ਮੈਂ ਨਹੀਂ ਸਮਝ ਸਕਿਆ
ਕਿ ਉਹ ਕੌਣ ਹੈ?
ਪਰ ਮੈਨੂੰ ਜਾਪਦਾ ਜਿਵੇਂ
ਕੋਈ ਜਾਦੂਗਰਨੀ ਹੈ
ਮੈਂ ਜਾਣਦਾ ਹਾਂ ਓਸਦੇ ਦਰਦ ਦੀ ਕਹਾਣੀ ਨੂੰ
ਵਿੰਨ੍ਹੀ ਹੋਈ ਓਸ ਦੀ ਰੂਹ
ਰੁਲ਼ੀ ਹੋਈ ਓਸ ਦੀ ਜਵਾਨੀ ਨੂੰ
ਇੱਕ ਓਸ ਦੀ ਜਾਦੂ ਦੀ ਪਿਟਾਰੀ ਨੂੰ
ਜਿਸ ਵਿੱਚੋਂ ਓਹ
ਹਾਸੇ ਕੱਢਦੀ ਹੈ ਅਤੇ ਹਾਸੇ ਵੰਡਦੀ ਹੈ
ਜਾਦੂ ਨਾਲ ਹੰਝੂਆਂ ਨੂੰ ਫੁੱਲ ਬਣਾਂਦੀ ਹੈ
ਪਿਆਰ ਨਾਲੋਂ ਵਾਂਝੀ ਓਹ
ਸਭਨਾ ਲਈ ਕਿੱਥੋਂ
ਪਿਆਰ ਲਿਆਂਦੀ ਹੈ
ਸਮਝ ਨਹੀਂ ਆਂਦਾ
ਉਹ ਆਮ ਔਰਤ ਹੈ, ਜਾਂ ਜਾਦੂਗਰਨੀ??

ਅਜੀਤ ਸਤਨਾਮ ਕੌਰ
ਜੁਲਾਈ 2014

Comments

Popular Posts