ਮਾਂ ਸੋਚ ਲਈਂ ਮੇਰਾ ਜਨਮ ਹੋਣ ਤੋਂ ਪਹਿਲਾਂ
ਸਾਰੀ ਉਮਰੇ ਫੇਰ ਖੂਨ ਦੇ ਹੰਝੂ
ਰੋਣ ਤੋਂ ਪਹਿਲਾਂ
ਮੇਰੇ ਜੰਮਸਿਆਂ ਹੀ ਸ਼ੁਰੂ ਹੋ ਜਾਣਾ
ਤੇਰੀਆਂ ਔਕੜਾਂ ਦਾ ਸਫ਼ਰ
ਮੇਰੇ ਜੰਮਦਿਆਂ ਹੀ
ਘੱਟ ਜਾਣੀ ਤੇਰੀ ਕਦਰ
ਮੈਨੂੰ ਪਤਾ ਹੈ, ਫੇਰ ਵੀ
ਹਿੱਕ ਨਾਲ ਲਾ ਤੂੰ ਮੈਨੂੰ
ਪਾਲ ਹੀ ਲਵੇਂਗੀ
ਹੋਰ ਇਸ ਦੀ ਕੀਮਤ ਤੂੰ
ਸਾਲੋ-ਸਾਲ ਦਵੇਂਗੀ
ਮੈਲੀ ਹੋਈ ਇਸ
ਦੁਨੀਆ ਦੀ ਗੰਗਾ ‘ਚ
ਮੈਨੂੰ ਤੂੰ ਨਹਾਉਣ ਤੋਂ ਪਹਿਲਾਂ
ਮਾਂ ਸੋਚ ਲਈਂ
ਮੇਰਾ ਜਨਮ ਹੋਣ ਤੋਂ ਪਹਿਲਾਂ
ਤੈਨੂੰ ਹਰ ਘੜੀ
ਮੇਰੀ ਫ਼ਿਕਰ ਤੇ ਸੋਚ ਰਹੇਗੀ
ਹਰ ਊਚ-ਨੀਚ ਦਾ
ਦੁਨੀਆ ਤੈਨੂੰ ਦੋਸ਼ ਦਵੇਗੀ
ਤੇਰਾ ਹੀ ਅਕਸ ਹਾਂ ਮੈਂ
ਮੇਰੇ ਨਾਲ ਖਲੋਣ ਤੋਂ ਪਹਿਲਾਂ
ਮਾਂ ਸੋਚ ਲਈਂ
ਮੇਰਾ ਜਨਮ ਹੋਣ ਤੋਂ ਪਹਿਲਾਂ
ਜੇ ਮੈਂ ਚੜ੍ਹ ਗਈ
ਕਿਸੀ ਦਾਨਵ ਦੇ ਹੱਥੀਂ
ਤਾਂ ਜ਼ਾਲਮਾਂ ਨੂੰ ਵੇਚ
ਦਿੱਤੀ ਜਾਵਾਂਗੀ
ਬਾਜ਼ਾਰ ਵਿੱਚ ਖੌਰੇ ਕਿਵੇਂ
ਪੇਸ਼ ਕੀਤੀ ਜਾਵਾਂਗੀ?
