ਦਿੰਦੀ ਹੈ ਮੈਨੂੰ ਕਿਉਂ ਖ਼ਿਜ਼ਾਂ ਰਾਹਾਂ
ਗੀਤ

ਦਿੰਦੀ ਹੈ ਮੈਨੂੰ ਕਿਉਂ ਖ਼ਿਜ਼ਾਂ ਰਾਹਾਂ
ਮੈਨੂੰ ਕੰਡਿਆਂ 'ਤੇ ਚੱਲਣਾ ਆ ਗਿਆ ਹੈ
ਹਰ ਇੱਕ ਦਾ ਢਲਦੇ ਵੇਖਿਆ ਮਿਜਾਜ਼
ਵਾਂਗੂੰ ਮੌਸਮ ਮੈਨੂੰ ਵੀ ਬਦਲਣਾ ਆ ਗਿਆ ਹੈ
ਕਿੰਜ ਚੁਰਾਏਂਗਾ ਹੁਣ ਅੱਖਾਂ ਮੈਥੋਂ?
ਨਜ਼ਰਾਂ ਮੈਨੂੰ ਵੀ ਪੜ੍ਹਨਾ ਆ ਗਿਆ ਹੈ
ਦੇਵਤਾ ਜਦ ਵੀ ਤੂੰ ਪਿਆਰ ਦਾ ਬਣਿਆਂ
ਵਾਂਗ ਦੀਵੇ, ਮੈਨੂੰ ਵੀ ਜਲਣਾ ਆ ਗਿਆ ਹੈ
ਸਾਥ ਮੇਰੇ ਨਾ ਜਿਉਣ ਦਿੱਤਾ ਤੈਨੂੰ
ਰੋਜ਼ ਮੈਨੂੰ ਹੁਣ ਮਰਨਾ ਆ ਗਿਆ ਹੈ
ਨਾ ਭਰੀਂ ਤੂੰ ਕਦੇ ਪਿਆਰ ਦੀ ਹਾਂਮ੍ਹੀਂ
ਹੁਣ ਮੈਨੂੰ ਵੀ ਮੁਕਰਨਾ ਆ ਗਿਆ ਹੈ.....।।

    ਅਜੀਤ ਸਤਨਾਮ ਕੌਰ   
     15.09.2017

Comments

Popular Posts