ਚਿੜੀ ਤੇ ਬਾਜ
ਮਸਤ ਹਵਾਵਾਂ ਦੇ ਹਵਾਲੇ ਕਰ ਆਪਣੇ ਆਪ ਨੂੰ
ਉਡਣਾ ਚਾਹੁੰਦੀ ਸੀ
ਮੈਂ ਖ਼ੰਭ ਖਿਲਾਰ ਕੇ
ਵੇਖਣਾ ਚਾਹੁੰਦੀ ਸੀ ਮੈਂ
ਅਸਮਾਨ ਨੂੰ
ਇੰਦਰ ਧਨੁੱਸ਼ ਦੇ ਰੰਗ ਸਜਾ ਕੇ
ਪਰ....ਪਰ
ਸੀਤਲ ਹਵਾ ਤੋਂ ਪਹਿਲਾ ਹੀ
ਹਨ੍ਹੇਰੀ ਆ ਗਈ
ਤਿੱਖੀ ਨਿਗਾਹ ਇੱਕ ਬਾਜ ਦੀ
ਉਸ ਚਿੜੀ
ਨੂੰ ਖਾ ਗਈ
ਚਿੜੀ ਦੀ ਅਰਜੋਈ ਦਾ
ਓਸ ਨੇ ਨਾ ਕੋਈ ਉੱਤਰ ਦਿੱਤਾ
ਹੈਵਾਨੀਅਤ ਦੀ ਚੁੰਝ ਨਾਲ
ਚਿੜੀ ਦੇ ਖੰਭਾਂ ਨੂੰ ਕੁਤਰ ਦਿੱਤਾ
. .......ਹੁਣ
ਹੁਣ ਮੈਂ ਸਹਿਮ ਗਈ ਹਾਂ
ਮੈਂ ਡਰ ਗਈ ਹਾਂ
ਜਿਉਂਦੇ ਜੀਅ ਮੈਂ ਮਰ ਗਈ ਹਾਂ
ਹੁਣ ਮੈਂ ਆਲ੍ਹਣੇ ਤੋਂ
ਕਦੇ ਬਾਹਰ ਨਹੀਂ ਆਉਂਦੀ
ਕਿਉਂਕਿ
ਹੁਣ ਕਦੇ ਸੀਤਲ ਹਵਾ ਨਹੀਂ ਗਾਉਂਦੀ
ਨਾ ਹੁਣ ਕਦੇ ਹੁੰਦਾ ਚਾਨਣਾ ਹੈ
ਨਾ ਮੌਸਮ ਦੀ ਗਰਮੀ ਸਰਦੀ ਹੈ
ਸਿਰਫ਼ ਫੈਲਿਆ ਹਨ੍ਹੇਰਾ ਹੈ
ਹੋਰ ਹਨ੍ਹੇਰ ਗਰਦੀ ਹੈ
ਨਾ ਰਹੇ ਸੁਰ
ਨਾ ਵਜਦੇ ਹੁਣ ਸਾਜ਼ ਨੇ
ਚਿੜੀਆਂ ਲੁਕ ਗਈਆਂ
ਆਲ੍ਹਣਿਆਂ
ਬਾਹਰ ਉਡਦੇ ਹੁਣ ਬਾਜ ਨੇ
ਬਾਜ ਹੀ ਬਾਜ ਨੇ...
21.03.2014
ਮਸਤ ਹਵਾਵਾਂ ਦੇ ਹਵਾਲੇ ਕਰ ਆਪਣੇ ਆਪ ਨੂੰ
ਉਡਣਾ ਚਾਹੁੰਦੀ ਸੀ
ਮੈਂ ਖ਼ੰਭ ਖਿਲਾਰ ਕੇ
ਵੇਖਣਾ ਚਾਹੁੰਦੀ ਸੀ ਮੈਂ
ਅਸਮਾਨ ਨੂੰ
ਇੰਦਰ ਧਨੁੱਸ਼ ਦੇ ਰੰਗ ਸਜਾ ਕੇ
ਪਰ....ਪਰ
ਸੀਤਲ ਹਵਾ ਤੋਂ ਪਹਿਲਾ ਹੀ
ਹਨ੍ਹੇਰੀ ਆ ਗਈ
ਤਿੱਖੀ ਨਿਗਾਹ ਇੱਕ ਬਾਜ ਦੀ
ਉਸ ਚਿੜੀ
ਨੂੰ ਖਾ ਗਈ
ਚਿੜੀ ਦੀ ਅਰਜੋਈ ਦਾ
ਓਸ ਨੇ ਨਾ ਕੋਈ ਉੱਤਰ ਦਿੱਤਾ
ਹੈਵਾਨੀਅਤ ਦੀ ਚੁੰਝ ਨਾਲ
ਚਿੜੀ ਦੇ ਖੰਭਾਂ ਨੂੰ ਕੁਤਰ ਦਿੱਤਾ
. .......ਹੁਣ
ਹੁਣ ਮੈਂ ਸਹਿਮ ਗਈ ਹਾਂ
ਮੈਂ ਡਰ ਗਈ ਹਾਂ
ਜਿਉਂਦੇ ਜੀਅ ਮੈਂ ਮਰ ਗਈ ਹਾਂ
ਹੁਣ ਮੈਂ ਆਲ੍ਹਣੇ ਤੋਂ
ਕਦੇ ਬਾਹਰ ਨਹੀਂ ਆਉਂਦੀ
ਕਿਉਂਕਿ
ਹੁਣ ਕਦੇ ਸੀਤਲ ਹਵਾ ਨਹੀਂ ਗਾਉਂਦੀ
ਨਾ ਹੁਣ ਕਦੇ ਹੁੰਦਾ ਚਾਨਣਾ ਹੈ
ਨਾ ਮੌਸਮ ਦੀ ਗਰਮੀ ਸਰਦੀ ਹੈ
ਸਿਰਫ਼ ਫੈਲਿਆ ਹਨ੍ਹੇਰਾ ਹੈ
ਹੋਰ ਹਨ੍ਹੇਰ ਗਰਦੀ ਹੈ
ਨਾ ਰਹੇ ਸੁਰ
ਨਾ ਵਜਦੇ ਹੁਣ ਸਾਜ਼ ਨੇ
ਚਿੜੀਆਂ ਲੁਕ ਗਈਆਂ
ਆਲ੍ਹਣਿਆਂ
ਬਾਹਰ ਉਡਦੇ ਹੁਣ ਬਾਜ ਨੇ
ਬਾਜ ਹੀ ਬਾਜ ਨੇ...
21.03.2014
Comments
Post a Comment