ਬੇਸ਼ਰਮੀ ਦੇ ਗਹਿਣੇ ਨਾਲ ਸਜਾਇਆ ਜਾਏਗਾ
ਤੋੜਿਆ ਜਾਏਗਾ ਮੇਰਾ ਜਿਸਮ
ਜਦੋ ਕੋਠੇ ‘ਤੇ ਬਿਠਾਇਆ ਜਾਏਗਾ
ਪਾਕ ਜਹੇ ਦਾਮਨ ‘ਤੇ
ਦਰਿੰਦਗੀ ਦਾ ਦਾਗ ਲਗਾਉਣ ਤੋਂ ਪਹਿਲਾਂ
ਮਾਂ ਸੋਚ ਲਈਂ
ਮੇਰਾ ਜਨਮ ਲੈਣ ਤੋਂ ਪਹਿਲਾਂ
ਸ਼ਿਕਾਰੀ ਨੇ ਹਰ ਪਾਸੇ
ਇਸ ਸੱਚ ਤੋਂ ਕੌਣ ਕਰੇ ਇਨਕਾਰ
ਕਦ ਹੋ ਜਾਣਾ ਕਿਸੇ
ਭੇੜ੍ਹੀਏ ਦੀ ਭੁੱਖ ਦਾ ਸ਼ਿਕਾਰ
ਮਰਨੀ ਇਨਸਾਨੀਅਤ
ਕਰਨਾ ਹੈਵਾਨੀਅਤ ਨੇ ਬਲਾਤਕਾਰ
ਰੁਲੀ ਹੋਈ ਇੱਜਤ ਨਾਲ
ਨਾ ਮਿਲਣਾ ਸਮਾਜ ‘ਚ ਮੁੜ ਸਤਿਕਾਰ
ਬੇਗੁਨਾਹ ਹੋ ਕੇ ਵੀ
ਗੁਨਾਹਗਾਰ ਕਹਾਉਣ ਤੋਂ ਪਹਿਲਾਂ
ਮਾਂ ਸੋਚ ਲਈਂ
ਮੇਰਾ ਜਨਮ ਹੋਣ ਤੋਂ ਪਹਿਲਾਂ
ਤੇਰੀ ਛਾਵੇਂ ਮੈਂ ਦਹਿਲੀਜ਼ ਲੰਘ ਚੱਲੀ
ਪਿਓ ਨੇ ਲਾਹੁੰਣਾ ਆਪਣਾ ਭਾਰ
ਤੋਰਨਾ ਪਿਆਰ ਦੀ ਗਲੀ
ਸਹੁਰੇ ਘਰ ਜਦੋਂ ਮੈਂ
ਕੁੱਟੀ, ਰੋਈ ਤੇ ਸਤਾਈ ਜਾਵਾਂਗੀ
ਕਿਵੇਂ ਬਚਾਏਂਗੀ ਜਦੋਂ
ਦਾਜ ਦੀ ਬਲੀ ਚੜ੍ਹਾਈ ਜਾਵਾਂਗੀ
ਮੇਰੇ ਵਿਆਹ ਦੇ ਸੁਹਾਗ ਗੀਤ ਗਾਉਣ ਤੋਂ ਪਹਿਲਾਂ
ਮਾਂ ਸੋਚ ਲਈਂ
ਮੇਰਾ ਜਨਮ ਹੋਣ ਤੋਂ ਪਹਿਲਾਂ
ਪਤਾ ਨਹੀਂ ਮੇਰੇ ਨਾਲ
ਵਾਪਰਨਾ ਓਦੋਂ ਕੀ?
ਬਦਕਿਸਮਤੀ ਨਾਲ ਜੇ
ਮੇਰੇ ਘਰ ਜੰਮ ਗਈ ਧੀ
ਸਦੀਆਂ ਚੱਲੀ ਆਹ ਦਾਸਤਾਂ ਪੁਰਾਣੀ ਏ
ਜੋ ਅੱਜ ਤੇਰੀ, ਉਹੀ ਕੱਲ੍ਹ ਮੇਰੀ ਕਹਾਣੀ ਏ
ਬਣ ਚੱਟਾਨ ਰੋਕ ਲਈਂ
ਕੋਈ ਤੂਫ਼ਾਨ ਆਉਣ ਤੋਂ ਪਹਿਲਾਂ
ਮਾਂ ਸੋਚ ਲਈਂ
ਮੇਰਾ ਜਨਮ ਹੋਣ ਤੋਂ ਪਹਿਲਾਂ
ਚਲਾਉਣ ਲਈ ਸੰਸਾਰ,
ਕੁਦਰਤ ਨੇ ਔਰਤ ਮਰਦ ਦਾ ਬਣਾਇਆ ਜੋੜ ਹੈ
ਧੀਆਂ ਮਾਰ ਦਿੰਦੇ ਕੁੱਖੀਂ, ਆਂਕੜਿਆਂ ‘ਚ ਹੋ ਰਹੀ ਥੋੜ ਹੈ
