਬ ਲਿਖਾਂਗੀ

ਪੂਰੇ ਜੋ ਹੋਏ ਨਾ
ਉਮਰ ਸਾਰੀ
ਅਧੂਰੇ ਉਹ ਸਾਰੇ
ਖ਼ੁਆਬ ਲਿਖਾਂਗੀ

ਕੰਡਿਆਲ਼ੀਆਂ ਰਾਹਾਂ ‘ਤੇ
ਤੁਰੀ ਜ਼ਿੰਦਗ਼ੀ ਭਰ
ਜੋ ਮਿਲੇ ਥੋੜ੍ਹੇ ਜਹੇ
ਗੁਲਾਬ ਲਿਖਾਂਗੀ

ਮੇਰੇ ਅਣਕਹੇ ਜਹੇ ਰਾਜ਼
ਸੁਣਨੇ ਨੇ ਤੂੰ ਵੀ
ਜਹਾਨ ਛੱਡਣ ਤੋਂ ਪਹਿਲਾਂ
ਉਹ ਸਾਰੇ ਜਨਾਬ ਲਿਖਾਂਗੀ...

ਅਜੀਤ ਸਤਨਾਮ ਕੌਰ
2016
***********************

                      24

ਦਰਸ਼ਨ ਕਰਾਂ ਪ੍ਰਮਾਤਮਾ ਦਾ
ਮਨ ਤੜਪਿਆ ਅੱਜ ਜੀਵ ਆਤਮਾ
ਭਟਕ-ਭਟਕ ਸਾਰੇ ਜੱਗ ਵਿੱਚ
ਆਪਣੇ ਸ਼ੌਹ ਕੋਲ
ਮੈਂ ਅੱਜ ਆ ਬੈਠੀ ਹਾਂ
ਕੋਈ ਮੇਰਾ ਆਪਣਾ ਨਹੀਂ ਓ
ਤੇਰੇ ਆਗੋਸ਼ ‘ਚ ਆ ਬੈਠੀ ਹਾਂ
ਪ੍ਰੇਮ ਲੁਕਿਆ ਮੇਰੇ ਮਨ ਵਿੱਚ
ਤੇਰੇ ਨਾਲ ਨੇਹੁੰ ਲਾ ਬੈਠੀ ਹਾਂ

ਤੈਨੂੰ ਦੱਸਾਂ ਹਾਲੇ ਦਿੱਲ ਮੈਂ
ਪਰ ਤੂੰ ਆਪਣੇ ਦਿਲ ਦੀ ਦੱਸਦਾ ਨਹੀਂ ਓ
ਜਾਣਾ ਮੈਂ ਵੀ ਤੇਰੇ ਦੁੱਖ ਨੂੰ
ਤੇਰੀ ਹੁਣ ਕੋਈ ਸੁਣਦਾ ਨਹੀਂ ਓ
ਦਇਆ ਦਾ ਸਾਗਰ ਤੂੰ ਹੈ
ਕਿਸੇ ਨੂੰ ਕੁਝ ਵੀ ਕਹਿੰਦਾ ਨਹੀਂ ਓ
ਤੇਰੇ ਨਾਲ ਲੜਦੀ ਹਾਂ ਮੈਂ
ਕਦੇ ਮੰਨਦੀ ਕਦੇ ਰੁਸਦੀ ਹਾਂ ਮੈਂ
ਤੇਰੇ ਜੱਗ ਦਾ ਕੋਈ ਵੀ ਇੰਸਾਂ
ਇੱਕ ਬੋਲ ਵੀ ਜਰਦਾ ਨਹੀਂ ਓ

ਸਜੀ ਹਾਂ ਮੈਂ ਤੇਰੇ ਲਈ ਅੱਜ
ਲੁਕਿਆ ਹੈਂ ਤੂੰ ਕਿਹੜੇ ਵੇਸ਼ ਵਿੱਚ
ਸਾਹਮਣੇ ਆ ਕੇ ਤੱਕਦਾ ਨਹੀਂ ਓ
ਮਨ ਤੜਪੇ ਤੇਰੇ ਨਿੱਘ ਨੂੰ
ਮੈਨੂੰ ਬੁੱਕਲ਼ ਆਪਣੀ ‘ਚ ਭਰਦਾ ਨਹੀਂ ਓ

