ਕਣ-ਕਣ ਰੌਸ਼ਨ ਤੇਰੇ ਤੋਂ
ਤੂੰ ਇੱਕ ਜਗ੍ਹਾ ‘ਤੇ ਵਸਦਾ ਨਹੀਂਉਂ
ਦੁਨੀਆਂ ਦਿਸਦੀ ਜਿੰਨ੍ਹ ਅੱਖਾਂ ਤੋਂ
ਇੰਨ੍ਹ ਨਜ਼ਰਾਂ ਤੋਂ ਵਿਖਦਾ ਨਹੀਂਉਂ

ਜਿਉਂਦੇ ਜੋ ਤੇਰੀ ਦੀਵਾਨਗੀ ਵਿੱਚ
ਇਹੋ ਜਹੇ ਦੀਵਾਨੇ ਪੁੱਛਦੀ ਹਾਂ
ਤੈਨੂੰ ਪਾਉਣ ਦੇ ਬਾਹਨੇੰ ਲੱਭਦੀ ਹਾਂ
ਜਿੰਨੇ ਵੀ ਸਿਰਜੇ ਤੇਰੇ ਨਾਂ ਦੇ ਘਰ ਹਨ
ਇਸ ਦੁਨੀਆ ਵਿੱਚ ਪਾਕ ਉਹ ਦਰ ਹਨ
ਜਾ ਕੇ ਮੰਦਿਰ ਤੈਨੂੰ ਪੂਜਦੀ ਹਾਂ,
ਬਾਣੀ ਗੁਰੂ ਘਰ ਜਾ ਸੁਣਦੀ ਹਾਂ
ਵਿੱਚ ਗਿਰਜੇ ਈਸਾ ਨੂੰ ਤੱਕਦੀ ਹਾਂ
ਮਸਜਿਦ ਜਾ ਸਿੱਜਦਾ ਕਰਦੀ ਹਾਂ
ਜਦੋਂ ਘਰ ਥੱਕ ਹਾਰ ਮੁੜਦੀ ਹਾਂ
ਓਦੋਂ ਕੁਝ ਆਨੰਦ ਦਾ ਬੁੱਲਾ ਪਾਉਂਦੀ ਹਾਂ
ਸ਼ੀਸ਼ੇ ‘ਚ ਵੇਖਿਆ ਆਪਣੇ ਆਪ ਨੂੰ
ਓਦੋਂ ਪਾਇਆ ਨਵੇਂ ਅਹਿਸਾਸ ਨੂੰ
ਤੂੰ ਮੇਰੀ ਅੱਖਾਂ ‘ਚ ਮੁਸਕੁਰਾ ਰਿਹਾ ਸੀ
ਸ਼ਰਾਰਤ ਨਾਲ ਮੈਨੂੰ ਸਵਾਲ ਪਾ ਰਿਹਾ ਸੀ
ਲੱਭਣ ਮੈਨੂੰ ਤੂੰ ਕਿੱਥੇ ਗਈ ਸੀ?
ਮੈਂ ਓਥੇ ਨਹੀਂ ਰਹਿੰਦਾ, ਤੂੰ ਜਿੱਥੇ ਗਈ ਸੀ!!
ਸੁਣ ਮੇਰਾ ਆਹ ਸੁਨੇਹਾ!!
ਜੋ ਮੈਂ ਸਭ ਨੂੰ ਕਹਿੰਦਾ ਹਾਂ
ਨਾ ਦੁਖਾਓ ਦਿੱਲ ਕਿਸੇ ਦਾ
ਮੈਂ ਹਰ ਦਿੱਲ ਦੇ ਵਿੱਚ ਰਹਿੰਦਾ ਹਾਂ
ਮੈਂ ਹਰ ਦਿੱਲ ਚ ਰਹਿੰਦਾ ਹਾਂ....

ਅਜੀਤ ਸਤਨਾਮ ਕੌਰ
ਅਗਸਤ 2014

Comments

Popular Posts