Geet.
15 April 2016
ਤੇਰੇ ਬੋਲ........
ਛਮਕਾਂ ਮਾਰ ਕੇ ਪੁੱਛ ਨਾ ਵੇ, ਸੱਟ ਕਿੰਨੀ ਲੱਗੀ
ਕਿਸੇ ਨੇ ਪਾਇਆ ਨੀਲ, ਕੋਈ ਮੇਰੇ ਸੀਨੇਂ ਵੱਜੀ
---
ਕਦੇ ਨਾ ਸੋਚਿਆ ਸੱਜਣਾਂ, ਰੂਹ ਕਿੰਨੀ ਦੁਖੀ ਹੋਊ ਮੇਰੀ
ਵਾਰ-ਵਾਰ ਕਿਉਂ ਮਾਰੇਂ, ਜਿੰਦ ਅੱਗੇ ਦੁਖੀ ਬਥੇਰੀ
---
ਕਿੰਨਾਂ ਕਰਦਾ ਪਿਆਰ, ਕਿਉਂ ਲਿਆ ਦੁਖੀ ਤੂੰ ਕਰਨਾ
ਕੀ ਦੱਸਾਂ ਵੇ ਸਾਡਾ ਨੀ ਤੇਰੇ ਬਿਨ ਸਰਨਾਂ
---
ਇਕ ਘਰ ਤਾਂ ਡਾਇਣ ਵੀ, ਛੱਡ ਲੈਂਦੀ ਕਹਿੰਦੇ
ਕੀ ਜੀਣਾਂ ਬਿਨ ਸੱਜਣਾਂ ਦੇ, ਦਿਲ ਧੁਖ਼ਦੇ ਰਹਿੰਦੇ
---
ਲਹੂ-ਲੁਹਾਣ ਹੋਈ ਰੂਹ ਨੂੰ, ਨਾ ਕਦੇ ਦੁਖੀ ਵੇ ਕਰੀਏ
ਨਾ ਬਣੀਏਂ ਕਠੋਰ ਵੇ, ਸੱਚੇ ਰੱਬ ਤੋਂ ਡਰੀਏ
---
ਛਲਣੀ-ਛਲਣੀ ਕਰ ਦਿੱਤਾ, ਆਹ ਸੀਨਾਂ ਮੇਰਾ
ਦਿਲ ਹੋਇਆ ਦੋਫ਼ਾੜ, ਕਿਉਂ ਦਿਲ ਨਾ ਪਿਘਲੇ ਤੇਰਾ?
---
ਕਸਕ-ਕਰੂਰ ਜਿਹੇ ਬੋਲ ਚੰਨਾਂ, ਮੇਰੀ ਜਿੰਦ ਨਾ ਜਰਦੀ
ਤੇਰੇ ਬਾਝੋਂ ਕੌਣ ਹੈ, ਸਾਡੇ ਦਿਲਾਂ ਦਾ ਦਰਦੀ?
---
ਭੁੱਲ-ਚੁੱਕ ਮੇਰੇ ਮਾਹੀਆ ਵੇ, ਕਦੇ ਹੁੰਦੀ ਰਹਿੰਦੀ
ਬਖ਼ਸ਼ ਦੇਵੀਂ ਮੇਰੇ ਔਗੁਣ ਵੇ, ਹੱਥ ਜੋੜ ਹਾਂ ਕਹਿੰਦੀ
---
ਤੇਰੇ ਬਾਝੋਂ ਅਸਾਂ ਨੂੰ, ਦੱਸ ਕੀ ਸਹਾਰਾ?
ਤੁਰ ਗਏ ਜਦੋਂ ਬਲੋਚ ਵੇ, ਜੱਗ ਉੱਜੜੂ ਸਾਰਾ
---
ਤੇਰੀ ਜਿੰਦ ਪਾਉਂਦੀ ਵਾਸਤੇ, ਛੱਡ ਜ਼ਿਦ ਨੂੰ ਮਾਹੀਆ
'ਤੇਰੇ' ਨਾਲ ਤਾਂ ਜਿਉਂਦੀ ਹਾਂ, ਮੇਰੇ ਢੋਲ-ਸਿਪਾਹੀਆ
---
ਗੂੜ੍ਹੀ ਨੀਂਦੇ ਸੁੱਤੀ ਰਹੀ, ਕਦੇ ਸੋਚ ਨਾ ਕੀਤੀ
'ਅਸਕ' ਬੈਠ ਕੇ ਦੱਸਦੀ ਵੇ ਤੈਨੂੰ ਹੱਡਬੀਤੀ.......।।
Comments
Post a Comment