ਪੁੱਤ ਦਾ ਵਸਾਉਣ ਲਈ ਘਰ
ਇਕ ਨੂੰਹ ਦੀ ਲੋੜ ਹੈ
ਲਿਖਿਆ ਸਵਿਧਾਨ ਦਾ
ਐਕਟ ਬੜਾ ਬੇਜੋਡ਼ ਹੈ
ਚਾਰੋਂ ਪਾਸੇ ਵੇਖ ਲੈ,
ਅੱਖਾਂ ਮੀਟ ਕੇ ਸੌਣ ਤੋਂ ਪਹਿਲਾਂ
ਮਾਂ ਸੋਚ ਲਈਂ
ਮੇਰਾ ਜਨਮ ਹੋਣ ਤੋਂ ਪਹਿਲਾਂ
ਸਿਰਫ ਕਾਗਜ਼ ‘ਤੇ ਬਣਾ ਕਨੂੰਨ
ਜੋ ਸਿਰਫ਼ ਦਾਹਵਾ ਕਰਦੇ ਨੇ
ਮਾਂ ਪੁੱਛ ਲਈ ਕਿ
ਸਾਰੀ ਉਮਰ ਮੇਰੀ ਰੱਖਿਆ ਦਾ ਵਾਅਦਾ ਕਰਦੇ ਨੇ
ਮੋਏ ਹੋਏ ਕਾਨੂੰਨ ਦੀ ਮੋਹਰ
ਲਗਾਉਣ ਤੋਂ ਪਹਿਲਾਂ
ਮਾਂ ਸੋਚ ਲਈ
ਮੇਰਾ ਜਨਮ ਹੋਣ ਤੋਂ ਪਹਿਲਾਂ
ਸਾਰੀ ਉਮਰੇ ਖੂਨ ਦੇ ਹੰਝੂ
ਰੋਣ ਤੋਂ ਪਹਿਲਾਂ...
ਅਜੀਤ ਸਤਨਾਮ ਕੌਰ
ਜੁਲਾਈ 2014
ਸਾਰੀ ਉਮਰੇ ਫੇਰ ਖੂਨ ਦੇ ਹੰਝੂ
ਰੋਣ ਤੋਂ ਪਹਿਲਾਂ
ਮੇਰੇ ਜੰਮਸਿਆਂ ਹੀ ਸ਼ੁਰੂ ਹੋ ਜਾਣਾ
ਤੇਰੀਆਂ ਔਕੜਾਂ ਦਾ ਸਫ਼ਰ
ਮੇਰੇ ਜੰਮਦਿਆਂ ਹੀ
ਘੱਟ ਜਾਣੀ ਤੇਰੀ ਕਦਰ
ਮੈਨੂੰ ਪਤਾ ਹੈ, ਫੇਰ ਵੀ
ਹਿੱਕ ਨਾਲ ਲਾ ਤੂੰ ਮੈਨੂੰ
ਪਾਲ ਹੀ ਲਵੇਂਗੀ
ਹੋਰ ਇਸ ਦੀ ਕੀਮਤ ਤੂੰ
ਸਾਲੋ-ਸਾਲ ਦਵੇਂਗੀ
ਮੈਲੀ ਹੋਈ ਇਸ
ਦੁਨੀਆ ਦੀ ਗੰਗਾ ‘ਚ
ਮੈਨੂੰ ਤੂੰ ਨਹਾਉਣ ਤੋਂ ਪਹਿਲਾਂ
ਮਾਂ ਸੋਚ ਲਈਂ
ਮੇਰਾ ਜਨਮ ਹੋਣ ਤੋਂ ਪਹਿਲਾਂ
ਤੈਨੂੰ ਹਰ ਘੜੀ
ਮੇਰੀ ਫ਼ਿਕਰ ਤੇ ਸੋਚ ਰਹੇਗੀ
ਹਰ ਊਚ-ਨੀਚ ਦਾ
ਦੁਨੀਆ ਤੈਨੂੰ ਦੋਸ਼ ਦਵੇਗੀ
ਤੇਰਾ ਹੀ ਅਕਸ ਹਾਂ ਮੈਂ
ਮੇਰੇ ਨਾਲ ਖਲੋਣ ਤੋਂ ਪਹਿਲਾਂ
ਮਾਂ ਸੋਚ ਲਈਂ
ਮੇਰਾ ਜਨਮ ਹੋਣ ਤੋਂ ਪਹਿਲਾਂ
ਜੇ ਮੈਂ ਚੜ੍ਹ ਗਈ
ਕਿਸੀ ਦਾਨਵ ਦੇ ਹੱਥੀਂ
ਤਾਂ ਜ਼ਾਲਮਾਂ ਨੂੰ ਵੇਚ
ਦਿੱਤੀ ਜਾਵਾਂਗੀ
ਬਾਜ਼ਾਰ ਵਿੱਚ ਖੌਰੇ ਕਿਵੇਂ
ਪੇਸ਼ ਕੀਤੀ ਜਾਵਾਂਗੀ?