ਬਹੁਤ ਜਨਮ ਬਿਛੁਰੇ ਥੇ ਮਾਧਉ
ਮੁੱਕ ਜਾਏ ਇਸ ਵਾਰੀ ਲੇਖਾ
ਕਿਸੇ ਦੇ ਭੇੱਜੇ ਪੈਂਦਾ ਨਹੀਂ ਓ
ਮੈਂ ਤਾਂ ਹਾਰੀ ਜੱਗ ਤੋਂ
ਤੂੰ ਵੀ ਹਾਰਿਆ ਜੀਵਾਂ ਤੋਂ
ਕੂੜ ਵਾਪਰਿਆ ਹੈ ਜੱਗ ‘ਤੇ
ਹੁਣ ਤੇਰੀ ਕੋਈ ਮੰਨਦਾ ਨਹੀਂ ਓ

ਕਦੇ-ਕਦੇ ਇੰਜ ਜਾਪੇ ਮੈਨੂੰ
ਤੂੰ ਵੀ ਹੁਣ ਇੱਕ ਪੱਥਰ ਹੀ ਹੈਂ
ਮੰਦਰ ਮਸਜਿਦ ਵੱਸਦਾ ਨਹੀਂ ਓ
ਤੂੰ ਕੱਢ ਭੇਜੇਂ ਸੁੱਚੀਆਂ ਰੂਹਾਂ
ਸ਼ੈਤਾਨਾਂ ਦਾ ਨੰਗਾ ਤਾਂਡਵ
ਇੰਸਾਂ ਵੀ ਕੋਈ ਲੱਗਦਾ ਨਹੀਂ ਓ
ਦੁਨੀਆਂ ਨੂੰ ਜਾਪਾਂ ਮੈਂ ਝੱਲੀ
ਇੱਕ ਤੂੰ ਮੇਰਾ ਮਿੱਤਰ ਪਿਆਰਾ
ਜੋ ਮੁਝ ਕਮਲੀ ‘ਤੇ ਹੱਸਦਾ ਨਹੀਂ ਓ

ਅਜੀਤ ਸਤਨਾਮ ਕੌਰ
2014
***********************

                   25

ਸਾਡੇ ਰਿਸ਼ਤੇ ਘਰਾਂ ਵਾਂਗ ਹੁੰਦੇ ਨੇ
ਕਦੇ ਬਣਦੇ ਤੇ ਕਦੇ ਢਹਿੰਦੇ ਨੇ
ਜਿੰਨਾ ਚਿਰ ਨਾਲ ਨਿਭਦੇ
ਆਪਣਾ ਹੱਕ ਜਤਾਉਂਦੇ ਨੇ
ਮਾਪੇ ਵਾਂਗ ਫੌਲਾਦੀ ਨੇ
ਕਦੇ ਡੋਲਣ ਨਾ ਉਹ ਦੇਂਦੇ ਨੇ
ਨੀਹਾਂ ਵਾਂਗ ਉਹ ਗਹਿਰੇ ਹੁੰਦੇ ਨੇ
ਸਾਰੇ ਰਿਸ਼ਤੇ ਘਰਾਂ ਵਾਂਗ ਹੁੰਦੇ ਨੇ
ਓਸ ਦੀ ਮਜਬੂਤੀ ਲਈ
ਮੈਂ ਲਾ ਕੇ ਬਾਲੇ ਠੱਲਿਆ ਵੀ
ਕੁਝ ਭੈਣ ਅਤੇ ਭਰਾ
ਵਾਂਗ ਕੱਚੀ ਕੰਧ ਦੇ
ਜਲਦੀ ਹੀ ਢਹਿ ਪੈਂਦੇ ਨੇ
ਰਿਸ਼ਤੇ ਘਰਾਂ ਵਾਂਗ ਹੁੰਦੇ ਨੇ
ਮੁੜ ਗਏ ਉਹ ਔਕੜ ਵੇਖ ਕੇ
ਸ਼ਰੀਕੇ ਵਾਂਗ ਫੋਕੇ ਹੁੰਦੇ ਨੇ
ਬੁਰਜ ਵਾਂਗ ਖੜ੍ਹੇ ਨਹੀਂ ਰਹਿੰਦੇ ਨੇ
ਕੁਝ ਬੇਮੋਹੇ ਸੱਜਣ ਵਰਗੇ
ਲਿੱਪਿਆ ਜਿਸਨੂੰ ਰੰਗ ਪੱਕਾ ਸਮਝ ਕੇ
ਬੱਦਲ ਪੈਂਦਿਆਂ ਹੀ ਰੰਗ ਢਹਿੰਦੇ ਨੇ
ਕਦੇ ਬੋਡੀ ਹੋਈ ਸ਼ਤੀਰੀ ਵਾਂਗ
ਜਰਜ਼ਰ ਛੱਤ ਨੂੰ ਥੰਮ੍ਹੀ ਰੱਖਦੇ ਨੇ
ਇਸ ਜੀਵਨ ‘ਚ ਕਦੋਂ ਤੋੜ੍ਹ ਨਿਭਾਇਆ ਕੋਈ
ਪੁਰਾਣੀ ਹਵੇਲੀ ਦੇ ਖੰਡਰ
ਇਸ ਸੱਚ ਦੀ ਗਵਾਹੀ ਦੇਂਦੇ ਨੇ
ਰਿਸ਼ਤੇ ਘਰਾਂ ਵਾਂਗ ਹੁੰਦੇ ਨੇ
ਕਦੇ ਬਣਦੇ ਤੇ ਕਦੇ ਢਹਿੰਦੇ ਨੇ...

