ਅੱਜ ਬੰਦ ਵੇਖ ਤੇਰੀਆਂ ਅੱਖਾਂ
‘ਵਾਜਾਂ ਮਾਰ, ਉਠਾਉਣ ਨੂੰ ਜੀ ਕਰਦਾ ਏ
ਕਦੇ ਵੇਖਦਾ ਸੀ ਤੂੰ ਰਾਹ ਮੇਰੀ
ਯਾਦ ਕਰ ਸਮਾਂ ਮੇਰਾ ਮਨ ਭਰਦਾ ਏ

ਤੈਥੋਂ ਲਿਆ ਪਿਆਰ, ਕਦੇ ਕੀਤੀ
ਲੜਾਈ
‘ਕੱਠਿਆਂ ਖਾਧੀਆਂ ਰੋਟੀਆਂ
‘ਕੱਠੀ ਕੀਤੀ ਸੀ ਪੜ੍ਹਾਈ
ਕਦੇ ਮੈਂ ਮੰਨਿਆਂ ਤੇਰਾ ਆਖਿਆ
ਕਦੇ ਆਪਣੀ ਜਿਦ ਮਨਵਾਈ
ਤੈਥੋਂ ਲਿਆ ਪਿਆਰ ਕਦੇ ਕੀਤੀ ਸੀ ਲੜਾਈ

ਕਦੇ ਮੈਂ ਪਾਉਂਦਾ ਤੇਰੇ ਕਪੜੇ
ਫੇਰ ਤੈਥੋਂ ਡਾਂਟ ਮੈਂ ਖਾਂਦਾ
ਸਾਹਮਣੇ ਪਿਆ ਹੈ ਤੇਰਾ ਸਰੀਰ
ਚੋਹਲਾ ਪਰ ਮੈਂ ਕਿਵੇਂ ਹੰਢਾਉਂਦਾ
ਕੁਦਰਤ ਬਣਾਈ ਰੀਤ ਨਿਆਰੀ ਏ
ਇੱਕ-ਇੱਕ ਕਰ ਸਭ ਨੇ ਜਾਣਾ
ਆਣੀ ਸਭ ਦੀ ਵਾਰੀ ਏ

ਆਹੀ ਹੈ ਸੱਚ ਹੈ ਜੀਵਨ
ਫੇਰ ਮੌਤ ਤੋਂ ਕਿਉਂ ਜੀਅ ਡਰਦਾ ਏ
ਅੱਜ ਬੰਦ ਵੇਖ ਲੇ ਤੇਰੀਆਂ
‘ਵਾਜਾਂ ਮਾਰ ਕੇ ਉਠਾਉਣ ਨੂੰ ਜੀ ਕਰਦਾ..

9.3.2014

Comments

Popular Posts