4,6,2020

ਤੂੰ ਕਿਵੇ ਰੋਕ ਦਕਦੀ ਹੈ ਮੈਨੂੰ ਆਪਣੇ ਆਪ ਤੋਂ ਪਿਆਰ ਕਰਨ ਤੋਂ

ਜਦੋਂ ਵੀ ਹਿਰਨੀ ਨੂੰ ਦੇਖਿਆ ਯਾਦ ਵਿਚ ਤੇਰੀ ਚੰਘਾਂ ਭਰਦੀ ਦੀ ਛਵੀ ਆ ਗਈ

ਮੋਰਨੀ ਦੀ ਅੱਖਾਂ ਦੇਖ ਤੇ ਮੈਂ ਗੁੰਮ ਹੋ ਗਿਆ ਤੇਰੇ ਨੈਣਾਂ ਦੀ ਗਰੀਰਾਈ ਵਿੱਚ

ਜਦ ਵੀ ਕਾਲੀ ਘਟਾ ਘਿਰ ਆਈ

ਯਾਦ ਆਈਆ ਤੇਰੀ ਕਾਲੀ ਸੰਘਣੀ ਜ਼ੁਲਫ਼ਾਂ ਨਾਲ ਡੱਕ ਦੇਣਾ ਮੇਰੇ ਮੁੱਖ ਨੂੰ 

ਓਸ ਦੀ ਬੂੰਦਾਂ ਨੇ ਵੇਖ 

ਤੇਰੀ ਤਰੇਲੀ ਦੀ ਨੇ ਕਰ ਦਿੱਤਾ ਪਰੇਸ਼ਾਨ ਮੈਂਨੂੰ

ਹਵਾ ਦਾ ਬੁੱਲ੍ਹਾ ਗੁਜ਼ਰ ਗਿਆ ਮੈਨੂੰ ਛੂਹ ਕੇ ਜਿਵੇਂ ਤੂੰ ਇਸ਼ਾਰਾ ਕਰ ਤੁਰ ਪੈਂਦੀ ਹੋਵੇਂ 

ਕਲ ਕਲ ਵਹਿੰਦੀ ਨਦੀ ਨੂੰ ਵੇਖ ਉੱਕਰ ਆਈਆ ਤੇਰਾ ਵੱਲ ਖਾ ਕੇ ਕਰਵਟ ਲੈਣਾ 

ਚੜ੍ਹਦੇ ਸੂਰਜ ਦੀ ਕਿਰਨਾਂ

ਤੇਰੇ ਸੋਹਣੇ ਚਿਹਰੇ ਵਾਂਗ ਭਰਿਆ ਹਨ ਊਰਜਾ ਨਾਲ

ਤਪਾ ਦਿਉਂਦੀ ਹਨ 

ਮੇਰੇ ਹਿੱਕ ਨੂੰ

ਤੇਰਾ ਆਲਾ ਦੁਆਲਾ ਹੀ 

ਰੱਖ ਰਿਹਾ ਹੈ ਮੈਨੂੰ ਜਿਉਂਦਾ

ਤੂੰ ਕਿਵੇ ਰੋਕ ਸਕਦੀ ਹੈ ਮੈਨੂੰ ਪਿਆਰ ਕਰਨ ਤੋਂ

ਵੇਖ ਗੁਲਾਬ ਨੂੰ ਤੇਰੇ ਸੋਹਣੇ

ਚੇਹਰੇ ਨੂੰ ਹਰ ਰੋਜ਼ ਵੇਖਦਾ ਹਾਂ ਤੇਰੇ ਖਿੜੇ ਚੇਹਰੇ ਨੂੰ

ਪੇੜ ਤੇ ਚੜੀ ਵੇਲ ਤਾਜਾ ਆਇਆ ਮੇਰੀ ਬਾਹਾਂ ਵਿੱਚ ਤੇਰਾ ਸਿਮਟਨਾ

ਕਿੱਥੇ ਨਹੀਂ ਹੈ ਤੂੰ,,

ਜੱਦ ਕੂਕਦੀ ਹੈ ਕੋਈਲ

ਹਰ ਰੋਜ ਆਉਂਦੀ ਹੈ

ਮੇਰੇ ਬਾਗ ਵਿਚ

ਪਰ ਉਸਦੀ ਕੂਕ ਹੀ ਸੁਣਦਾ ਹਾਂ

ਤੇਰੇ ਬੋਲ ਨਹੀਂ ਸੁਣਦੇ ਮੈਨੂੰ

ਬਸ ਤੇਰੇ ਬੋਲ ਨਹੀਂ ਸੁਣਦੇ





।।।।।


ਚੜ੍ਹਦਾ ਸੂਰਜ ਕੁਝ 

ਇੰਜ ਚੜਿਆ

ਕਿਰਨਾਂ ਨਾਲ ਯੋਵਨ ਸੀ 

ਤਪਿਆ

ਇਸ ਜੋੜ ਨਾਲ

ਇਸ਼ਕ਼ ਜਨਮ ਲੈਂਦਾ ਹੈ

ਮੈਂ ਸੱਜਣਾ ਤੇ 

ਮਾਂ ਨੇ ਢੱਕਣਾ 

ਤੇਰਾ ਪਤੀ ਆਏਗਾ

ਫ਼ੇਰ ਕਰੀ ਸ਼ਿੰਗਾਰ

ਉਸ ਨੂੰ ਕਰੀ ਇਸ਼ਕ

ਉਹ ਤੈਨੂੰ ਦੇਵੇਗਾ ਪਿਆਰ

ਵਿਆਹੀ ਗਈ,

ਜਾਂ ਉਜਾੜੀ  ਗਈ

ਗਲਾਂ ਤੇ ਸੁਣਿਆ

ਮੈਂ ਕੁੱਟੀ ਵੀ ਗਈ

ਮੇਰੀ ਅੱਖਾਂ ਤੋਂ ਕਿਰ ਗਏ

ਮੇਰੇ ਇਸ਼ਕੇ ਦੇ ਮੋਤੀ

ਹੇ ਮਾਂ ਜੇ ਤੂੰ ਨਾ ਡਕਦੀ

ਮੈਂ ਇਸ਼ਕ ਨੂੰ ਅੱਖਾਂ ਤੋਂ ਨਹੀਂ ਸੀ ਕੇਰਨਾ

ਬਲਕਿ ਗੱਲ ਵਿੱਚ ਪਾ ਲੈਣਾ ਸੀ

ਮਾਲਾ ਬਣਾ ਕੇ


Comments

Popular Posts