ਅਜੀਤ ਸਤਨਾਮ ਕੌਰ
2014
*********************

                      26

ਕਣ-ਕਣ ਰੌਸ਼ਨ ਤੇਰੇ ਤੋਂ
ਤੂੰ ਇੱਕ ਜਗ੍ਹਾ ‘ਤੇ ਵਸਦਾ ਨਹੀਂਉਂ
ਦੁਨੀਆਂ ਦਿਸਦੀ ਜਿੰਨ੍ਹ ਅੱਖਾਂ ਤੋਂ
ਇੰਨ੍ਹ ਨਜ਼ਰਾਂ ਤੋਂ ਵਿਖਦਾ ਨਹੀਂਉਂ

ਜਿਉਂਦੇ ਜੋ ਤੇਰੀ ਦੀਵਾਨਗੀ ਵਿੱਚ
ਇਹੋ ਜਹੇ ਦੀਵਾਨੇ ਪੁੱਛਦੀ ਹਾਂ
ਤੈਨੂੰ ਪਾਉਣ ਦੇ ਬਾਹਨੇੰ ਲੱਭਦੀ ਹਾਂ
ਜਿੰਨੇ ਵੀ ਸਿਰਜੇ ਤੇਰੇ ਨਾਂ ਦੇ ਘਰ ਹਨ
ਇਸ ਦੁਨੀਆ ਵਿੱਚ ਪਾਕ ਉਹ ਦਰ ਹਨ
ਜਾ ਕੇ ਮੰਦਿਰ ਤੈਨੂੰ ਪੂਜਦੀ ਹਾਂ,
ਬਾਣੀ ਗੁਰੂ ਘਰ ਜਾ ਸੁਣਦੀ ਹਾਂ
ਵਿੱਚ ਗਿਰਜੇ ਈਸਾ ਨੂੰ ਤੱਕਦੀ ਹਾਂ
ਮਸਜਿਦ ਜਾ ਸਿੱਜਦਾ ਕਰਦੀ ਹਾਂ
ਜਦੋਂ ਘਰ ਥੱਕ ਹਾਰ ਮੁੜਦੀ ਹਾਂ
ਓਦੋਂ ਕੁਝ ਆਨੰਦ ਦਾ ਬੁੱਲਾ ਪਾਉਂਦੀ ਹਾਂ
ਸ਼ੀਸ਼ੇ ‘ਚ ਵੇਖਿਆ ਆਪਣੇ ਆਪ ਨੂੰ
ਓਦੋਂ ਪਾਇਆ ਨਵੇਂ ਅਹਿਸਾਸ ਨੂੰ
ਤੂੰ ਮੇਰੀ ਅੱਖਾਂ ‘ਚ ਮੁਸਕੁਰਾ ਰਿਹਾ ਸੀ
ਸ਼ਰਾਰਤ ਨਾਲ ਮੈਨੂੰ ਸਵਾਲ ਪਾ ਰਿਹਾ ਸੀ
ਲੱਭਣ ਮੈਨੂੰ ਤੂੰ ਕਿੱਥੇ ਗਈ ਸੀ?
ਮੈਂ ਓਥੇ ਨਹੀਂ ਰਹਿੰਦਾ, ਤੂੰ ਜਿੱਥੇ ਗਈ ਸੀ!!
ਸੁਣ ਮੇਰਾ ਆਹ ਸੁਨੇਹਾ!!
ਜੋ ਮੈਂ ਸਭ ਨੂੰ ਕਹਿੰਦਾ ਹਾਂ
ਨਾ ਦੁਖਾਓ ਦਿੱਲ ਕਿਸੇ ਦਾ
ਮੈਂ ਹਰ ਦਿੱਲ ਦੇ ਵਿੱਚ ਰਹਿੰਦਾ ਹਾਂ
ਮੈਂ ਹਰ ਦਿੱਲ ਚ ਰਹਿੰਦਾ ਹਾਂ....

