ਲਾ ਇੱਕ ਵਾਰ ਅਰਦਾਸ ਨੀ ਜਿੰਦੇ
ਸਜਿਆ ਹੋਇਆ ਉਸ ਦਾ ਦਰਬਾਰ ਨੀ ਜਿੰਦੇ
ਕਿਉਂ ਭਟਕਦੀ ਮੜ੍ਹੀ-ਮਸਾਣੀਆਂ ‘ਤੇ
ਇੱਕ ਵਾਰ ਲਾ ਏਥੇ ਫ਼ਰਿਆਦ ਨੀ ਜਿੰਦੇ
ਸਜਿਆ ਹੋਇਆ.........

ਛੱਡ ਦੇਵਣਗੇ ਪੰਜੇ ਚੋਰ ਤੈਨੂੰ
ਆਣਾ ਪੈਣਾ ਨਹੀਂ ਜੱਗ ‘ਤੇ ਤੈਨੂੰ,
ਬਾਰਮ-ਬਾਰ ਨਹੀਂ ਜਿੰਦੇ
ਲਾ ਇੱਕ ਵਾਰ ਅਰਦਾਸ ਨੀ ਜਿੰਦੇ.......

ਅਰਸ਼ ਦਾ ਅੰਮ੍ਰਿਤ ਵਰਸਦਾ ਇੱਥੇ
ਕਾਹਦੀ ਲੱਗੀ ਫੇਰ ਤੈਨੂੰ ਪਿਆਸ ਨੀ ਜਿੰਦੇ
ਲਾ ਇੱਕ ਵਾਰ ਅਰਦਾਸ ਨੀ ਜਿੰਦੇ........

ਲੱਖਾਂ ਤਰ ਗਏ ਲੱਖਾਂ ਨਿੱਤ ਆਉਣੇ
ਤੂੰ ਵੀ ਲਾ ਦੇ ਆਪਣੀ ਦਰਖ਼ਾਸਤ ਨੀ ਜਿੰਦੇ
ਸਜਿਆ ਉਸ ਦਾ ਦਰਬਾਰ ਨੀ ਜਿੰਦੇ.......

ਭੁੱਲੀ ਬੈਠੀ ਹੈਂ ਸੰਸਾਰ ‘ਚ ਡੇਰਾ ਲਾ ਕੇ
ਉਠ ਚਲ, ਚੱਲੀਏ
ਇਹ ਨਹੀਂ ਤੇਰਾ ਘਰ-ਬਾਰ ਨੀ ਜਿੰਦੇ
ਲਾ ਇੱਕ ਵਾਰ ਅਰਦਾਸ ਨੀ ਜਿੰਦੇ
ਬਾਜਾਂ ਵਾਲੇ ਦਾ ਸਜਿਆ ਦਰਬਾਰ ਨੀ ਜਿੰਦੇ..!

ਅਜੀਤ ਸਤਨਾਮ ਕੌਰ
7.7.2013

Comments

Popular Posts