Skip to main content

Posts

Followers

Featured

ਤੀਸਰਾ ਨੇਤਰ
ਅਜੀਤ ਸਤਨਾਮ ਕੌਰ, ਲੰਡਨ  
 (09/11/2019) ਲਗਾਤਾਰ ਦਰਵਾਜੇ ਦੀ "ਠੱਕ-ਠੱਕ" ਨੇ ਮੈਨੂੰ ਪ੍ਰੇਸ਼ਾਨ ਕਰ ਦਿੱਤਾ। ਮੈਂ ਆਪਣੇ ਬੇਹੱਦ ਸੁਖਾਵੇਂ ਪਲਾਂ ਨੂੰ ਮਨੋਂ, ਤਨੋਂ, ਅਤੇ ਰੂਹ ਤੋਂ ਮਾਣ ਰਿਹਾ ਸਾਂ ਅਤੇ ਇਹ ਨਹੀਂ ਚਾਹੁੰਦਾ ਸਾਂ ਕਿ ਕੋਈ ਆ ਕੇ ਮੇਰੇ ਆਨੰਦਮਈ ਪਲਾਂ ਵਿਚ ਭੰਗਣਾ ਪਾਵੇ। ਪਰ ਦਰਵਾਜੇ ਦੀ "ਠੱਕ-ਠੱਕ" ਹੋਰ ਤੇਜ਼ ਹੋ ਰਹੀ ਸੀ। ਮੈਂ ਖਿਝ ਕੇ ਉਠਿਆ ਅਤੇ ਦਰਵਾਜਾ ਖੋਲ੍ਹਿਆ।
"ਕਿੱਥੇ ਸੀ ਪਿਆਰੇ? ਦਰਵਾਜਾ ਖੋਲ੍ਹਣ ਲਈ ਐਨੀ ਦੇਰ?" ਹਮੇਸ਼ਾ ਦੀ ਤਰ੍ਹਾਂ ਆਪਣਾਪਨ ਜਤਾਉਂਦਾ ਹੋਇਆ ਦਵਿੰਦਰ ਅੰਦਰ ਲੰਘ ਆਇਆ ਅਤੇ ਸੋਫ਼ੇ 'ਤੇ ਬੈਠ ਗਿਆ। ਮੈਂ ਅਣਮੰਨੇ ਮਨ ਨਾਲ ਕੁਝ ਇੱਧਰ-ਉਧਰ ਦੀਆਂ ਅਟਕਲ-ਪੱਚੂ ਗੱਲਾਂ ਕੀਤੀਆਂ। ਹਾਲ-ਚਾਲ ਪੁੱਛਣ ਤੋਂ ਬਾਅਦ ਮੈਂ ਕੌਫ਼ੀ ਬਣਾ ਲਿਆਇਆ। ਕੌਫ਼ੀ ਦਾ ਕੱਪ ਉਸ ਦੇ ਹੱਥ ਫ਼ੜਾ ਕੇ ਮੈਂ ਚੁੱਪ-ਚਾਪ ਸੋਫ਼ੇ 'ਤੇ ਬੈਠ ਗਿਆ। ਦਿਮਾਗ ਅਜੇ ਵੀ ਉਸ ਵਾਤਾਵਰਣ ਵੱਲ ਨੂੰ ਦੌੜਦਾ ਸੀ, ਜਿਹੜੇ ਪਲ ਮੈਂ ਹੁਣੇ ਮਾਣ ਰਿਹਾ ਸਾਂ। ਦਵਿੰਦਰ ਜਾਣਦਾ ਸੀ ਕਿ ਮੈਂ ਬਹੁਤਾ ਹੀ ਗਾਲੜੀ ਹਾਂ, ਪਰ ਮੇਰੀ ਪਥਰੀਲੀ ਚੁੱਪ ਨੂੰ ਉਸ ਨੇ ਸੁਆਲਾਂ ਰਾਹੀਂ ਕੁਰੇਦਣਾਂ ਸ਼ੁਰੂ ਕਰ ਦਿੱਤਾ।

"ਕਿੱਥੇ ਉਲਝਿਐਂ ਮਿੱਤਰਾ? ਕੁਝ ਸ਼ਬਦੀ ਸਾਂਝ ਪਾਅ!"

ਉਸ ਦੇ ਇਸ ਸੰਖੇਪ ਸੁਆਲ ਦਾ ਉੱਤਰ ਬਹੁਤ ਲੰਬਾ ਹੋ ਸਕਦਾ ਸੀ। ਸ਼ਾਇਦ ਸਾਰੇ ਹਾਲਾਤ ਦਾ ਵਰਨਣ, ਜਿਸ ਵਿਚ ਮੈਂ ਥੋੜ੍ਹੀ ਦੇਰ ਪਹਿਲਾਂ ਵਿਚਰ ਰਿਹਾ ਸੀ।
"ਬੱਸ …

Latest Posts