ਅਜੀਤ ਸਤਨਾਮ ਕੌਰ
2014
************************

                      27

ਨਹੀਂ ਮਨਜੂਰ ਤਕਦੀਰ ਨੂੰ
ਤੇਰੀ ਮੁਸਕੁਰਾਹਟ ਬਣ ਜਾਵਾਂ
ਦਰਦ ਬਣ ਜੋ ਤੇਰੀ ਅੱਖ ‘ਚ ਆਇਆ,
ਕਾਸ਼, ਉਹ ਹੰਝੂ ਬਣ ਜਾਵਾਂ
ਟੁਰਿਆ ਵੀ ਨਹੀਂ ਨਾਲ ਮੇਰੇ ਤੂੰ ਸੱਜਣਾਂ
ਢੋਹ ਲਿਆ ਬੂਹਾ ਵੀ ਤੂੰ ਮੇਰੇ ਤੋਂ ਸੱਜਣਾਂ
ਤੇਰੇ ਵੇਹੜੇ ਦੇ ਹਰੇ-ਭਰੇ ਰੁੱਖ ਹੇਠ
ਮੈਂ ਕੁਝ ਦੇਰ ਹੋਰ ਬਹਿ ਜਾਵਾਂ
ਬੰਦ ਹੋਣ ਤੋਂ ਪਹਿਲਾਂ ਅੱਖਾਂ
ਨਜ਼ਰ ਭਰ ਤੈਨੂੰ ਵੇਖਾਂ
ਸਾਹ ਥੰਮ੍ਹਣ ਤੋਂ ਪਹਿਲਾਂ
ਦਿਲ ਦਾ ਹਾਲ ਕਹਿ ਜਾਵਾਂ
ਕੌਣ ਦਿਊ ਮੇਰੀ ਚਿਖ਼ਾ ਨੂੰ ਅਗਨੀ
ਇਸ ਸੱਖਣੇ ਜਹਾਨ ‘ਚ ਕਿਸ ਨੂੰ ਬੁਲਾਵਾਂ
ਮੌਤ ਵੇਲੇ ਆ ਜਾਵੀਂ ਸੱਜਣਾਂ
ਤੇਰੇ ਹੱਥੋਂ ਲਾਂਬੂ ਲਵਾਵਾਂ
ਰਹੀ ਇੱਛਾ ਜਿਉਂਦੇ ਜੀਅ
ਤੈਨੂੰ ਮਿਲ ਜਾਵਾਂ....

