ਜਦੋਂ ਵਿਗੜੀ

 


22 June 2020


ਮੈਂ ਪਿਆਸੀ ਰਹੀ 

ਤੂੰ ਪੀਂਦਾ ਰਿਹਾ

ਇੱਕ ਦਰਿਆ 

ਦੋਵਾਂ ਕੋਲ ਬਹਿੰਦਾ ਰਿਹਾ

ਜੁਦਾ ਹੋਈਆ ਮਿਲਦਾ ਹੈ ਦਰਦ ਸਭ ਨੂੰ

ਕੋਈ ਮਿਲਣੀ ਚ ਦਰਦ ਨੂੰ ਸਹਿੰਦਾ ਰਿਹਾ

ਇਸ਼ਕ ਦੇ ਕੰਨ ਸੁਣ ਲੈਂਦੇ ਨੇ ਦਿਲ ਦੀ ਆਵਾਜ਼

ਕੋਈ ਲਬ ਸਿਉਕੇ ਕੁੱਝ ਕਹਿੰਦਾ ਰਿਹਾ


27 june 2020


ਰਿਸ਼ਤਾ ਰਹੇ ਜਾਂ ਪਰ 

ਇੰਜ ਲਾਰਿਆਂ ਤੇ 

ਰੱਖਣਾ ਵੀ ਜਾਈਜ਼ ਨਹੀਂ

ਮੇਰੇ ਬਿਨਾ ਤੇਰਾ ਸਰਦਾ 

ਤੇ, ਤੇਰੇ ਬਿਨਾ ਮੇਰਾ ਵੀ ਸਰ ਸਕਦਾ

ਤੂੰ ਅੱਜ ਮੈਨੂੰ ਸਿਖਿਆ ਸੀ 

ਆਪਣੀ ਸਿਖਿਆਵਾਂ ਤੌਂ

ਮੈਨੂੰ ਕਗਦਾ ਹੁਣ 

ਕਿੰਨੀ ਲੰਬੀ ਖਮੋਸ਼ੀ

ਸ਼ਾਇਦ ਤੇਰਾ ਸਰਦਾ ਹੈ

ਮੈਂ ਆਪਣੇ ਗੁਰੂ ਤੌ ਹੀ ਸਿਖਿਆ

ਇਸ ਲਈ ਮੈਂ ਹੁਣ ਦੋਸ਼ੀ ਨਹੀਂ

ਜ਼ਿਆਦਾ ਤਜ਼ੁਰਬੇ ਦੱਸਦੇ ਹਨ ਕਿ ਤੂੰ ਹੁਣ ਅਨਾੜੀ ਨਹੀਂ ਹੈ

Comments

Popular Posts