ਭਾਵੇਂ ਮੁੱਦਤਾਂ ਨਾ ਕਰੋ ਦੀਦਾਰ

 ਮੈਂ ਗਲੀ ਵਿੱਚ ਆਪਣਾ ਘਰ ਲੱਭਦੀ ਰਹੀ

ਖ਼ੌਰੇ ਕਦੋਂ ਮਾਹੀ ਨੇ

ਦਿਲ ਦੇ ਸ਼ਹਿਰ ਦਾ

ਨਕਸ਼ਾ ਬਦਲ ਦਿੱਤਾ...


ਨਾ ਲਫ਼ਜਾਂ ‘ਚੋਂ ਲਹੂ ਰਿਸਦਾ ਏ

ਨਾ ਕਿਤਾਬਾਂ ਬੋਲਦੀਆਂ ਨੇ

ਮੇਰੇ ਗ਼ਮ ਦੇ ਦੋ ਗਵਾਹ ਨੇ

ਦੋਵੇਂ ਬੇਜ਼ੁਬਾਂ ਨੇ...


ਦੋ ਵਕ਼ਤ ਲਈ ਤੇਰਾ ਸਾਥ ਚਾਹੀਦਾ

ਇੱਕ ਹੁਣੇ ਤੇ ਇੱਕ ਕੱਲ੍ਹ ਲਈ...



ਕੁਝ ਰਿਸ਼ਤੇ 

ਬੜੇ ਅਜੀਬ ਹੁੰਦੇ ਨੇ

ਭਾਵੇਂ ਮੁੱਦਤਾਂ ਨਾ ਕਰੋ

ਦੀਦਾਰ ਉਨ੍ਹਾਂ ਦਾ 

ਪਰ ਦਿਲ ਦੇ ਬੜੇ 

ਕਰੀਬ ਹੁੰਦੇ ਨੇ

ਮੇਰੇ ਲਈ ਤੜਪੇ ਕੋਈ

ਕਦੋਂ ਇੰਜ ਸਭ ਦੇ

ਨਸੀਬ ਹੁੰਦੇ ਨੇ...??

Comments

Popular Posts