ਅਜੀਤ ਸਤਨਾਮ ਕੌਰ
 2014
***********************

                     28

ਇੰਜ ਤਾਂ ਕਹਿਣ ਨੂੰ ਨਹੀਂ ਤਮੰਨਾਂ ਕੋਈ
ਬੈਠੀ ਹਾਂ ਵਿੱਚ ਦਰਿਆ
ਪਰ ਪਿਆਸ ਅਜੇ ਹੈ ਬਾਕੀ

ਸਮੇਟ ਲਏ ਨੇ ਭਾਵੇਂ ਲਫ਼ਜ਼ ਸਾਰੇ
ਖਾਮੋਸ਼ ਜਹੇ ਜ਼ਜ਼ਬਾਤ ਅਜੇ ਹੈ ਬਾਕੀ

ਆਸ਼ਿਕਾਂ ‘ਤੇ ਵਰ੍ਹਦਾ ਪ੍ਰੇਮ ਮੀਂਹ
ਮੇਰੇ ਹਿੱਸੇ ਦੀ ਬਰਸਾਤ ਅਜੇ ਹੈ ਬਾਕੀ

ਬਦਹਵਾਸ ਦੌੜ ਰਹੀ ਹੈ ਜ਼ਿੰਦਗ਼ੀ
ਪਿੱਛੇ ਛੁੱਟੇ ਹੋਏ ਦਾ ਅਹਿਸਾਸ ਅਜੇ ਹੈ ਬਾਕੀ

ਲਿਖਿਆ ਸੀ ਰੇਤ ‘ਤੇ ਜੋ ਦੋਹਾਂ ਦਾ ਨਾਂ
ਉਸ ਦੀ ਹਲਕੀ ਜਹੀ ਛਾਪ ਅਜੇ ਹੈ ਬਾਕੀ

ਹੋਵਾਂ ਤੇਰੀ ਆਗੋਸ਼ ਵਿੱਚ
ਨਾ ਮੁੜ ਹੋਵੇ ਸਵੇਰ ਮੇਰੀ
ਮੇਰੇ ਹਿੱਸੇ ਦੀ ਰਾਤ ਅਜੇ ਹੈ ਬਾਕੀ

ਚਲਾ ਗਿਆ ਨਾ ਮੁੜ ਵੇਖਿਆ ਮੈਨੂੰ
ਮੈਂ ਵੀ ਕਹਾਂ ਤੈਨੂੰ ਅਲਵਿਦਾ
ਉਹ ਆਖ਼ਿਰੀ ਮੁਲਾਕਾਤ ਅਜੇ ਹੈ ਬਾਕੀ

ਲੋਕ ਕਹਿੰਦੇ ਨੇ ਕਿ ਮਿਲ ਗਈ ਮੰਜ਼ਿਲ ਮੈਨੂੰ
ਪਰ ਜਾਣਦਾ ਹੈ ਮੇਰਾ ਦਿਲ
ਤਲਾਸ਼ ਅਜੇ ਹੈ ਬਾਕੀ
ਤਲਾਸ਼ ਅਜੇ ਹੈ ਬਾਕੀ...

ਅਜੀਤ ਸਤਨਾਮ ਕੌਰ
2014
************************

                    29

ਦਿਲ ਮੇਰਾ ਸੀ ਨਾਦਾਨ ਜਿਹਾ
ਮਿੱਟੀ ‘ਚ ਰੁਲ਼ਦੇ ਬਾਲ ਵਾਂਗ
ਹਰ ਸ਼ੈਅ ਤੋਂ ਸੀ ਅਨਜਾਣ ਜਿਹਾ

ਅੱਖੀਆਂ ਦੀਆਂ ਗਲੀਆਂ ਵਿਚੋਂ
ਦਿਲ ਦੇ ਵੇਹੜੇ ਦਾ
ਤੂੰ ਬਣ ਬੈਠਾ ਮਹਿਮਾਨ ਜਿਹਾ
ਮੇਰੀ ਤਨਹਾਈ ‘ਚ ਭਰੇ ਕਿਸ ਨੇ ਰੰਗ
ਕੌਣ ਰਹੇ ਹਰ ਪਲ ਅੰਗ-ਸੰਗ
ਹੈ ਜ਼ਮਾਨਾ ਬੜਾ ਹੈਰਾਨ ਜਿਹਾ

ਨਾ ਕਦੇ ਲਬ ਖੋਲ੍ਹੇ ਨਾ ਕੁਝ ਦੱਸਿਆ
ਫ਼ਿਰ ਵੀ ਦਿਲ ਤੇਰੇ ‘ਤੇ ਕੁਰਬਾਨ ਜਿਹਾ
ਕੀ ਵਜੂਦ ਮੇਰਾ ਬਾਝੋਂ ਤੇਰੇ
ਸੱਦਣ ਮੈਨੂੰ ਤੇਰਾ ਨਾਂ ਲੈ ਕੇ
ਤੂੰ ਬਣ ਗਿਆ ਮੇਰੀ ਪਛਾਣ ਜਿਹਾ...

ਅਜੀਤ ਸਤਨਾਮ ਕੌਰ
2016
***********************

                      30

ਜ਼ਿੰਦਗ਼ੀ ਮੇਰੀ ਜਿਵੇਂ ਵੀ ਬਸਰ ਹੋ ਗਈ
ਅੱਖ ਲੱਗੀ ਵੀ ਨਾ ਸੀ ਕਿ ਸਹਰ ਹੋ ਗਈ
ਜ਼ਿੰਦਗੀ ਮੇਰੀ.....

