ਹੋਈ ਉਹ ਪਗਲੀ ਸੀ ਅੱਜ
ਰੱਬ ਲੱਭਣ ਨਿਕਲੀ ਸੀ ਅੱਜ
ਖੌਰੇ ਕੀ ਦੁੱਖ ਸੀ?
ਕਿਉਂ ਆਪਣੇ ਨਾਲ ਲੜੀ ਸੀ ਅੱਜ??
ਰੱਬ ਲੱਭਣ ਨਿਕਲੀ ਸੀ ਅੱਜ
ਝੁਲਦੀ ਕਾਲੀ ਘੋਰ ਹਨ੍ਹੇਰੀ ਵਿੱਚ,
ਸਿਰਤੋੜ ਭੱਜਦੀ ਸੀ ਅੱਜ
ਰੱਬ ਨੂੰ ਰਿਝਾਣ ਲਈ
ਫੁੱਲਾਂ ਨਾਲ ਸਜਦੀ ਸੀ ਅੱਜ
ਰੱਬ ਲੱਭਣ ਨਿਕਲੀ ਸੀ ਅੱਜ
ਅੱਖਾਂ ਵਿਚ ਲੈ ਹੰਝੂ,
ਰਿਸਦੇ ਦਰਦ ਦੱਸਦੀ ਸੀ ਅੱਜ
ਸਿਆਹ ਰਾਤ ਜਿੰਦੜੀ ਪਰ
ਖੌਰੇ ਕਿਸ ਨੂਰ ਨਾਲ ਜਗਦੀ ਸੀ ਅੱਜ
ਰੱਬ ਲੱਭਣ ਨਿਕਲੀ ਸੀ ਅੱਜ
ਰੱਬ ਕਦੋਂ ਹੈ ਦੂਰ ਕਿਸੇ ਤੋਂ?
ਓਹ ਵਸਦਾ ਸਭ ਦੇ ਸਾਹਾਂ ਵਿੱਚ
ਕਿਉਂ ਬਾਹਰ ਉਹ ਲੱਭਦੀ ਸੀ ਅੱਜ
ਰੱਬ ਲੱਭਣ ਨਿਕਲੀ ਸੀ ਅੱਜ...
ਮੇਰੇ ਸਬਰ ਦੀ ਇੰਤਹਾ ਹੋ ਗਈ
ਤੂੰ ਵਸਦਾ ਹੈ ਸਭ ਵਿੱਚ
ਆਹ ਸੁਣਦਿਆਂ, ਸਮਝਦਿਆਂ
ਮੇਰੀ ਉਮਰ ਤਮਾਮ ਹੋ ਗਈ....
ਅਜੀਤ ਸਤਨਾਮ ਕੌਰ
ਮਈ 2014
ਰੱਬ ਲੱਭਣ ਨਿਕਲੀ ਸੀ ਅੱਜ
ਖੌਰੇ ਕੀ ਦੁੱਖ ਸੀ?
ਕਿਉਂ ਆਪਣੇ ਨਾਲ ਲੜੀ ਸੀ ਅੱਜ??
ਰੱਬ ਲੱਭਣ ਨਿਕਲੀ ਸੀ ਅੱਜ
ਝੁਲਦੀ ਕਾਲੀ ਘੋਰ ਹਨ੍ਹੇਰੀ ਵਿੱਚ,
ਸਿਰਤੋੜ ਭੱਜਦੀ ਸੀ ਅੱਜ
ਰੱਬ ਨੂੰ ਰਿਝਾਣ ਲਈ
ਫੁੱਲਾਂ ਨਾਲ ਸਜਦੀ ਸੀ ਅੱਜ
ਰੱਬ ਲੱਭਣ ਨਿਕਲੀ ਸੀ ਅੱਜ
ਅੱਖਾਂ ਵਿਚ ਲੈ ਹੰਝੂ,
ਰਿਸਦੇ ਦਰਦ ਦੱਸਦੀ ਸੀ ਅੱਜ
ਸਿਆਹ ਰਾਤ ਜਿੰਦੜੀ ਪਰ
ਖੌਰੇ ਕਿਸ ਨੂਰ ਨਾਲ ਜਗਦੀ ਸੀ ਅੱਜ
ਰੱਬ ਲੱਭਣ ਨਿਕਲੀ ਸੀ ਅੱਜ
ਰੱਬ ਕਦੋਂ ਹੈ ਦੂਰ ਕਿਸੇ ਤੋਂ?
ਓਹ ਵਸਦਾ ਸਭ ਦੇ ਸਾਹਾਂ ਵਿੱਚ
ਕਿਉਂ ਬਾਹਰ ਉਹ ਲੱਭਦੀ ਸੀ ਅੱਜ
ਰੱਬ ਲੱਭਣ ਨਿਕਲੀ ਸੀ ਅੱਜ...
ਮੇਰੇ ਸਬਰ ਦੀ ਇੰਤਹਾ ਹੋ ਗਈ
ਤੂੰ ਵਸਦਾ ਹੈ ਸਭ ਵਿੱਚ
ਆਹ ਸੁਣਦਿਆਂ, ਸਮਝਦਿਆਂ
ਮੇਰੀ ਉਮਰ ਤਮਾਮ ਹੋ ਗਈ....
ਅਜੀਤ ਸਤਨਾਮ ਕੌਰ
ਮਈ 2014
Comments
Post a Comment