ਗੋਦ ਤੇਰੀ ਵਿੱਚ ਪਲ਼ ਵੱਡੀ ਹੋਈ
ਤੇਰਾ ਘਰ ਮੇਰੇ ਖੇਡਣ ਦੀ ਥਾਂ ਨੀ ਮਾਏਂ
ਬੀਤਿਆ ਬਚਪਨ, ਹੋਈ ਪਰਾਈ
ਹੁਣ ਮੈਂ ਵੀ ਬਣ ਗਈ ਮਾਂ ਨੀ ਮਾਏਂ


ਕਰਨ ਇਬਾਦਤ ਖੁਦਾ ਦੀ ਸਾਰੇ
ਪੀਰ-ਪੈਗੰਬਰ ਤੂੰ ਜੰਮੇ ਨਿਆਰੇ
ਉਸ ਦੇ ਘਰ ਤੇਰੀ ਉਚੀ ਥਾਂ ਮਾਏਂ
ਦੁੱਧ ਦਾ ਕਰਜ਼ ਮੈਂ ਲਾਹ ਨੀ ਸਕਦੀ
ਤੇਰੇ ਕਰਕੇ ਵੇਖੀ ਮੈਂ ਦੁਨੀਆਂ
ਮੇਰੇ ਸਾਹਾਂ ‘ਤੇ ਹੈ ਤੇਰਾ ਅਹਿਸਾਨ ਨੀ ਮਾਏਂ
ਹੁਣ ਮੈਂ ਵੀ ਬਣ ਗਈ ਮਾਂ ਨੀ ਮਾਏ


ਸੇਕ ਲੱਗਿਆ ਅੱਜ ਮੇਰੀ ਵੀ ਜਿੰਦ ਨੂੰ ਆਪਣੇ ਉਤੇ ਲੈ ਕੇ ਲੂਹ ਨੂੰ
ਕਿੰਜ ਦਿੱਤੀ ਹੋਣੀਂ ਮੈਨੂੰ ਤੂੰ ਠੰਡੀ ਛਾਂ ਨੀ ਮਾਏ
ਕਦੇ ਮੈਂ ਤੈਨੂੰ ਸਤਾਇਆ ਹੋਣਾ
ਕਦੇ ਰੁੱਸ ਤੈਨੂੰ ਰੁਵਾਇਆ ਹੋਣਾ
ਲਾ ਗਲ਼ ਨਾਲ ਮੈਨੂੰ, ਸ਼ਮ੍ਹਾਂ ਦਾ ਦਿੱਤਾ ਤੂੰ ਦਾਨ ਨੀ ਮਾਏ
ਹੁਣ ਮੈਂ ਵੀ ਬਣ ਗਈ ਮਾਂ ਨੀ ਮਾਏ


ਨਿੱਤ ਘੜ੍ਹੇ ਉਹ ਨਵੀਆਂ ਰੂਹਾਂ
ਪਰ ਜਨਮ ਕਿਵੇਂ ਮੈਂ ਦੇਵਾਂ
ਕਿਵੇਂ ਚੱਲੇ ਦੁਨੀਆਂ ਤੇਰੇ ਬਾਝੋਂ
ਰੱਬ ਵੀ ਬੜਾ ਹੈਰਾਨ ਨੀ ਮਾਏ
ਮੰਦਰ ਮਸਜ਼ਿਦ ਕਿਉਂ ਲੱਭੇ ਮੈਨੂੰ
ਮਾਂ ਵਿੱਚ ਹੀ ਦਿਸ ਜਾਣਾ ਤੈਨੂੰ
ਰੱਬ ਤੋਂ ਉਚਾ ਮਾਂ ਦਾ ਹੈ ਸਥਾਨ ਨੀ ਮਾਏ
ਹੁਣ ਮੈਂ ਵੀ ਬਣ ਗਈ ਮਾਂ ਨੀ ਮਾਏ
ਗੋਦ ਵਿੱਚ ਪਲ਼ ਵੱਡੀ ਹੋਈ
ਤੇਰਾ ਘਰ ਮੇਰੇ ਖੇਡਣ ਦੀ ਥਾਂ ਨੀ ਮਾਏ...

28.3.2015

Comments

Popular Posts