ਇੱਕ ਪਲ ਵੀ ਨਾ ਮਿਲਿਆ ਸਕੂਨ ਦਾ ਮੈਨੂੰ
ਰਾਤ ਕੰਡਿਆਂ ‘ਤੇ ਜਿਵੇਂ ਬਸਰ
ਹੋ ਗਈ

ਸੰਗ ਜ਼ਿੰਦਗੀ ਦੇ ਮੈਂ ਇੰਜ ਟੁਰਦੀ ਰਹੀ
ਮੈਂ ਓਥੇ ਰਹੀ, ਉਹ ਕਿੱਧਰ ਹੋ ਗਈ

ਜਦ ਤੱਕਿਆ ਮੈਂਨੂੰ ਤੂੰ ਵਿੱਛੜਦੇ ਹੋਇਆਂ
ਜਦ ਵੀ ਯਾਦ ਆਇਓਂ ਅੱਖ ਮੇਰੀ ਤਰ ਹੋ ਗਈ

ਅਸੀਂ ਚੋਰੀ-ਚੋਰੀ ਪਿਆਰ ਕੀਤਾ ਤੈਨੂੰ
ਜ਼ਮਾਨੇ ਨੂੰ ਕਿੰਜ ਫ਼ਿਰ ਖ਼ਬਰ ਹੋ ਗਈ

ਰਾਤ ਲੰਘਦੀ ਗਈ, ਆਸ ਬੁਝਦੀ ਗਈ
ਇਸ ਆਸ ਵਿੱਚ ਫ਼ਿਰ ਸਹਰ ਹੋ ਗਈ

ਮਿਲਿਆ ਜਦ ਤੇਰੇ ਜਿਹਾ 'ਅਸਕ' ਨੂੰ
ਜ਼ਿੰਦਗ਼ੀ ਖ਼ੂਬਸੂਰਤ ਹੋ ਗਈ....

ਅਜੀਤ ਸਤਨਾਮ ਕੌਰ
2015
***********************

                       31

ਮੈਂ ਵੀ ਹਾਂ
ਇਸ ਦੁਨੀਆ ਦਾ ਹਿੱਸਾ
ਮੈਨੂੰ ਵੀ ਮੇਰਾ ਜਹਾਂ ਦੇ ਦਵੋ

ਮਰਣ ‘ਤੇ ਦੇਵੋਂਗੇ ਕੁਝ ਗ਼ਜ਼ ਜ਼ਮੀਨ
ਜਿਉਂਦੇ ਜੀਅ ਥੋੜ੍ਹੀ ਜਿਹੀ ਥਾਂ ਦੇ ਦਵੋ

ਪੁੱਤਾਂ ਨੂੰ ਦਿੰਦੇ ਹੋ
ਆਪਣੀ ਜਾਨ ਕੱਢ
ਧੀਆਂ ਨੂੰ ਵੀ
ਜਿਉਣ ਦਾ ਅਹਿਸਾਨ
ਦੇ ਦਵੋ

ਨਾ ਪੇਕੇ ਨਾ ਸਹੁਰੇ
ਘਰ ਸੀ ਮੇਰਾ
ਅਜ਼ਾਦੀ ਦਾ
ਬੱਸ ਮੁੱਠੀ ਭਰ
ਆਸਮਾਂ ਦੇ ਦਵੋ...


ਅਜੀਤ ਸਤਨਾਮ ਕੌਰ
2017
***********************

                   32

ਜਾਣਦੀ ਹਾਂ ਕਿ ਮੈਂਨੂੰ
ਭੁਲਾ ਦੇਵੇਂਗਾ ਤੂੰ
ਹੋਰ ਕਿੰਨੀ ਵੱਡੀ ਹੁਣ
ਸਜ਼ਾ ਦੇਵੇਂਗਾ ਤੂੰ?

ਹੱਥ ਫ਼ੇਰ ਵੀ ਤੈਨੂੰ
ਦੇ ਰਹੀ ਹਾਂ ਸਨਮ
ਜਦ ਕਿ ਮਾਲੂਮ ਹੈ ਕਿ
ਡੋਬਾ ਦੇਵੇਂਗਾ ਤੂੰ

ਜ਼ਿੰਦਗ਼ੀ ਹੀ ਬਦਲਤੀ
ਮੇਰੀ ਲਾਸ਼ ਦੀ
ਜਿਉਂਦੇ ਜੀਅ ਮੈਨੂੰ ਕੀ
ਜਲਾ ਦੇਵੇਂਗਾ ਤੂੰ

ਰਾਜ਼ ਮੇਰੇ ਖ਼ਾਸ ਜੋ
ਤੇਰੇ ਕੋਲ ਸੀ
ਹੁਣ ਜ਼ਮਾਨੇ ‘ਚ ਉਨ੍ਹਾਂ ਨੂੰ
ਹਵਾ ਦੇਵੇਂਗਾ ਤੂੰ

ਗੰਗਾ ਜਲ ਦੀ ਤਰ੍ਹਾਂ
ਪਿਆਰ ਬੇਦਾਗ਼ ਹੈ
'ਅਸਕ' ਤੇ ਇਲਜ਼ਾਮ ਕਿੰਜ
ਲਗਾ ਦੇਵੇਂਗਾ ਤੂੰ...??