ਬੇਸ਼ਰਮੀ ਦੇ ਗਹਿਣੇ ਨਾਲ ਸਜਾਇਆ ਜਾਏਗਾ
ਤੋੜਿਆ ਜਾਏਗਾ ਮੇਰਾ ਜਿਸਮ
ਜਦੋ ਕੋਠੇ ‘ਤੇ ਬਿਠਾਇਆ ਜਾਏਗਾ
ਪਾਕ ਜਹੇ ਦਾਮਨ ‘ਤੇ
ਦਰਿੰਦਗੀ ਦਾ ਦਾਗ ਲਗਾਉਣ ਤੋਂ ਪਹਿਲਾਂ
ਮਾਂ ਸੋਚ ਲਈਂ
ਮੇਰਾ ਜਨਮ ਲੈਣ ਤੋਂ ਪਹਿਲਾਂ
ਸ਼ਿਕਾਰੀ ਨੇ ਹਰ ਪਾਸੇ
ਇਸ ਸੱਚ ਤੋਂ ਕੌਣ ਕਰੇ ਇਨਕਾਰ
ਕਦ ਹੋ ਜਾਣਾ ਕਿਸੇ
ਭੇੜ੍ਹੀਏ ਦੀ ਭੁੱਖ ਦਾ ਸ਼ਿਕਾਰ
ਮਰਨੀ ਇਨਸਾਨੀਅਤ
ਕਰਨਾ ਹੈਵਾਨੀਅਤ ਨੇ ਬਲਾਤਕਾਰ
ਰੁਲੀ ਹੋਈ ਇੱਜਤ ਨਾਲ
ਨਾ ਮਿਲਣਾ ਸਮਾਜ ‘ਚ ਮੁੜ ਸਤਿਕਾਰ
ਬੇਗੁਨਾਹ ਹੋ ਕੇ ਵੀ
ਗੁਨਾਹਗਾਰ ਕਹਾਉਣ ਤੋਂ ਪਹਿਲਾਂ
ਮਾਂ ਸੋਚ ਲਈਂ
ਮੇਰਾ ਜਨਮ ਹੋਣ ਤੋਂ ਪਹਿਲਾਂ
ਤੇਰੀ ਛਾਵੇਂ ਮੈਂ ਦਹਿਲੀਜ਼ ਲੰਘ ਚੱਲੀ
ਪਿਓ ਨੇ ਲਾਹੁੰਣਾ ਆਪਣਾ ਭਾਰ
ਤੋਰਨਾ ਪਿਆਰ ਦੀ ਗਲੀ
ਸਹੁਰੇ ਘਰ ਜਦੋਂ ਮੈਂ
ਕੁੱਟੀ, ਰੋਈ ਤੇ ਸਤਾਈ ਜਾਵਾਂਗੀ
ਕਿਵੇਂ ਬਚਾਏਂਗੀ ਜਦੋਂ
ਦਾਜ ਦੀ ਬਲੀ ਚੜ੍ਹਾਈ ਜਾਵਾਂਗੀ
ਮੇਰੇ ਵਿਆਹ ਦੇ ਸੁਹਾਗ ਗੀਤ ਗਾਉਣ ਤੋਂ ਪਹਿਲਾਂ
ਮਾਂ ਸੋਚ ਲਈਂ
ਮੇਰਾ ਜਨਮ ਹੋਣ ਤੋਂ ਪਹਿਲਾਂ
ਪਤਾ ਨਹੀਂ ਮੇਰੇ ਨਾਲ
ਵਾਪਰਨਾ ਓਦੋਂ ਕੀ?
