ਤੂੰ ਚਾਨਣੀ ਬਿਖੇਰੀ

 


9। 12। 2018

ਹੁਣ ਸੱਥਰ ਵਿਛਦੇ ਇਸ਼ਕੇ ਦੇ,

ਦੇਹਾਂ ਨਿੱਤ ਇੱਥੇ ਖੱਫ਼ਣ ਹੰਢਾਉਂਦੀਆਂ ਨੇ,

ਨੈਣ ਕਰਨ ਸਿਆਪੜੇ ਦੀਦਾਂ ਦੇ,

ਹੁਣ ਵੈਣ ਮੁਹੱਬਤਾਂ ਪਾਉਂਦੀਆਂ ਨੇ....



ਡਿੱਗਦਾ ਪੱਤਾ ਬੋਲਿਆ, "ਝੱਲੀਏ"  ਕਿਉਂ  ਤੂੰ  ਉਦਾਸ

ਮੈਂ ਝੜਕੇ ਹੀ ਡਿੱਗਿਆ, ਛੱਡੀ ਨਹੀਂ ਸੀ ਕਦੇ ਮੈਂ ਆਸ

ਸੁੱਕਿਆ ਸੀ ਮੈਂ ਕਦੋਂ ਦਾ, ਲੱਗਾ  ਰਿਹਾ  ਰੁੱਖ ਦੇ ਨਾਲ

ਤੂੰ ਵੀ ਦਿਲ ਨਾ ਛੱਡ ਐਵੇਂ "ਲੱਲੀਏ"

ਆਨੰਦ ਮਾਣ ਆਪਣਿਆਂ ਦੇ ਨਾਲ




ਤੂੰ ਚਾਨਣੀ ਬਖੇਰੀਂ

ਤੇ ਮੈਂ ਝੋਲ਼ੀ ਕਰੂੰਗਾ...

Comments

Popular Posts