ਸਮਝ ਆਪਣੀ ਜਾਨ
ਜਿਸ ਨੂੰ ਮੈਂ ਪਾਲ਼ ਰਿਹਾ ਸੀ
ਮੋਹ ਉਸ ਦੇ ‘ਚ ਬੁਣ
ਮੈਂ ਰਿਸ਼ਤਿਆਂ ਦਾ ਜਾਲ ਰਿਹਾ ਸੀ
ਜਾਲ ਦੇ ਤਾਣੇ-ਬਾਣੇ ਵਿੱਚ
ਕਿੰਜ ਅਣਜਾਣੇ ਰਿਸ਼ਤੇ
ਪਰੋ ਰਿਹਾ ਸੀ,
ਆਪਣੀ ਸ਼ਹਿਜ਼ਾਦੀ ਲਈ
ਸਾਥੀ ਦੇ ਸੁਫ਼ਨੇ ਸਜੋ ਰਿਹਾ ਸੀ,
ਮੋਤੀਆਂ ਨਾਲ ਜੁੜੀ ਆਹ ਲੜੀ ਹੈ
ਅੱਜ ਜੋ ਮੇਰੇ ਘਰ ਆਈ ਘੜੀ ਹੈ,
ਨਵੇਂ ਜੀਅ ਲਈ ਅੱਖਾਂ ਵਿਛਾਈ
ਬੈਠੇ ਹਾਂ
ਧੀ ਦਾ ਹੱਥ ਦੇ ਕੇ, ਰਿਸ਼ਤੇ ਬਣਾਈ ਬੈਠੇ ਹਾਂ
ਗੁਰਾਂ ਕੋਲੋ ਮੰਗੀ ਧੀ ਮੰਨਤ ਅਸਾਡੀ ਹੈ
ਅੱਜ ਸੌਂਪ ਦਿੱਤੀ, ਹੁਣ ਜੀਵਨ ਸਾਥੀ ਤੁਹਾਡੀ ਹੈ,
ਲੈ ਜਾਓ ਅਮਾਨਤ ਆਪਣੀ
ਧੰਨ ਕਰ ਦਿਓ ਧੀ ਜਾਇਆਂ ਨੂੰ
ਖੁਸ਼ੀਆਂ ਨਾਲ ਭਰ ਦਿਓ ਮੇਰੀ ਝੋਲੀ
ਜੀ ਆਇਆਂ ਨੂੰ, ਜੀ ਆਇਆਂ ਨੂੰ...

ਅਜੀਤ ਸਤਨਾਮ ਕੌਰ
ਜੂਨ 2014

Comments

Popular Posts