ਬਦਕਿਸਮਤੀ ਨਾਲ ਜੇ
ਮੇਰੇ ਘਰ ਜੰਮ ਗਈ ਧੀ
ਸਦੀਆਂ ਚੱਲੀ ਆਹ ਦਾਸਤਾਂ ਪੁਰਾਣੀ ਏ
ਜੋ ਅੱਜ ਤੇਰੀ, ਉਹੀ ਕੱਲ੍ਹ ਮੇਰੀ ਕਹਾਣੀ ਏ
ਬਣ ਚੱਟਾਨ ਰੋਕ ਲਈਂ
ਕੋਈ ਤੂਫ਼ਾਨ ਆਉਣ ਤੋਂ ਪਹਿਲਾਂ
ਮਾਂ ਸੋਚ ਲਈਂ
ਮੇਰਾ ਜਨਮ ਹੋਣ ਤੋਂ ਪਹਿਲਾਂ
ਚਲਾਉਣ ਲਈ ਸੰਸਾਰ,
ਕੁਦਰਤ ਨੇ ਔਰਤ ਮਰਦ ਦਾ ਬਣਾਇਆ ਜੋੜ ਹੈ
ਧੀਆਂ ਮਾਰ ਦਿੰਦੇ ਕੁੱਖੀਂ, ਆਂਕੜਿਆਂ ‘ਚ ਹੋ ਰਹੀ ਥੋੜ ਹੈ
ਪੁੱਤ ਦਾ ਵਸਾਉਣ ਲਈ ਘਰ
ਇਕ ਨੂੰਹ ਦੀ ਲੋੜ ਹੈ
ਲਿਖਿਆ ਸਵਿਧਾਨ ਦਾ
ਐਕਟ ਬੜਾ ਬੇਜੋਡ਼ ਹੈ
ਚਾਰੋਂ ਪਾਸੇ ਵੇਖ ਲੈ,
ਅੱਖਾਂ ਮੀਟ ਕੇ ਸੌਣ ਤੋਂ ਪਹਿਲਾਂ
ਮਾਂ ਸੋਚ ਲਈਂ
ਮੇਰਾ ਜਨਮ ਹੋਣ ਤੋਂ ਪਹਿਲਾਂ
ਸਿਰਫ ਕਾਗਜ਼ ‘ਤੇ ਬਣਾ ਕਨੂੰਨ
ਜੋ ਸਿਰਫ਼ ਦਾਹਵਾ ਕਰਦੇ ਨੇ
ਮਾਂ ਪੁੱਛ ਲਈ ਕਿ
ਸਾਰੀ ਉਮਰ ਮੇਰੀ ਰੱਖਿਆ ਦਾ ਵਾਅਦਾ ਕਰਦੇ ਨੇ
ਮੋਏ ਹੋਏ ਕਾਨੂੰਨ ਦੀ ਮੋਹਰ
ਲਗਾਉਣ ਤੋਂ ਪਹਿਲਾਂ
ਮਾਂ ਸੋਚ ਲਈ
ਮੇਰਾ ਜਨਮ ਹੋਣ ਤੋਂ ਪਹਿਲਾਂ
ਸਾਰੀ ਉਮਰੇ ਖੂਨ ਦੇ ਹੰਝੂ
ਰੋਣ ਤੋਂ ਪਹਿਲਾਂ...
ਅਜੀਤ ਸਤਨਾਮ ਕੌਰ
ਜੁਲਾਈ 2014
Comments
Post a Comment