ਦਿਸਦਾ ਮੈਨੂੰ ਸਭ ਵਿੱਚ ਤੂੰ ਹੈਂ
ਮੈਂ ਸੰਗਤ ਚਰਨੀਂ ਰਹਿਣਾ ਹੈ
ਮੈਂ ਖੁਸ਼ੀ ਵੀ ਉਸ ਨੂੰ ਦੱਸਣੀ ਹੈ ਤੇ ਦੁੱਖ ਵੀ ਉਸ ਨੂੰ ਕਹਿਣਾ ਹੈ

ਕੌੜੇ ਕਸੈਲ਼ੇ ਰਿਸ਼ਤੇ ਸਾਰੇ
ਨਫ਼ਰਤ ਨਾਲ ਹੋਏ ਭਾਰੇ
ਪ੍ਰੇਮ ਦਾ ਸਾਗਰ ਗੁਰੂ ਦੀ ਸੰਗਤ
ਮੈਂ ਉਸ ਵਿੱਚ ਤਰਨਾ ਹੈ
ਖੁਸ਼ੀ ਵੀ . ....

ਪੱਤੇ ਵਾਂਗ ਕੰਬੇ ਮੇਰੀ ਜ਼ਿੰਦਗ਼ੀ
ਸੀਤ ਲਹਿਰ ਵਾਂਗ ਸਾਹ ਨੇ ਠੰਢੇ
ਪ੍ਰੇਮ ਦਾ ਨਿੱਘ ਤੇਰੀ ਬੁੱਕਲ ਵਿੱਚ
ਮੈਂ ਢੁਕ-ਢੁਕ ਨੇੜੇ ਬਹਿਣਾ ਹੈ
ਖੁਸ਼ੀ ਵੀ .........

2014

Comments

Popular Posts