ਸਭ ਲਿਖਵਾ ਕੇ ਆਉਂਦੇ ਨੇ

 27 jan 2020

ਸਭ ਲਿਖਵਾ ਕੇ ਆਉਂਦੇ ਨੇ ਨਸੀਬ ਆਪਣਾ

ਮੇਰੇ ਕਾਗਜ਼ ਤੇ 

ਲਿਖੀਆਂ ਸੀ ਬੇਅੰਤ ਠੋਕਰਾਂ

ਤੂੰ ਆਪਣੀ ਤਰਕੀਬ

ਅਪਣਾਈ

ਮੇਰੇ ਕਾਗਜ਼ ਨੂੰ ਬਣਾ 

ਇਕ ਪਤੰਗ 

ਦਿੱਤਾ ਉਡਾ

ਤੂੰ ਬਣ ਆਇਆ 

ਮਸੀਹਾ ਮੇਰਾ।।




ਤੂੰ ਹੌਂਸਲਾ ਤਾਂ ਕਰਦਾ 

ਮੈਨੂੰ ਸੁਣ ਲੈਣ ਦਾ 

ਅੱਧੀ ਗੱਲ ਸੁਣੀ 

ਕੁੱਝ ਸੁਣੀ ਹੀ ਨਹੀਂ

ਮੇਰੀ ਮੰਗ ਮੇਰੇ ਦਿੱਲ

ਵਿੱਚ ਰਹੀ

ਬੁੱਲ੍ਹ ਥੋੜ੍ਹੇ ਖੋਲ੍ਹੇ

ਅੱਧੀ ਕਹਿ ਹੀ ਨਹੀਂ

ਤੂੰ ਮਜ਼ਾਖ਼ ਚ 

ਇਕ ਮੰਗ ਕਹਿ ਸੀ

ਮੈਂ ਸਾਹਾਂ ਦੀ ਵਸੀਹਤ

ਤੇਰੇ ਨਾਮ ਲਿਖੀ ਸੀ।।


ਅਜੀਤ ਸਤਨਾਮ ਕੌਰ

Comments

Popular Posts