30 October 2015

Sometimes words matter a lot in life. I'm sure that life can also lived with the power of words. These words mean a lot in my life  I'm sharing a poem with you which is very close to my heart.

ਮਣੀਕ ਸੁਪਨਿਆਂ ਦੀ ਬ੍ਰਹਿਮੰਡੀ ਪ੍ਰਵਾਜ਼

ਸ਼ਿਵਚਰਨ ਜੱਗੀ ਕੁੱਸਾ

ਅੱਧੀ ਰਾਤੋਂ ਕਿਸੇ ਬਾਗ ਦੀ ਛੰਨ ਵਿੱਚ ਜਗਦਾ ਦੀਪ ਹੈਂ ਤੂੰ,
ਜੋ ਰੋਹੀ-ਬੀਆਬਾਨ ਵਿੱਚ ਧੜਕਦੀ ਜ਼ਿੰਦਗੀ ਦਾ ਸੰਕੇਤ ਹੈ!
ਅੰਮ੍ਰਿਤ ਵੇਲ਼ੇ ਕਣਕ ਦੇ ਪੱਤੇ ਉਪਰ ਪਈ ਤਰੇਲ਼ ਦੇ ਤੁਪਕੇ ਵਰਗੀ ਹੈਂ ਤੂੰ,
ਜੋ ਡਲਕ ਰਹੀ ਹੈ ਮੇਰੇ ਮਨ-ਮਸਤਕ ਵਿੱਚ
ਮੁਹੱਬਤ ਠਰਕ ਭੋਰਨ ਦਾ ਜ਼ਰੀਆ ਨਹੀਂਮੁਹੱਬਤ ਇੱਕ ਸਾਧਨਾ ਹੈ!
ਕਿਸੇ ਦਾ ਹੱਥ ਫ਼ੜ ਲੈਣਾ ਹੀ ਮੁਹੱਬਤ ਨਹੀਂ
ਕਿਸੇ ਦੀ ਰੂਹ ਮੱਲ ਲੈਣੀ ਹੀ ਸਾਧਨਾ ਦੀ ਤ੍ਰਿਪਤੀ ਅਤੇ ਮੰਜ਼ਿਲ ਹੈ!
ਤੇਰੀ ਮੁਹੱਬਤ ਵਿੱਚ ਪਹਾੜਾਂ ਤੋਂ ਵਗਦੇ ਝਰਨੇ ਵਰਗੀ ਤਾਜ਼ਗੀ,
ਮਾਰੂਥਲ ਵਿੱਚ ਵਗਦੀ ਨਦੀ ਵਰਗੀ ਸੀਤਲਤਾ,
ਦਰਿਆਵਾਂ ਦੇ ਵਹਿਣ ਜਿਹਾ ਸਹਿਜ,
ਵਗਦੇ ਪਾਣੀਆਂ ਦੀ 'ਕਲ-ਕਲਵਰਗਾ ਨਾਦਅਨਹਦ ਵਿਸਮਾਦ
ਫ਼ਕੀਰਾਂ ਜਿਹੀ ਮਸਤੀ ਅਤੇ ਬਹਾਰਾਂ ਦਾ ਆਗਾਜ਼!
ਤੇਰੀ ਮੁਹੱਬਤ ਵਿੱਚ ਪਹੁ ਫ਼ੁਟਾਲੇ ਵਰਗੀ ਲਾਲੀ,
ਮਾਂ ਧਰਤੀ ਜਿਹੀ ਅਪਣੱਤਅੰਮ੍ਰਿਤ ਵੇਲ਼ੇ ਦਾ ਮੰਤਰ-ਮੁਘਧ ਆਨੰਦ,
ਚਿੜੀਆਂ ਦੀ ਚਹਿਕ ਜਿਹਾ ਸੰਗੀਤ
ਕੋਇਲ ਦੀ ਕੂਕ ਜਿਹੀ ਮਧੁਰ ਧੁਨਬਸੰਤ ਰੁੱਤ ਵਰਗੀ ਬਹਾਰ
ਘੁਲ੍ਹਾੜੀ 'ਤੇ ਪੱਕਦੇ ਗੁੜ ਜਿਹੀ ਮਹਿਕਅੱਸੂ ਮਹੀਨੇ ਦੇ ਸੂਰਜ ਜਿਹਾ ਨਿੱਘ,
ਝੀਲ ਦੇ ਨਿੱਤਰੇ ਜਲ ਜਿਹੀ ਨਿਰਮਲਤਾਅੰਬਰ ਜਿਹੀ ਵਿਸ਼ਾਲਤਾ
ਤੇਰੀ ਪ੍ਰੀਤਕੁਦਰਤ ਜਿਹੀ ਰਮਣੀਕਸ਼ਹਿਦ ਜਿਹੀ ਮਾਖਿਓਂ ਮਿੱਠੀ,
ਖੇਤਾਂ ਦੀ ਪੌਣ ਜਿਹੀ ਸੁਖਦਾਈਧੁੱਪ ਜਿਹੀ ਕੋਸੀਅਦੁਤੀ ਨਸ਼ੇ ਜਿਹੀ ਖ਼ੁਮਾਰੀ
....ਤੇ ਮੈਂ ਇਸ ਪ੍ਰੀਤ ਤੋਂ ਬਲਿਹਾਰੇ....!!

ਤੇਰੀ ਇਸ ਪ੍ਰੀਤ ਨੇ ਮੇਰਾ ਤਖ਼ਤ ਹਜ਼ਾਰੇ......

Comments

Popular Posts