ਅਜੀਤ ਸਤਨਾਮ ਕੌਰ
2016
***********************

                     33

ਤੇਰੇ ਦੁੱਖ-ਸੁਖ ਦਾ ਸਾਰਾ ਹਿਸਾਬ ਲਿਖਾਂਗੀ
ਏ ਜ਼ਿੰਦਗ਼ੀ ਮੈਂ ਤੇਰੀ
ਕਿਤਾਬ ਲਿਖਾਂਗੀ

ਪੂਰੇ ਜੋ ਹੋਏ ਨਾ
ਉਮਰ ਸਾਰੀ
ਅਧੂਰੇ ਉਹ ਸਾਰੇ
ਖ਼ੁਆਬ ਲਿਖਾਂਗੀ

ਕੰਡਿਆਲ਼ੀਆਂ ਰਾਹਾਂ ‘ਤੇ
ਤੁਰੀ ਜ਼ਿੰਦਗ਼ੀ ਭਰ
ਜੋ ਮਿਲੇ ਥੋੜ੍ਹੇ ਜਹੇ
ਗੁਲਾਬ ਲਿਖਾਂਗੀ

ਮੇਰੇ ਅਣਕਹੇ ਜਹੇ ਰਾਜ਼
ਸੁਣਨੇ ਨੇ ਤੂੰ ਵੀ
ਜਹਾਨ ਛੱਡਣ ਤੋਂ ਪਹਿਲਾਂ
ਉਹ ਸਾਰੇ ਜਨਾਬ ਲਿਖਾਂਗੀ...


ਅਜੀਤ ਸਤਨਾਮ ਕੌਰ
2016
***********************

                     34

ਕਿਉਂਕਿ ਉਹ ਇੱਕ ਔਰਤ ਸੀ
ਸੱਜਦੀਆਂ ਮਹਿਫ਼ਲਾਂ ਵਿੱਚ
ਖੁਸ਼ੀਆਂ ਦੇ ਖਲੇਰੇ ਸੀ
ਉਹ ਔਰਤ ਸੀ
ਸਹਿਮੀ ਤੇ ਦੱਬੀ ਜਹੀ
ਖੁੱਲ੍ਹ ਕੇ ਨਾ ਹੱਸ ਸਕੀ

ਤੇਰੇ ਲਈ ਸੀ ਰੰਗੀਨੀਆਂ
ਹਰ ਰਾਤ ਜਹਾਨ ਵਿੱਚ
ਉਹ ਔਰਤ ਸੀ
ਉਜੜੀ ਇੱਕ ਵਾਰ
ਫੇਰ ਕਦੇ ਨਾ ਵਸ ਸਕੀ

ਤੂੰ ਮਦਹੋਸ਼ੀ ‘ਚ
ਜਾਮ ਪੀਂਦਾ ਰਿਹਾ
ਉਸ ਦੇ ਲਹੂ ਦੇ
ਉਹ ਔਰਤ ਸੀ
ਜਿੰਮੇਵਾਰੀਆਂ ਤੋਂ
ਕਦੇ ਨਾ ਨੱਸ ਸਕੀ

ਤੂੰ ਜ਼ੁਬਾਂ ਆਪਣੀ ਤੋਂ
ਅੱਗ ਹੀ ਕੱਢੀ
ਉਹ ਔਰਤ ਸੀ
ਦਰਦ ਛੁਪਾ ਲੈ ਗਈ
ਮੂੰਹੋਂ ਬੋਲ
ਕਦੇ ਨਾ ਦੱਸ ਸਕੀ...
************************

