30 October 2018
ਤੇਰੇ ਬੋਲ.........



ਜਿੱਤ-ਹਾਰ ਤੋਂ ਮੁਕਤ ਪ੍ਰੀਤ-ਸੰਗਰਾਮ

ਅੱਧੀ ਰਾਤੋਂ ਕਿਸੇ ਬਾਗ ਦੀ ਛੰਨ ਵਿੱਚ ਜਗਦਾ ਦੀਪ ਹੈਂ ਤੂੰ,
ਜੋ ਰੋਹੀ-ਬੀਆਬਾਨ ਵਿੱਚ ਧੜਕਦੀ ਜ਼ਿੰਦਗੀ ਦਾ ਸੰਕੇਤ ਹੈ!
ਅੰਮ੍ਰਿਤ ਵੇਲ਼ੇ ਕਣਕ ਦੇ ਪੱਤੇ ਉਪਰ ਪਈ ਤਰੇਲ਼ ਦੇ ਤੁਪਕੇ ਵਰਗੀ ਹੈਂ ਤੂੰ,
ਜੋ ਡਲਕ ਰਹੀ ਹੈ ਮੇਰੇ ਮਨ-ਮਸਤਕ ਵਿੱਚ!
ਮੁਹੱਬਤ ਠਰਕ ਭੋਰਨ ਦਾ ਜ਼ਰੀਆ ਨਹੀਂ, ਮੁਹੱਬਤ ਇੱਕ ਸਾਧਨਾ ਹੈ!
ਕਿਸੇ ਦਾ ਹੱਥ ਫ਼ੜ ਲੈਣਾ ਹੀ ਮੁਹੱਬਤ ਨਹੀਂ,
ਕਿਸੇ ਦੀ ਰੂਹ ਮੱਲ ਲੈਣੀ ਹੀ ਸਾਧਨਾ ਦੀ ਤ੍ਰਿਪਤੀ ਅਤੇ ਮੰਜ਼ਿਲ ਹੈ!
ਤੇਰੀ ਮੁਹੱਬਤ ਵਿੱਚ ਪਹਾੜਾਂ ਤੋਂ ਵਗਦੇ ਝਰਨੇ ਵਰਗੀ ਤਾਜ਼ਗੀ,
ਮਾਰੂਥਲ ਵਿੱਚ ਵਗਦੀ ਨਦੀ ਵਰਗੀ ਸੀਤਲਤਾ,
ਦਰਿਆਵਾਂ ਦੇ ਵਹਿਣ ਜਿਹਾ ਸਹਿਜ,
ਵਗਦੇ ਪਾਣੀਆਂ ਦੀ 'ਕਲ-ਕਲ' ਵਰਗਾ ਨਾਦ, ਅਨਹਦ ਵਿਸਮਾਦ,
ਫ਼ਕੀਰਾਂ ਜਿਹੀ ਮਸਤੀ ਅਤੇ ਬਹਾਰਾਂ ਦਾ ਆਗਾਜ਼!
ਤੇਰੀ ਮੁਹੱਬਤ ਵਿੱਚ ਪਹੁ ਫ਼ੁਟਾਲੇ ਵਰਗੀ ਲਾਲੀ,
ਮਾਂ ਧਰਤੀ ਜਿਹੀ ਅਪਣੱਤ, ਅੰਮ੍ਰਿਤ ਵੇਲ਼ੇ ਦਾ ਮੰਤਰ-ਮੁਘਧ ਆਨੰਦ,
ਚਿੜੀਆਂ ਦੀ ਚਹਿਕ ਜਿਹਾ ਸੰਗੀਤ,
ਕੋਇਲ ਦੀ ਕੂਕ ਜਿਹੀ ਮਧੁਰ ਧੁਨ, ਬਸੰਤ ਰੁੱਤ ਵਰਗੀ ਬਹਾਰ,
ਘੁਲ੍ਹਾੜੀ 'ਤੇ ਪੱਕਦੇ ਗੁੜ ਜਿਹੀ ਮਹਿਕ, ਅੱਸੂ ਮਹੀਨੇ ਦੇ ਸੂਰਜ ਜਿਹਾ ਨਿੱਘ,
ਝੀਲ ਦੇ ਨਿੱਤਰੇ ਜਲ ਜਿਹੀ ਨਿਰਮਲਤਾ, ਅੰਬਰ ਜਿਹੀ ਵਿਸ਼ਾਲਤਾ,
ਤੇਰੀ ਪ੍ਰੀਤ, ਕੁਦਰਤ ਜਿਹੀ ਰਮਣੀਕ, ਸ਼ਹਿਦ ਜਿਹੀ ਮਾਖਿਓਂ ਮਿੱਠੀ,
ਖੇਤਾਂ ਦੀ ਪੌਣ ਜਿਹੀ ਸੁਖਦਾਈ, ਧੁੱਪ ਜਿਹੀ ਕੋਸੀ, ਅਦੁਤੀ ਨਸ਼ੇ ਜਿਹੀ ਖ਼ੁਮਾਰੀ
....ਤੇ ਮੈਂ ਇਸ ਪ੍ਰੀਤ ਤੋਂ ਬਲਿਹਾਰੇ...!!
ਤੇਰੀ ਇਸ ਪ੍ਰੀਤ ਨੇ ਮੇਰਾ ਤਖ਼ਤ ਹਜ਼ਾਰੇ ਵੱਲ ਜਾਂਦਾ ਰਾਹ,
ਮੱਕੇ ਵੱਲ ਨੂੰ ਮੋੜ ਦਿੱਤਾ!
ਦੁਨੀਆਂ ਭਰ ਦੇ ਇਸ਼ਕ ਵਣਜਾਰਿਆਂ ਦਾ ਨਾਮ ਲੈ ਕੇ,
ਸਿੱਜਦਾ ਕਰਦਾ ਹਾਂ ਅੱਜ ਤੈਨੂੰ ਅਤੇ ਤੇਰੀ ਮੁਹੱਬਤ ਨੂੰ!
ਤੇਰੀ ਪਾਕ-ਪਵਿੱਤਰ ਮੁਹੱਬਤ ਨੇ, ਮੈਨੂੰ ਉਦਾਸ ਹੋਣਾ ਭੁਲਾ ਦਿੱਤਾ ਸੀ!
ਭਾਵੁਕ ਜ਼ਰੂਰ ਹੋ ਜਾਂਦਾ ਸਾਂ, ਤੇਰੀ ਅਨਮੋਲ ਮੁਹੱਬਤ ਨੂੰ ਹਿੱਕ ਨਾਲ਼ ਘੁੱਟ!!
ਤੂੰ ਮੇਰੀ ਇਬਾਦਤ, ਤੂੰ ਮੇਰੀ ਅਸੀਸ, ਤੂੰ ਮੇਰਾ ਵਰਦਾਨ
ਤੂੰ ਮੇਰੀ ਸਾਧਨਾ, ਤੂੰ ਮੇਰਾ ਚਿੰਤਨ ਅਤੇ ਤੂੰ ਹੀ ਮੇਰੇ ਜਿਉਣ ਦਾ ਮਕਸਦ!!
ਮੁੱਦਤ ਹੋ ਗਈ ਸੀ ਅੱਖ ਭਰੀ ਨੂੰ,
ਪਰ, ਜਦ ਤੂੰ ਤੁਰੀ, ਵਿਯੋਗ ਦੇ ਅਹਿਸਾਸ ਨਾਲ਼,
ਹਿਰਦਾ ਕੰਬਿਆ, ਅੱਖ ਨਮ ਹੋਈ, ਹੰਝੂ ਕਿਰਿਆ

Comments

Popular Posts