ਕਰਮ ਜੇ ਕੀਤਾ ਉਸ ਨੇ ਮੇਰੇ ‘ਤੇ
ਫੇਰਾ ਮੇਰੇ ਘਰ ਪਾਉਣਾ
ਸਹੀਓ ਨੀ ਖੁੱਲ੍ਹਾ ਸੱਦਾ ਤੁਹਾਨੂੰ
ਤੁਸੀਂ ਵੀ ਉਸ ਨਾਲ ਆਉਣਾ

ਨੌ ਸਾਲਾਂ ਤੋਂ ਕੀਤਾ ਮੈਂ ਇੰਤਜ਼ਾਰ ਉਸ ਦਾ
ਉਸ ਬਿਨ ਨਾ ਮੈਨੂੰ ਕੋਈ ਪੁੱਛਦਾ
ਉਹ ਨਾ ਤੇ ਮੈਂ ਵੀ ਰੁੱਸ ਗਈ
ਤਰਸ ਕਰ ਉਸ ਨੇ ਮੈਨੂੰ ਆਣ ਮਨਾਉਣਾ
ਸਹੀਓ ਨੀ .......

ਮੈਂ ਅੱਜ ਨੱਚਣਾ ਮੰਨ ਪਿਆ ਨੱਚੇ
ਤੁਹਾਨੂੰ ਸਹੀਓ ਨਚਾਣਾ
ਰੀਝਾਂ ਪੂਰੀਆਂ ਹੋਈਆਂ ਦਿਲ ਦੀਆਂ
ਅੱਜ ਧਰਤੀ ਪੈਰ ਨਾ ਲਾਉਣਾ
ਸਹੀਓ ਨੀ.........

ਬਣਾਵਾਂ ਹਲਵਾ ਖੀਰ ਤੇ ਪੂੜੇ
ਰੱਬ ਨੂੰ ਹੱਥੀਂ ਆਪ ਖਿਲਾਉਣਾ
ਕਦੇ ਮੈਂ ਸੋਚਿਆ, ਬੈਠਾਂ ਪੱਗ ਫੜ
ਕੁਝ ਨੀ ਅੱਜ ਪਕਾਉਣਾ
ਸਹੀਓ ਨੀ .......

ਮਹਿਕ ਉਠਣਾ ਸਮਾਂ ਸਵਾ ਦੋ ਦਿਨ ਤੇ ਰਾਤ
ਕਰਦਾ ਸੰਗਤ ਨੂੰ ਉਹ ਬਹੁਤ ਪਿਆਰ
ਬਿਠਾ ਆਪਣੀ ਨਿੱਘੀ ਗੋਦ ‘ਚ ਗੁਰਬਾਣੀ ਦਾ ਪਾਠ ਸੁਣਾਉਣਾ
ਸਹੀਓ ਨੀ.........

ਮੇਰਾ ਹਰ ਰਿਸ਼ਤਾ ਹੈ ਉਸ ਨਾਲ
ਸੁਣਦਾ ਮੇਰੇ ਦਿਲ ਦੀ ਹਰ ਗੱਲ
ਮੈਂ ਰੱਬ ਨੂੰ ਮਿੱਤਰ ਬਣਾਉਣਾ
ਸਹੀਓ ਨੀ ........

17.12.2013

Comments

Popular Posts