ਕਿਉਂਕਿ ਉਹ ਇੱਕ ਔਰਤ ਸੀ
ਸਜਦੀਆਂ ਮਹਿਫਲਾਂ ਵਿੱਚ
ਖੁਸ਼ੀਆਂ ਦੇ ਖ਼ਲੇਰ ਸੀ
ਓਹ ਔਰਤ ਸੀ, ਸਹਿਮੀ ਤੇ ਦੱਬੀ ਕਹਿ
ਉਹ ਖੁੱਲ੍ਹ ਕੇ ਕਦੇ ਨਾ ਹੱਸ ਸਕੀ
ਤੇਰੇ ਲਈ ਸੀ ਰੰਗੀਨੀਆਂ ਹਰ ਰਾਤ
ਇੱਕ ਵਾਰ ਜੋ ਉਜੜੀ, ਮੁੜ ਕਦੇ ਨਾ ਵਸ ਸਕੀ
ਤੂੰ ਮਦਹੋਸ਼ੀ ਦੇ ਜਾਮ ‘ਚ ਪੀਂਦਾ ਰਿਹਾ ਉਸ ਦਾ ਲਹੂ
ਓਹ ਔਰਤ ਸੀ,ਆਪਣੀ ਜਿ਼ੰਮੇਵਾਰੀ ਤੋਂ ਨਾ ਨੱਸ ਸਕੀ
ਤੂੰ ਫੇਰ ਵੀ ਜ਼ਹਿਰ ਬੋਲਿਆ ਉਸ ਦੇ ਲਈ
ਛੁਪਾ ਕੇ ਲੈ ਗਈ ਦਰਦ ਆਪਣੇ ਨਾਲ
ਜਿਉਂਦੇ ਜੀਅ ਨਾ ਬੋਲ ਕੇ ਦੱਸ ਸਕੀ
ਕਿਉਂਕਿ ਉਹ ਇੱਕ ਔਰਤ ਸੀ...
ਅਜੀਤ ਸਤਨਾਮ ਕੌਰ
ਮਈ 2014
ਸਜਦੀਆਂ ਮਹਿਫਲਾਂ ਵਿੱਚ
ਖੁਸ਼ੀਆਂ ਦੇ ਖ਼ਲੇਰ ਸੀ
ਓਹ ਔਰਤ ਸੀ, ਸਹਿਮੀ ਤੇ ਦੱਬੀ ਕਹਿ
ਉਹ ਖੁੱਲ੍ਹ ਕੇ ਕਦੇ ਨਾ ਹੱਸ ਸਕੀ
ਤੇਰੇ ਲਈ ਸੀ ਰੰਗੀਨੀਆਂ ਹਰ ਰਾਤ
ਇੱਕ ਵਾਰ ਜੋ ਉਜੜੀ, ਮੁੜ ਕਦੇ ਨਾ ਵਸ ਸਕੀ
ਤੂੰ ਮਦਹੋਸ਼ੀ ਦੇ ਜਾਮ ‘ਚ ਪੀਂਦਾ ਰਿਹਾ ਉਸ ਦਾ ਲਹੂ
ਓਹ ਔਰਤ ਸੀ,ਆਪਣੀ ਜਿ਼ੰਮੇਵਾਰੀ ਤੋਂ ਨਾ ਨੱਸ ਸਕੀ
ਤੂੰ ਫੇਰ ਵੀ ਜ਼ਹਿਰ ਬੋਲਿਆ ਉਸ ਦੇ ਲਈ
ਛੁਪਾ ਕੇ ਲੈ ਗਈ ਦਰਦ ਆਪਣੇ ਨਾਲ
ਜਿਉਂਦੇ ਜੀਅ ਨਾ ਬੋਲ ਕੇ ਦੱਸ ਸਕੀ
ਕਿਉਂਕਿ ਉਹ ਇੱਕ ਔਰਤ ਸੀ...
ਅਜੀਤ ਸਤਨਾਮ ਕੌਰ
ਮਈ 2014
Comments
Post a Comment