                         35

ਪਰੋ ਹੀ ਲਵਾਂਗੀ ਮੈਂ ਦੋਸਤੀ ਦੇ ਮੋਤੀ
ਬਸ਼ਰਤੇ ਹਜੇ ਉਹ ਬਿਖਰੇ ਨਾ ਹੋਣ

ਉਹ ਜ਼ਖਮ ਅੱਲੇ ਜ਼ਖਮ ਨਹੀਂ ਹੁੰਦੇ
ਜੋ ਕਦੇ ਦਰਦ ਨਾਲ ਰਿਸਦੇ ਨਾ ਹੋਣ

ਦੁਨੀਆ ਦੀ  ਭੀਡ਼ ਵਿੱਚ ਓ ਹੈ ਇਕੱਲਾ
ਕੁਝ ਸੱਚੇ ਦੋਸਤ ਜਿਸ ਦੇ ਨਾ ਹੋਣ

ਚਿੱਤ ਵਿੱਚ ਸਦਾ ਮੇਰੇ ਵਸਦੇ ਨੇ ਯਾਰ
ਲੱਖ ਭਾਵੇਂ ਉਹ ਮਿਲ਼ਦੇ ਨਾ ਹੋਣ

ਨਹੀਂ ਆਸ ਤੋੜੀ ਮੈਂ ਤੇਰੀ ਦੋਸਤੀ ਦੀ
ਮਿਲਣ ਦੇ ਅਸਾਰ ਭਾਵੇਂ ਦਿਸਦੇ ਨਾ ਹੋਣ

ਰੁੱਸਣ ਮੰਨਣ ਦਾ ਮਜ਼ਾ ਫ਼ੇਰ ਕੀ ਹੁੰਦਾ
ਅਗਰ ਦੋਸਤੀ ਵਿੱਚ ਸ਼ਿਕਵੇ ਨਾ ਹੋਣ...

ਅਜੀਤ ਸਤਨਾਮ ਕੌਰ
2017
***********************

                   36

ਉਹ ਸੁਣਾਈ ਸੀ ਕਹਾਣੀ ਕਿਸ ਲਈ?
ਅੱਜ ਯਾਦ ਆਈ ਸੀ ਪੁਰਾਣੀ ਕਿਸ ਲਈ??

ਕੀ ਕਿਹਾ ਮੇਰੇ ਨਾਲ ਮੁਹੱਬਤ
ਹੈ ਨਹੀਂ?
ਪਿਆਰ ਦੀ ਦਿੱਤੀ ਨਿਸ਼ਾਨੀ ਕਿਸ ਲਈ??

ਬੱਸ ਕਿਤਾਬਾਂ ਵਿੱਚ ਵਫ਼ਾ ਹੈ ਅੱਜ-ਕੱਲ੍ਹ
ਰਸਮ ਫ਼ੇਰ ਝੂਠੀ ਨਿਭਾਈ ਕਿਸ ਲਈ??

ਖ਼ਤਮ ਹੀ ਰਿਸ਼ਤਾ ਅਗਰ ਹੋ ਗਿਆ ਜਦ,
ਗੱਲ ਦਿਲ ਦੀ ਹੁਣ ਜਤਾਣੀ
ਕਿਸ ਲਈ??

ਹਾਲੇ ਦਿਲ ਤੈਨੂੰ ਦੱਸਿਆ ਮੇਰੀ ਭੁੱਲ ਸੀ,
ਏਹ ਖ਼ਬਰ ਤੈਨੂੰ ਸੁਣਾਨੀ ਕਿਸ ਲਈ??



ਕੱਟਦੀ ਰਹੀ
ਸਾਰੀ ਉਮਰ ਜ਼ਿੰਦਗ਼ੀ ਨੂੰ
ਕੈਦ ਸਮਝ ਕੇ
ਅਤੇ ਪੁੱਛਦੀ ਰਹੀ
ਹਰ ਕਿਸੇ ਨੂੰ
ਕਿ ਮੇਰਾ ਗੁਨਾਹ ਕੀ ਹੈ ?



ਜ਼ਖਮ ਮੇਰੇ ਜਿਸਮ ਦੇ
ਭਰੇ ਨੇ ਵਕਤ ਨੇ
ਪਰ ਰੂਹ ‘ਤੇ ਦਰਦ ਦੀ
ਛਾਪ ਅਜੇ ਹੈ ਬਾਕੀ

ਬਿਖ਼ਰ ਗਈ ਸੀ
ਭਾਵੇਂ ਸੁੱਕੇ ਫੁੱਲ ਵਾਂਗ
ਕੋਈ ਆਣ ਖਿਡਾਏਗਾ
ਆਸ ਅਜੇ ਹੈ ਬਾਕੀ

ਭਾਵੇਂ ਕਰ ਦਿੱਤੀ
ਜ਼ੁਰਮ ਨੇ ਇੰਤਹਾ

ਇਨਸਾਫ਼ ਤੋਂ ਸਿਸਕਦੀ
ਆਸ ਅਜੇ ਹੈ ਬਾਕੀ....
***********************

Popular Posts

Image